ਹੁਸ਼ਿਆਰਪੁਰ (ਸ਼ੋਰੀ)-ਦੋਆਬਾ ਜਨਰਲ ਕੈਟਾਗਿਰੀ ਫਰੰਟ ਪੰਜਾਬ ਦੇ ਪ੍ਰਧਾਨ ਬਲਵੀਰ ਸਿੰਘ ਫੁਗਲਾਣਾ ਨੇ ਦੱਸਿਆ ਕਿ ਜਨਰਲ ਵਰਗ ਦੀਆਂ ਮੰਗਾਂ ਦੇ ਸਬੰਧ ’ਚ 27 ਮਾਰਚ ਨੂੰ ਫੁਗਲਾਣਾ ’ਚ ਹੋਣ ਵਾਲੀ ਕੰਨਵੈਨਸ਼ਨ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਉਨ੍ਹਾਂ ਦੱਸਿਆ ਕਿ ਜਨਰਲ ਵਰਗ ਦੇ ਬੱਚਿਆਂ ਨੂੰ ਦੇਸ਼ ਅੰਦਰ ਮਾਨਸਿਕ ਪੀਡ਼ਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਉਂਕਿ ਚਗੇ ਨੰਬਰਾਂ ਦੇ ਬਾਵਜੂਦ ਉਨ੍ਹਾਂ ਨੂੰ ਸਿੱਖਿਆ ਤੇ ਰੋਜ਼ਗਾਰ ਦੇ ਸਹੀ ਮੌਕੇ ਨਹੀਂ ਮਿਲ ਰਹੇ। ਜਿਸ ਕਾਰਨ ਇਹ ਬੱਚੇ ਵਿਦੇਸ਼ ਨੂੰ ਤਰਜੀਹ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਲੋਕ ਸਭਾ ਚੋਣਾਂ ’ਚ ਰਾਜਨੀਤਕ ਪਾਰਟੀਆਂ ਜਨਰਲ ਵਰਗ ਲਈ ਸਪੱਸ਼ਟ ਨੀਤੀ ਨਾ ਲੈ ਕੇ ਆਈਆਂ ਤਾਂ ਫਰੰਟ ਜਨਰਲ ਵਰਗ ਨੂੰ ਨੋਟਾ ਬਟਨ ਦਬਾਉਣ ਲਈ ਲਾਮਬੰਦ ਕਰੇਗਾ।
ਪਾਰਸ ਸਚਦੇਵਾ ਮਿਸਟਰ ਤੇ ਨਿਸ਼ਠਾ ਬਹਿਲ ਚੁਣੀ ਮਿਸ ਫੇਅਰਵੈੱਲ
NEXT STORY