ਹੁਸ਼ਿਆਰਪੁਰ (ਸ਼ਰਮਾ)-ਅਹੀਆਪੁਰ ਵਿਖੇ ਇਕ ਸਨਮਾਨ ਸਮਾਗਮ ਦਾ ਆਯੋਜਨ ਅਮਨਦੀਪ ਸਿੰਘ ਰੂਬਲ ਦੀ ਅਗਵਾਈ ਹੇਠ ਕੀਤਾ ਗਿਆ। ਸਮਾਗਮ ਦੌਰਾਨ ਸੰੰਗਠਨ ਦੇ ਬਾਕੀ ਮੈਂਬਰਾਂ ਵੱਲੋਂ ਪੰਜਾਬ ਭਾਵਾਧਸ ਦੇ ਨਵਨਿਯੁਕਤ ਪ੍ਰਧਾਨ ਸੁਰਿੰਦਰ ਜਾਜਾ ਨੂੰ ਸਨਮਾਨਤ ਕੀਤਾ ਗਿਆ। ਬੁਲਾਰਿਆਂ ਨੇ ਸੁਰਿੰਦਰ ਜਾਜਾ ਵੱਲੋਂ ਸੰਗਠਨ ਦੀ ਮਜ਼ਬੂਤੀ ਲਈ ਕੀਤੇ ਜਾ ਰਹੇ ਕੰਮਾਂ ਲਈ ਉਨ੍ਹਾਂ ਦੀ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ਸੁਰਿੰਦਰ ਜਾਜਾ ਨੇ ਸੰਗਠਨ ਦੀ ਮਜ਼ਬੂਤੀ ਲਈ ਕੰਮ ਕਰਨ, ਮੈਂਬਰਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਤੇ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਪਡ਼੍ਹਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸੁਨੀਲ ਜਾਜਾ, ਅਮਨ ਗੁਲਸੀ, ਸੂਰਜ, ਸਤਨਾਮ ਸਿੰਘ, ਰਣਜੀਤ ਸਿੰਘ, ਰਾਜਾ, ਮੰਨਾ ਮਹਿਰਾ, ਹੇਮਨ ਜੈਨ, ਲੱਕੀ, ਪ੍ਰਦੀਪ ਜਜੀ, ਵਿਪਨ ਕੁਮਾਰ ਜੈਨ, ਕਮਲਜੀਤ, ਮੋਹਨ ਲਾਲ, ਸੰਨੀ ਆਦਿ ਹਾਜ਼ਰ ਸਨ।
ਜਨਰਲ ਵਰਗ ਲਈ ਸਪੱਸ਼ਟ ਨੀਤੀ ਲੈ ਕੇ ਆਉਣ ਰਾਜਨੀਤਕ ਪਾਰਟੀਆਂ : ਬਲਵੀਰ ਸਿੰਘ
NEXT STORY