ਗੜ੍ਹਸ਼ੰਕਰ (ਬ੍ਰਹਮਪੁਰੀ) : ਮਾਣਯੋਗ ਹਾਈਕੋਰਟ ਪੰਜਾਬ ਹਰਿਆਣਾ ਵੱਲੋਂ ਪਿਛਲੇ ਦਿਨੀਂ ਮਾਈਨਿੰਗ ਖਿਲਾਫ ਮੁੱਢਲੀ ਜਾਂਚ ਸੀ. ਬੀ. ਆਈ. ਨੂੰ ਸੌਂਪਣ ਨਾਲ ਪਿਛਲੇ ਦਿਨਾਂ ਤੋਂ ਹੁਸ਼ਿਆਰਪੁਰ ਜ਼ਿਲ੍ਹੇ ਦੀਆਂ ਮੁਕੇਰੀਆਂ, ਦਸੂਹਾ ਆਦਿ ਥਾਵਾਂ ਨਾਲ ਗੜ੍ਹਸ਼ੰਕਰ ਵਿਚ ਵੀ ਖਤਮ ਕੀਤੇ ਪਹਾੜਾਂ ਦੇ ਪਹਾੜ ਚਰਚਾ ਵਿਚ ਆ ਗਏ ਹਨ। ਸੂਤਰਾਂ ਅਨੁਸਾਰ ਗੜ੍ਹਸ਼ੰਕਰ ਵਿੱਚ ਹੋਈ ਨਾਜਾਇਜ਼ ਮਾਈਨਿੰਗ ਉੱਤੇ ਵੀ ਹਾਈ ਕੋਰਟ ਦਾ ਡਰੋਨ ਚੱਲੇਗਾ।
ਜ਼ਿਲ੍ਹਾ ਕਨੂੰਨੀ ਸੇਵਾਵਾਂ ਕਮੇਟੀ ਦੀ ਮਾਈਨਿੰਗ ਖਿਲਾਫ ਰਿਪੋਰਟ ਜਿਸ ਨੇ ਪ੍ਰਸ਼ਾਸ਼ਨ ਅਤੇ ਸਰਕਾਰ ਨੂੰ ਵਖਤ ਪਾਇਆ
ਭਾਵੇਂ ਕਿ ਜ਼ਿਲਾ ਹੁਸ਼ਿਆਰਪੁਰ ਦਾ ਪੂਰਾ ਖੇਤਰ ਸ਼ਿਵਾਲਿਕ ਦੀਆਂ ਪਹਾੜੀਆਂ, ਕੁਦਰਤੀ ਨਾਜਾਇਜ਼ ਨਾਲ ਭਰਪੂਰ ਰਿਹਾ ਹੈ ਪਰ ਇਨ੍ਹਾਂ ਪਹਾੜੀਆਂ, ਕੁਦਰਤੀ ਨਜ਼ਾਰਿਆਂ ਦਾ ਵੈਰੀ ਭੂ-ਮਾਫੀਆ ਬਣਿਆ ਹੋਇਆ ਹੈ | ਰਾਹੁਲ ਮਨਚੰਦਾ ਵਲੋਂ ਮਾਈਨਿੰਗ ਖਿਲਾਫ ਪਾਈ ਗਈ ਪਟੀਸ਼ਨ, ਜਿਸ ਦੀ ਜਾਂਚ ਲਈ ਮਾਣਯੋਗ ਹਾਈਕੋਰਟ ਨੇ ਆਪਣੇ ਕਾਨੂੰਨੀ ਵਿੰਗ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਨੂੰ ਜਾਂਚ ਕਰਨ ਲਈ ਆਦੇਸ਼ ਦਿੱਤੇ ਸਨ, ਜਿਸ ਦੀ ਪਾਲਣਾ ਕਰਦਿਆਂ ਇਸ ਅਥਾਰਟੀ ਨੇ ਜ਼ਿਲੇ ਭਰ ਦੀਆਂ ਬਹੁਤ ਪਿੰਡਾਂ ਦੀਆਂ ਥਾਵਾਂ ਉਤੇ ਗੈਰ-ਕਾਨੂੰਨੀ ਮਾਈਨਿੰਗ ਬਾਰੇ ਪੁਖਤਾ ਸਬੂਤ ਇਕੱਠੇ ਕੀਤੇ ਇਸ ਰਿਪੋਰਟ ਨੇ ਪ੍ਰਸ਼ਾਸ਼ਨ ਅਤੇ ਸਰਕਾਰ ਨੂੰ ਵਖਤ ਪਾ ਦਿੱਤਾ।
ਬਾਰਾਪੁਰ, ਕੋਟ ਬੀਤ 'ਚ ਖ਼ਤਮ ਕੀਤੇ ਪਹਾੜ ਵੀ ਚਰਚਾ 'ਚ ਆਏ
ਗੜ੍ਹਸ਼ੰਕਰ ਤਹਿਸੀਲ ਦੇ ਪਿੰਡ ਬਾਰਾਪੁਰ,ਕੋਟ ਮੈਰਾ ਅਤੇ ਪੰਡੋਰੀ ਆਦਿ ਵਿੱਚ ਪਹਾੜ ਹੀ ਮਾਫ਼ੀਆ ਨੇ ਖ਼ਤਮ ਕਰ ਦਿੱਤੇ ਹਨ। ਇਹ ਗੈਰ-ਕਾਨੂੰਨੀ ਖਣਨ ਵਾਲੀਆਂ ਥਾਵਾਂ ਵਿਚ ਆਉਂਦੇ ਹਨ ਜੇਕਰ ਮਾਣਯੋਗ ਅਦਾਲਤ ਸੈਟੇਲਾਈਟ ਜਾਂ ਡਰੋਨ ਸਰੇਵਖਣਾ ਰਾਹੀਂ ਜਾਣਕਾਰੀ ਇਕੱਤਰ ਕਰਦੀ ਹੈ ਤਾਂ ਯਕੀਨਨ ਗੜ੍ਹਸ਼ੰਕਰ ਦਾ ਸ਼ਿਵਾਲਿਕ ਦੀਆਂ ਪਹਾੜੀਆਂ ਦਾ ਵੱਡਾ ਹਿੱਸਾ ਮਾਈਨਿੰਗ ਮਾਫੀਆ ਦੁਆਰਾ ਬਰਬਾਦ ਕੀਤਾ ਦਿਖਾਈ ਦੇਵੇਗਾ। ਇਸ ਮਾਮਲੇ ਦੇ ਜੱਗ-ਜਾਹਰ ਹੋਣ ਨਾਲ ਸਟੋਨ ਕਰੈਸ਼ਰ ਨਾਜਾਇਜ਼ ਚਲਾ ਰਹੇ ਹਾਕਮ ਧਿਰ ਜਾਂ ਇਨ੍ਹਾਂ ਦੇ ਚਹੇਤਿਆਂ ਨੂੰ ਨਕੇਲ ਕੱਸੀ ਜਾ ਸਕਦੀ ਹੈ। ਲੋਕਾਂ ਨੂੰ ਉਮੀਦ ਹੈ ਕੀ ਇਹਨਾਂ ਪਹਾੜਾਂ ਦੀ ਯਕੀਨਨ ਜਾਂਚ ਹੋਵੇਗੀ ਇਹ ਪਹਾੜ ਵੀ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਅਤੇ ਲੋਕਾਂ ਵਿੱਚ ਜਾਂਚ ਲਈ ਚਰਚਾ ਵਿੱਚ ਆ ਗਏ ਹਨ। ਇਥੇ ਗੌਰਤਲਬ ਹੈ ਕਿ ਇਲਾਕੇ ਦੇ ਬਹੁਤ ਸਾਰੇ ਇਨਸਾਫਪਸੰਦ ਲੋਕਾਂ ਨੇ ਉਕਤ ਕਾਨੂੰਨੀ ਸੇਵਾਵਾਂ ਅਥਾਰਟੀ ਤੱਕ ਪਹੁੰਚ ਕੀਤੀ ਜਾਂ ਕੀਤੀ ਜਾ ਰਹੀ ਹੈ, ਜਿਸ ਦਾ ਸਿੱਧਾ ਅਸਰ ਭਵਿੱਖ ਦੀ ਰਾਜਨੀਤੀ ਉਤੇ ਹੋਵੇਗਾ। ਇਥੇ ਵਰਣਨਯੋਗ ਹੈ ਕਿ ਬਿਰੜੋ ਰਾਮਪੁਰ-ਹਾਜੀਪੁਰ ਜੰਗਲਾਂ ਕੋਲ ਵੱਡੀ ਪੱਧਰ 'ਤੇ ਖਣਨ ਜਾਰੀ ਹੈ।

ਸੁਪਰੀਮ ਕੋਰਟ ਦੇ ਅਧਿਕਾਰ ਖੇਤਰ ਅਧੀਨ ਪੀ.ਏ.ਸੀ.ਐੱਲ ਜ਼ਮੀਨ ਰਾਮਪੁਰ ਵਿੱਚ ਮਾਈਨਿੰਗ ਦਾ ਮਾਮਲਾ ਗੰਭੀਰ
ਇਥੇ ਗੌਰਤਲਬ ਹੈ ਕਿ ਪੀ. ਏ. ਸੀ. ਐਲ. ਇਕ ਪ੍ਰਾਈਵੇਟ ਚਿੱਟਫੰਡ ਕੰਪਨੀ ਵਜੋਂ ਜਾਣੀ ਜਾਂਦੀ ਕੰਪਨੀ ਹੈ, ਜਿਸ ਨੂੰ ਅਸਿੱਧੇ ਤੌਰ 'ਤੇ ਪਰਲਜ਼ ਕਹਿੰਦੇ ਹਨ | ਇਸ ਦੀ ਗੜ੍ਹਸ਼ੰਕਰ ਦੇ ਪਿੰਡਾਂ ਵਿਚ ਰਾਮਪੁਰ ਪਿੰਡ ਵਿਚ ਕਰੀਬ 250 ਏਕੜ ਜ਼ਮੀਨ ਹੈ, ਜਿਸ ਦਾ ਅਧਿਕਾਰ ਖੇਤਰ 'ਸੇਬੀ ' ਏਜੰਸੀ ਕੋਲ ਹੈ ਜੋ ਕਿ ਸਿੱਧੇ ਤੌਰ 'ਤੇ ਮਾਣਯੋਗ ਸੁਪਰੀਮ ਕੋਰਟ ਅਧੀਨ ਹੈ | ਮਾਈਨਿੰਗ ਮਾਫੀਆ ਨੇ ਇਸ ਮਾਣਯੋਗ ਸੁਪਰੀਮ ਕੋਰਟ ਅਧੀਨ ਜ਼ਮੀਨ ਨੂੰ ਵੀ ਨਹੀਂ ਬਖਸ਼ਿਆ, ਜਿਸ ਦਾ ਸਬੂਤ ਇਸ ਜ਼ਮੀਨ ਵਿਚ ਹੋਈ ਅੰਨ੍ਹੇਵਾਹ ਮਾਈਨਿੰਗ ਦੱਸਦੀ ਹੈ | ਪਰਲਜ਼ ਪ੍ਰਾਪਰਟੀ ਦੇ ਹਿੱਸੇਦਾਰਾਂ ਨੇ ਵੀ ਪਿਛਲੇ ਦਿਨੀਂ ਇਤਰਾਜ਼ ਜਤਾਇਆ ਸੀ। ਇਹ ਮਾਮਲਾ ਬਹੁਤ ਗੰਭੀਰ ਬਣ ਸਕਦਾ ਹੈ ਕਿਉਂਕ ਉਕਤ ਜ਼ਮੀਨ ਸੁਪਰੀਮ ਕੋਰਟ ਦੀ ਏਜੰਸੀ ਸੇਬੀ ਕੋਲ ਹੈ। ਗੌਰਤਲਬ ਹੈ ਕਿ ਇਲਾਕੇ ਦੇ ਬਹੁਤ ਸਾਰੇ ਇਨਸਾਫਪਸੰਦ ਲੋਕਾਂ ਨੇ ਉਕਤ ਕਾਨੂੰਨੀ ਸੇਵਾਵਾਂ ਅਥਾਰਟੀ ਤੱਕ ਪਹੁੰਚ ਕੀਤੀ ਜਾਂ ਕੀਤੀ ਜਾ ਰਹੀ ਹੈ, ਜਿਸ ਦਾ ਸਿੱਧਾ ਅਸਰ ਭਵਿੱਖ ਦੀ ਰਾਜਨੀਤੀ ਉਤੇ ਹੋਵੇਗਾ। ਇਥੇ ਵਰਣਨਯੋਗ ਹੈ ਕਿ ਬਿਰੜੋ ਰਾਮਪੁਰ-ਹਾਜੀਪੁਰ ਜੰਗਲਾਂ ਕੋਲ ਵੱਡੀ ਪੱਧਰ 'ਤੇ ਖਣਨ ਜਾਰੀ ਹੈ।
ਕੀ ਕਹਿਣਾ ਹੈ ਪਰਲਜ਼ ਕੰਪਨੀ 'ਚ ਨਿਵੇਸ਼ ਕਰਨ ਵਾਲਿਆਂ ਦੇ ਆਗੂ ਪਠਲਾਵਾ ਦਾ
ਦੱਸਣਯੋਗ ਹੈ ਕਿ ਪੀ. ਏ. ਸੀ. ਐਲ. (ਪਰਲਜ਼) ਵਿਚ ਨਿਵੇਸ਼ ਕਰਨ ਵਾਲਿਆਂ ਨੇ ਜਿਨ੍ਹਾਂ ਦੇ ਮੋਹਰੀ ਆਗੂ ਮਾਸਟਰ ਤਰਸੇਮ ਪਠਲਾਵਾ ਹਨ, ਨੇ ਸਬੂਤਾਂ ਸਮੇਤ ਦੋਸ਼ ਲਾਇਆ ਸੀ ਕਿ ਜੋ ਸਰਕਾਰੀ ਸੰਪਤੀ ਪਰਲਜ਼ ਕੰਪਨੀ ਦੀ ਮਾਣਯੋਗ ਸੁਪਰੀਮ ਕੋਰਟ ਅਧੀਨ ਸੇਬੀ ਸੰਸਥਾ ਦੀ ਰਾਮਪੁਰ ਬਿਲੜੋਂ ਅਧੀਨ ਕਰੀਬ 350 ਏਕੜ ਆਉਂਦੀ ਹੈ, ਉਸ ਵਿਚ ਮਾਈਨਿੰਗ ਮਾਫੀਆ ਕਬਜ਼ਾ ਕਰੀ ਬੈਠਾ ਹੈ। ਉਨ੍ਹਾਂ ਨੇ ਇਸ ਦੀ ਸ਼ਿਕਾਇਤ ਲਿਖਤੀ ਪ੍ਰਸ਼ਾਸਨ ਨੂੰ ਵੀ ਭੇਜੀ ਸੀ ਅਤੇ ਪਿਛਲੇ ਦਿਨੀਂ ਉਹਨਾਂ ਨੇ ਬੰਗਾ ਸ਼ਹਿਰ ਵਿੱਚ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੂੰ ਮੰਗ ਪੱਤਰ ਵੀ ਮਾਈਨਿੰਗ ਰੋਕਣ ਲਈ ਦਿੱਤਾ ਸੀ ਅਤੇ ਰੋਸ ਪ੍ਰਦਰਸ਼ਨ ਵੀ ਕੀਤਾ ਸੀ। ਉਹਨਾਂ ਇਸ ਮਾਮਲੇ ਉੱਤੇ ਦੁਬਾਰਾ ਫੇਰ ਸਰਕਾਰ ਨੂੰ ਕਾਰਵਾਈ ਕਰਨ ਲਈ ਬੇਨਤੀ ਕੀਤੀ ਖਾਸ ਕਰਕੇ ਸੀ ਬੀ ਆਈ ਜਾਂਚ ਦੀ ਮੰਗ ਕੀਤੀ ਪਠਲਾਵਾ ਨੇ ਕਿਹਾ ਕੀ ਹੁਸ਼ਿਆਰਪੁਰ ਜ਼ਿਲ੍ਹੇ ਦੀ ਹੋਰ ਜਾਂਚ ਅਧੀਨ ਸਾਈਟਾਂ ਨਾਲ ਰਾਮਪੁਰ ਦੀ ਜ਼ਮੀਨ ਦੀ ਵੀ ਜਾਂਚ ਕੀਤੀ ਜਾਵੇ। ਇਸ ਇਸ ਮਾਮਲੇ ਦੀ ਗੰਭੀਰਤਾ ਨਾਲ ਗੜ੍ਹਸ਼ੰਕਰ ਇਲਾਕੇ ਦਾ ਡਰੋਨ ਨਿਰੀਖਣ ਵੀ ਹੋਣ ਦੀ ਸੰਭਾਵਨਾ ਬਣੀ ਹੋਈ ਹੈ।
ਇਹ ਵੀ ਪੜ੍ਹੋ : ਸਵਾਰੀਆਂ ਨਾਲ ਭਰੀ PRTC ਬੱਸ ਨਾਲ ਭਿਆਨਕ ਹਾਦਸਾ, ਕਾਰ ਨਾਲ ਹੋਈ ਜ਼ੋਰਦਾਰ ਟੱਕਰ
ਕੀ ਕਹਿਣਾ ਹੈ ਕਾਂਗਰਸੀ ਆਗੂ ਐਡਵੋਕੇਟ ਪੰਕਜ ਕਿਰਪਾਲ ਦਾ
ਇਸ ਬਾਰੇ ਗੱਲ ਕਰਦਿਆਂ ਐਡਵੋਕੇਟ ਪੰਕਜ਼ ਕਿਰਪਾਲ ਸੀਨੀਅਰ ਆਗੂ ਕਾਂਗਰਸ ਪਾਰਟੀ ਗੜ੍ਹਸ਼ੰਕਰ ਦਾ ਕਹਿਣਾ ਹੈ ਕਿ ਮਾਣਯੋਗ ਹਾਈਕੋਰਟ ਵੱਲੋਂ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਜਾਂਚ ਦੇ ਹੁਕਮਾਂ ਅਨਸੁਾਰ ਗੜ੍ਹਸ਼ੰਕਰ ਵਿਚ ਵੀ ਜਾਂਚ ਹੋਣੀ ਚਾਹੀਦੀ ਹੈ, ਜਿਸ ਨਾਲ ਲੋਕਾਂ ਨੂੰ ਇਨਸਾਫ਼ ਮਿਲੇਗਾ। ਜਿਸ ਲਈ ਹਾਕਮ ਧਿਰ ਜ਼ਿੰਮੇਵਾਰ ਹੈ। ਐਡਵੋਕੇਟ ਕਿਰਪਾਲ ਨੇ ਕਿਹਾ ਕਿ ਉਹ ਇਸ ਦੀ ਜਾਂਚ ਕਰਵਾਉਣ ਲਈ ਜਾਂਚ ਟੀਮਾਂ ਤੱਕ ਪਹੁੰਚ ਕਰਨਗੇ ਅਤੇ ਗੜ੍ਹਸ਼ੰਕਰ ਹਲਕੇ ਵਿਚ ਗਲਤ ਮਾਈਨਿੰਗ ਕਰਕੇ ਬਾਰਾਪੁਰ ਆਦਿ ਦੇ ਪਹਾੜ ਖ਼ਤਮ ਕਰਨ ਵਾਲਿਆਂ ਖਿਲਾਫ ਕਾਰਵਾਈ ਕਰਵਾਉਣਗੇ |
ਕੀ ਕਹਿਣਾ ਹੈ ਕਿ ਬਸਪਾ ਸੂਬਾ ਪ੍ਰਧਾਨ ਦਾ
ਗੜ੍ਹਸ਼ੰਕਰ ਵਿਚ ਨਾਜਾਇਜ਼ ਮਾਈਨਿੰਗ ਦੇ ਮੁੱਦੇ ਉਤੇ ਗੱਲ ਕਰਦਿਆਂ ਅਵਤਾਰ ਸਿੰਘ ਕਰੀਮਪੁਰੀ ਸਾਬਕਾ ਰਾਜ ਸਭਾ ਮੈਂਬਰ ਅਤੇ ਮੌਜੂਦਾ ਪ੍ਰਧਾਨ ਬਸਪਾ ਪੰਜਾਬ ਨੇ ਕਿਹਾ ਕਿ ਪੂਰਾ ਪੰਜਾਬ ਕਲਪ ਰਿਹੈ ਪਰ ਹਾਕਮ ਪਾਰਟੀ ਨੂੰ ਕੋਈ ਫਿਕਰ ਨਹੀਂ ਸਗੋਂ ਧੱਕੇਸ਼ਾਹੀਆਂ, ਨਾਜਾਇਜ਼ ਮਾਈਨਿੰਗ ਆਮ ਗੱਲ ਹੈ। ਕਰੀਮਪੁਰੀ ਨੇ ਕਿਹਾ ਕਿ ਉਹ ਵੀ ਜਾਂਚ ਟੀਮਾਂ ਨਾਲ ਸੰਪਰਕ ਕਰਕੇ ਗੜ੍ਹਸ਼ੰਕਰ ਹਲਕੇ ਵਿਚ ਖਤਮ ਕੀਤੇ ਪਹਾੜਾਂ ਦਾ ਮਾਮਲਾ ਉਜਾਗਰ ਕਰਕੇ ਸਖਤ ਕਾਰਵਾਈ ਦੋਸ਼ੀਆਂ ਖਿਲਾਫ ਕਰਵਾਉਣਗੇ ਭਾਵੇਂ ਉਹ ਜਿੰਨੇ ਵੱਡੇ ਮਰਜ਼ੀ ਰਾਜਨੇਤਾ ਜਾਂ ਸਰਕਾਰੀ ਅਹੁਦੇਦਾਰ ਹੋਣ।
ਵਿਭਾਗ ਹੋਇਆ ਸਖ਼ਤ, ਨਾਜਾਇਜ਼ ਮਾਈਨਿੰਗ ਵਾਲੇ ਟਿੱਪਰ ਅਤੇ ਟਰਾਲੀਆਂ ਦੇ ਅਧਿਕਾਰੀਆਂ ਨੇ ਕੀਤੇ ਚਲਾਨ
ਅੱਜ ਉਕਤ ਮਾਮਲੇ ਵਿੱਚ ਵਿਭਾਗੀ ਸਖ਼ਤ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਮਾਈਨਿੰਗ ਵਿਭਾਗ ਦੀ ਇੱਕ ਛਾਪੇਮਾਰੀ ਟੀਮ ਜੋ ਪਠਾਨਕੋਟ ਜ਼ਿਲ੍ਹੇ ਤੋਂ ਆਈ ਹੋਈ ਸੀ ਦੇ ਐਸ ਡੀ ਓ ਗੁਰਸਿਮਰਨ ਸਿੰਘ ਗਿੱਲ ਅਤੇ ਸ਼ਾਨਵੀਰ ਸਿੰਘ ਜੇ ਈ ਨੇ ਸਵੇਰੇ ਸਵੱਖਤੇ ਨਾਕਾਬੰਦੀ ਕਰਕੇ ਇੱਕ ਟਿੱਪਰ ਜਿਸ ਦਾ ਨੰਬਰ ਪੀ ਬੀ 10ਕੇ 9731 ਦਾ ਜੋ ਲੁਧਿਆਣਾ ਦੀ ਗੁਡਵਿੱਲ ਕੰਪਨੀ ਦਾ ਸੀ ਉਸ ਦਾ ਛੋਟੇ ਖਾਣਿਜਾਂ ਦੀ ਤਸਕਰੀ ਨਜਾਇਜ਼ ਕਰਨ ਦਾ ਚਲਾਣ ਮੌਕੇ ਉੱਤੇ ਸ਼ਾਹਪੁਰ ਘਾਟੇ ਕੋਲ ਨੰਗਲ ਰੋਡ ਉੱਤੇ ਕੱਟਿਆ ਗਿਆ ਜਿਸ ਨੂੰ ਮੌਕੇ ਉੱਤੇ 2 ਲੱਖ ਰੁਪਏ ਜੁਰਮਾਨਾ ਕੀਤਾ ਗਿਆ ਇਸ ਤਰ੍ਹਾਂ ਹੀ ਇੱਕ ਟਰਾਲੀ ਟਰੈਕਟਰ ਵਿੱਚ ਨਜਾਇਜ਼ ਮਾਈਨਿੰਗ ਮਿੱਟੀ ਦਾ ਚਲਾਣ ਇੱਕ ਲੱਖ ਰੁਪਏ ਦਾ ਕੀਤਾ ਗਿਆ।
ਇਹ ਵੀ ਪੜ੍ਹੋ : 'ਰੂਸ-ਯੂਕ੍ਰੇਨ 'ਚ ਹੋ ਗਿਆ ਐਨਰਜੀ ਸੀਜ਼ਫ਼ਾਇਰ' ! ਟਰੰਪ ਦਾ ਵੱਡਾ ਦਾਅਵਾ, ਕਿਹਾ- ਦੋਵੇਂ ਦੇਸ਼ ਹੁਣ ਇਸ ਨੂੰ ਨਾ ਤੋੜਨ
ਜਦੋਂ ਬੜਾ ਔਖਾ ਹੋਇਆ ਵਿਭਾਗ ਨੂੰ ਟਰੈਕਟਰ ਦਾ ਚਲਾਨ ਕਰਨਾ
ਅੱਜ ਸਵੇਰੇ ਜਦੋਂ ਇੱਕ ਟਰੈਕਟਰ ਟਰਾਲੀ ਮਾਈਨਿੰਗ ਵਿਭਾਗ ਨੇ ਫੜਿਆ ਤਾਂ ਉਸ ਦੀ ਕੋਈ ਨੰਬਰ ਪਲੇਟ ਨਹੀ ਸੀ ਅਤੇ ਨਾ ਹੀ ਚਾਲਕ ਕੋਲ ਲਾਇਸੈਂਸ ਸੀ ਵਿਭਾਗ ਨੂੰ ਇਸ ਉੱਤੇ ਕਾਰਵਾਈ ਕਰਨੀ ਔਖੀ ਹੋਈ ਪਰ ਇਸ ਮੌਕੇ ਸਬ ਇੰਸਪੈਕਟਰ ਪੁਲਸ ਗੁਰਮੁਖ ਸਿੰਘ ਕੁੱਲਪੁਰੀ ਨੇ ਚਾਸੀ ਨੰਬਰ ਕਾਫੀ ਮਛੱਕਤ ਕਰਕੇ ਲੱਭਿਆ ਅਤੇ ਚੈਸੀ ਨੰਬਰ ਅਨੁਸਾਰ ਮਾਈਨਿੰਗ ਵਿਭਾਗ ਤੋਂ ਚਲਾਣ ਕਰਵਾਇਆ। ਇੱਥੇ ਗੌਰਤਲਬ ਹੈ ਕੀ ਬਿਨਾਂ ਨੰਬਰੀ ਬਹੁਤ ਟਿੱਪਰ ਟਰੈਕਟਰ ਟਰਾਲੀ ਸ਼ਰੇਆਮ ਇਸ ਨੰਗਲ ਰੋਡ ਉੱਤੇ ਚੱਲਦੇ ਹਨ ਜਦੋਂ ਕੋਈ ਹਾਦਸਾ ਕਰਕੇ ਵਾਹਨ ਭੱਜਦਾ ਤਾਂ ਉਸ ਦਾ ਖੁਰਾ ਖੋਜ ਲੱਭਣਾ ਬਹੁਤ ਔਖਾ ਹੋ ਜਾਂਦਾ ਅਗਰ ਪੁਲਸ ਅੱਜ ਵਾਂਗ ਸਖਤੀ ਕਰੇ ਤਾਂ ਨਿੱਤ ਹੁੰਦੇ ਹਾਦਸੇ ਰੁਕ ਸਕਦੇ ਹਨ ਅਤੇ ਸਰਕਾਰੀ ਖਜ਼ਾਨੇ ਨੂੰ ਲੱਗਦਾ ਨਿੱਤ ਦਾ ਚੂਨਾ ਹੱਟ ਸਕਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਪੰਜਾਬ : ਭਲਕੇ 7 ਘੰਟੇ ਦਾ ਲੱਗੇਗਾ ਲੰਬਾ POWER CUT ! ਇਨ੍ਹਾਂ ਇਲਾਕਿਆਂ 'ਚ ਬਿਜਲੀ ਰਹੇਗੀ ਗੁੱਲ
NEXT STORY