ਮੋਗਾ (ਆਜ਼ਾਦ) - ਬੇਦੀ ਨਗਰ ਮੋਗਾ ਨਿਵਾਸੀ ਵਿਧਵਾ ਰਾਜਵੰਤ ਕੌਰ ਦੇ ਮਕਾਨ ਦੇ ਉਪਰਲੇ ਹਿੱਸੇ 'ਤੇ ਉਨ੍ਹਾਂ ਦੇ ਸਕੇ-ਸਬੰਧੀਆਂ ਵੱਲੋਂ ਜ਼ਬਰਦਸਤੀ ਕਬਜ਼ਾ ਕੀਤੇ ਜਾਣ ਦਾ ਯਤਨ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧ 'ਚ ਥਾਣਾ ਸਿਟੀ ਮੋਗਾ 'ਚ ਸਤਪਾਲ ਸਿੰਘ, ਉਸ ਦੀ ਪਤਨੀ ਕੋਮਲ, ਭਰਾ ਮਨੀ, ਮਾਂ ਬਲਜਿੰਦਰ ਕੌਰ ਨਿਵਾਸੀ ਸਾਧਾਂਵਾਲੀ ਬਸਤੀ ਮੋਗਾ ਤੇ ਜਗਦੀਸ਼ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
ਇਸ ਸਬੰਧ 'ਚ ਜਾਣਕਾਰੀ ਦਿੰਦੇ ਹੋਏ ਫੋਕਲ ਪੁਆਇੰਟ ਪੁਲਸ ਚੌਕੀ ਦੇ ਇੰਚਾਰਜ ਸਹਾਇਕ ਥਾਣੇਦਾਰ ਜੈਪਾਲ ਸਿੰਘ ਨੇ ਦੱਸਿਆ ਕਿ ਬੇਦੀ ਨਗਰ ਮੋਗਾ 'ਚ ਰਾਜਵੰਤ ਕੌਰ ਆਪਣੇ ਜੱਦੀ ਮਕਾਨ 'ਚ ਰਹਿੰਦੀ ਹੈ, ਜੋ ਉਸ ਦੀ ਸੱਸ ਦੇ ਨਾਂ ਹੈ ਪਰ ਉਸ ਦੇ ਸਕੇ-ਸਬੰਧੀਆਂ ਵੱਲੋਂ ਉਕਤ ਮਕਾਨ 'ਤੇ ਆਪਣਾ ਹੱਕ ਜਤਾਇਆ ਜਾ ਰਿਹਾ ਸੀ, ਜਿਸ 'ਤੇ ਉਨ੍ਹਾਂ ਗੁਆਂਢ 'ਚ ਰਹਿੰਦੇ ਜਗਦੀਸ਼ ਜੋ ਬਰਗਰ ਬਣਾਉਣ ਦਾ ਕੰਮ ਕਰਦਾ ਹੈ, ਦੀ ਮਦਦ ਨਾਲ ਉਸ ਦੇ ਮਕਾਨ ਦੇ ਉਪਰਲੇ ਹਿੱਸੇ 'ਚ ਦਾਖਲ ਹੋ ਕੇ ਜ਼ਬਰਦਸਤੀ ਕਬਜ਼ਾ ਕਰ ਲਿਆ। ਜਦ ਉਸ ਨੇ ਰੋਕਿਆ ਤਾਂ ਦੋਸ਼ੀ ਧਮਕੀਆਂ ਦੇਣ ਲੱਗੇ, ਜਿਸ 'ਤੇ ਉਸ ਨੇ ਪੁਲਸ ਨੂੰ ਸੂਚਿਤ ਕੀਤਾ। ਘਟਨਾ ਦੀ ਸੂਚਨਾ ਮਿਲਣ 'ਤੇ ਅਸੀਂ ਪੁਲਸ ਪਾਰਟੀ ਸਮੇਤ ਉਥੇ ਪੁੱਜੇ ਪਰ ਦੋਸ਼ੀ ਉਥੋਂ ਭੱਜ ਨਿਕਲੇ ਸਨ। ਉਨ੍ਹਾਂ ਕਿਹਾ ਕਿ ਦੋਸ਼ੀਆਂ ਨੂੰ ਕਾਬੂ ਕਰਨ ਲਈ ਛਾਪਾਮਾਰੀ ਕੀਤੀ ਜਾ ਰਹੀ ਹੈ।
ਹੁਣ ਸੇਵਾ ਕੇਂਦਰਾਂ ਤੋਂ ਮਿਲ ਸਕਣਗੇ 2 ਲੱਖ ਤਕ ਦੇ ਈ-ਸਟੈਂਪ : ਡਿਪਟੀ ਕਮਿਸ਼ਨਰ
NEXT STORY