ਲੁਧਿਆਣਾ (ਵਿਪਨ ਬੀਜਾ) : ਭਾਰਤ ਦੀ ਸ਼ਰਨ 'ਚ ਆਏ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਤਹਿਰੀਕ-ਏ-ਇਨਸਾਫ ਪਾਰਟੀ ਦੇ ਸਾਬਕਾ ਵਿਧਾਇਕ ਬਲਦੇਵ ਕੁਮਾਰ ਦੀ ਵਿੱਤੀ ਹਾਲਤ ਬੇਹੱਦ ਪਤਲੀ ਹੋ ਗਈ ਹੈ। ਬਲਦੇਵ ਕੁਮਾਰ ਨੇ ਜਿੱਥੇ ਭਾਰਤ ਸਰਕਾਰ ਵੱਲੋ ਨਾਗਰਿਕਤਾ ਸੋਧ ਬਿਲ ਦੇ ਪਾਸ ਹੋਣ ਦੀ ਖੁਸ਼ੀ ਜ਼ਾਹਰ ਕੀਤੀ ਹੈ, ਉਥੇ ਹੀ ਪਾਕਿ ਦਾ ਸਾਬਕਾ ਵਿਧਾਇਕ ਬੇਹੱਦ ਆਰਥਿਕ ਤੰਗੀ 'ਚੋਂ ਲੰਘ ਰਿਹਾ ਹੈ। ਬਲਦੇਵ ਕੁਮਾਰ ਮਹਿਜ਼ 7 ਹਜ਼ਾਰ ਦੀ ਸਲਾਨਾ ਤਖਨਾਹ 'ਤੇ ਇਕ ਕੱਪੜੇ ਦੀ ਦੁਕਾਨ 'ਤੇ ਨੌਕਰੀ ਕਰਕੇ ਆਪਣਾ ਗੁਜ਼ਾਰਾ ਕਰ ਰਿਹਾ ਹੈ। ਦੂਜੇ ਪਾਸੇ ਬਲਦੇਵ ਕੁਮਾਰ ਨੇ ਹੁਣ ਕੋਈ ਵਧੀਆ ਕੰਮ ਮਿਲਣ ਦੀ ਆਸ ਵੀ ਪ੍ਰਗਟਾਈ ਹੈ।
ਬਲਦੇਵ ਕੁਮਾਰ ਨੇ ਆਖਿਆ ਕਿ ਜਿਸ ਕੱਪੜੇ ਦੀ ਦੁਕਾਨ 'ਤੇ ਉਹ ਕੰਮ ਕਰਦਾ ਹਾਂ, ਉਨ੍ਹਾਂ ਨੇ ਮੈਨੂੰ ਬਹੁਤ ਸਹਾਰਾ ਦਿੱਤਾ ਹੈ ਤੇ ਜਦੋਂ ਮੈਨੂੰ ਕਿਤੇ ਵੀ ਕੰਮ ਨਹੀਂ ਮਿਲ ਰਿਹਾ ਸੀ ਉਸ ਸਮੇਂ ਮੇਰੀ ਉਨ੍ਹਾਂ ਦੀ ਬਾਂਹ ਫੜੀ ਹੈ। ਉਸ ਨੇ ਕਿਹਾ ਕਿ ਉਹ ਆਪਣਾ ਸਰੀਰ ਵੀ ਭਾਰਤ ਲਈ ਦਾਨ ਕਰ ਚੁੱਕਾ ਹੈ ਤਾਂ ਜੋ ਇਹ ਦੇਸ਼ ਲਈ ਕੰਮ ਆ ਸਕੇ।
ਪ੍ਰੇਮ ਸਬੰਧਾਂ ਦੇ ਸ਼ੱਕ 'ਚ ਨੌਜਵਾਨ ਦਾ ਬੇਰਹਿਮੀ ਨਾਲ ਕਤਲ, ਘਰ ਦੇ ਬਾਹਰ ਸੁੱਟੀ ਲਾਸ਼ (ਵੀਡੀਓ)
NEXT STORY