ਕਾਹਨੂੰਵਾਨ, (ਸੁਨੀਲ)- ਬੀਤੀ ਰਾਤ ਟਾਂਡਾ ਮੁਹੱਲੇ ਦੇ ਇੰਦਰਜੀਤ ਸਿੰਘ ਪੁੱਤਰ ਸਵ. ਬੂਡ਼ ਸਿੰਘ ਜੋ ਖੁਦ ਪੁਲਸ ਮੁਲਾਜ਼ਮ ਹੈ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਅਸੀਂ ਬੀਤੇ ਦਿਨ ਬਿਆਨਪੁਰ ਕਿਸੇ ਰਿਸ਼ਤੇਦਾਰ ਨੂੰ ਮਿਲਣ ਵਾਸਤੇ ਘਰ ਨੂੰ ਤਾਲੇ ਲਾ ਕੇ ਗਏ ਸੀ। ਸਾਨੂੰ ਸਵੇਰੇ ਸਾਡੇ ਗੁਆਂਢੀਆਂ ਦਾ ਫੋਨ ਆਇਆ ਕਿ ਤੁਹਾਡੇ ਘਰ ਦੇ ਦਰਵਾਜ਼ੇ ਖੁੱਲ੍ਹੇ ਪਏ ਹਨ। ਅਸੀਂ ਜਦੋਂ ਕਰੀਬ 8.30 ਵਜੇ ਆਪਣੇ ਘਰ ਪਹੁੰਚੇ ਤਾਂ ਦੇਖਿਆ ਕਿ ਘਰ ਦੇ ਦਰਵਾਜ਼ੇ ਖੁੱਲ੍ਹੇ ਪਏ ਸਨ ਅਤੇ ਸਾਮਾਨ ਖਿੱਲਰਿਆ ਪਿਆ ਸੀ। ਚੈੱਕ ਕਰਨ ’ਤੇ ਪਤਾ ਲੱਗਾ ਕਿ 5500 ਰੁਪਏ ਦੀ ਨਕਦੀ, ਸੋਨੇ ਦੇ ਕਾਂਟੇ, ਏ. ਟੀ. ਐੱਮ. ਕਾਰਡ ਚੋਰੀ ਹੋ ਗਿਆ ਹੈ। ਚੋਰ ਇੰਨੇ ਛਾਤਰ ਸਨ ਕਿ ਇਕ ਚੇਨੀ ਜੋ ਨਕਲੀ ਸੀ, ਉਸ ਨੂੰ ਪਰਖ ਕੇ ਉਥੇ ਹੀ ਰੱਖ ਗਏ। ਇਸ ਦੀ ਸੂਚਨਾ ਅਸੀਂ ਪੁਲਸ ਸਟੇਸ਼ਨ ਕਾਹਨੂੰਵਾਨ ਦੇ ਦਿੱਤੀ ਹੈ। ਦੱਸਣਯੋਗ ਗੱਲ ਇਹ ਹੈ ਕਿ ਇਸ ਮੁੱਹਲੇ ਵਿਚ ਬੀਤੇ ਦਿਨਾਂ ਵਿਚ ਕਰੀਬ 10 ਚੋਰੀਆਂ ਹੋ ਚੁੱਕੀਆ ਹਨ। ਚੋਰ ਉਨ੍ਹਾਂ ਦੇ ਘਰਾਂ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਹਨ, ਜਿਸ ਘਰ ਦੇ ਗੇਟ ਨੂੰ ਤਾਲਾ ਲੱਗਾ ਹੁੰਦਾ ਹੈ।
ਭਾਰੀ ਮਾਤਰਾ ’ਚ ਨਸ਼ੇ ਵਾਲੀਅਾਂ ਗੋਲੀਅਾਂ ਸਣੇ 2 ਔਰਤਾਂ ਸਮੇਤ 5 ਕਾਬੂ
NEXT STORY