ਜਲੰਧਰ (ਕਸ਼ਿਸ਼)–ਜਲੰਧਰ ਵਿਚ ਦਾਜ ਲਈ ਤੰਗ-ਪ੍ਰੇਸ਼ਾਨ ਕਰਨ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਮਹਿਲਾ ਥਾਣਾ ਜਲੰਧਰ ਵਿਚ ਕਾਜਲ ਕਪੂਰ ਦੀ ਸ਼ਿਕਾਇਤ ’ਤੇ ਉਸ ਦੇ ਪਤੀ ਰਿਸ਼ਭ ਆਹੂਜਾ ਅਤੇ ਸਹੁਰੇ ਸੁਰਿੰਦਰ ਕੁਮਾਰ ਆਹੂਜਾ ਖ਼ਿਲਾਫ਼ ਦਾਜ ਲਈ ਤੰਗ-ਪ੍ਰੇਸ਼ਾਨ, ਇਸਤਰੀ ਧਨ ਹੜੱਪਣ ਅਤੇ ਮਾਨਸਿਕ ਤੇ ਸਰੀਰਕ ਤੌਰ ’ਤੇ ਤੰਗ-ਪ੍ਰੇਸ਼ਾਨ ਕਰਨ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਹ ਕਾਰਵਾਈ ਪੁਲਸ ਕਮਿਸ਼ਨਰ ਦੇ ਹੁਕਮਾਂ ਦੇ ਬਾਅਦ ਕੀਤੀ ਗਈ।
ਇਹ ਵੀ ਪੜ੍ਹੋ: ਇੰਝ ਰਚੀ ਗਈ ਸੀ ਜਲੰਧਰ ਦੇ BSF ਹੈੱਡਕੁਆਰਟਰ ਦੇ ਬਾਹਰ ਹੋਏ ਧਮਾਕੇ ਦੀ ਸਾਜਿਸ਼! ਅੰਮ੍ਰਿਤਸਰ ਤੋਂ ਲਿਆਂਦਾ ਸੀ IED
ਸ਼ਿਕਾਇਤ ਕਰਤਾ ਕਾਜਲ ਕਪੂਰ ਨਿਵਾਸੀ ਜਲੰਧਰ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸ ਦਾ ਵਿਆਹ ਜਨਵਰੀ 2024 ਵਿਚ ਰਿਸ਼ਭ ਆਹੂਜਾ ਨਿਵਾਸੀ ਗੁਰੂ ਗੋਬਿੰਦ ਸਿੰਘ ਐਵੇਨਿਊ, ਚੁਗਿੱਟੀ ਜਲੰਧਰ ਨਾਲ ਹੋਇਆ ਸੀ। ਦੋਸ਼ ਹੈ ਕਿ ਵਿਆਹ ਦੇ ਕੁਝ ਸਮੇਂ ਬਾਅਦ ਹੀ ਪਤੀ, ਸਹੁਰਾ ਅਤੇ ਪਰਿਵਾਰ ਦੇ ਹੋਰ ਮੈਂਬਰ ਉਸ ਨੂੰ ਘੱਟ ਦਾਜ ਲਿਆਉਣ ਦੇ ਤਾਅਨੇ ਦੇਣ ਲੱਗੇ। ਪੀੜਤਾ ਅਨੁਸਾਰ ਉਹ ਇਕ ਨਿੱਜੀ ਕੰਪਨੀ ਵਿਚ ਨੌਕਰੀ ਕਰਦੀ ਸੀ ਅਤੇ ਉਸ ਦੀ ਤਨਖ਼ਾਹ ਅਤੇ ਨਿੱਜੀ ਬੱਚਤ ਵਿਚੋਂ ਵੀ ਲੱਖਾਂ ਰੁਪਏ ਲਏ ਗਏ। ਕਾਜਲ ਕਪੂਰ ਨੇ ਦੋਸ਼ ਲਾਇਆ ਕਿ ਵਿਆਹੁਤਾ ਜੀਵਨ ਬਚਾਉਣ ਲਈ ਉਸ ਨੇ ਕਈ ਵਾਰ ਪੈਸੇ ਟਰਾਂਸਫਰ ਕੀਤੇ ਅਤੇ ਮਹਿੰਗੇ ਤੋਹਫੇ ਵੀ ਦਿੱਤੇ।
ਸ਼ਿਕਾਇਤ ਵਿਚ ਕਿਹਾ ਗਿਆ ਹੈ ਕਿ ਅਪ੍ਰੈਲ 2025 ਵਿਚ ਗਰਭਵਤੀ ਹੋਣ ਦੀ ਜਾਣਕਾਰੀ ਮਿਲਣ ਦੇ ਬਾਅਦ ਪਰਿਵਾਰ ਵਾਲਿਆਂ ਨੇ ਪੁੱਤ ਦੀ ਚਾਹਤ ਵਿਚ ਉਸ ’ਤੇ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ। ਦੋਸ਼ ਹੈ ਕਿ ਉਸ ਨੂੰ ਤਾਂਤਰਿਕਾਂ ਅਤੇ ਬਾਬਿਆਂ ਕੋਲ ਵੀ ਲਿਜਾਇਆ ਗਿਆ ਤਾਂ ਕਿ ਲੜਕਾ ਹੋਣ ਦੀ ਪੁਸ਼ਟੀ ਕੀਤੀ ਜਾ ਸਕੇ। ਨਵੰਬਰ 2025 ਵਿਚ ਧੀ ਕਾਹਿਰਾ ਆਹੂਜਾ ਦੇ ਜਨਮ ਦੇ ਬਾਅਦ ਸਹੁਰੇ ਧਿਰ ਦਾ ਵਤੀਰਾ ਪੂਰੀ ਤਰ੍ਹਾਂ ਬਦਲ ਗਿਆ ਅਤੇ ਉਸ ਨੂੰ ਤੰਗ-ਪ੍ਰੇਸ਼ਾਨ ਕੀਤਾ ਜਾਣ ਲੱਗਾ।
ਇਹ ਵੀ ਪੜ੍ਹੋ: ਪੰਜਾਬ 'ਚ 24 ਘੰਟੇ ਅਹਿਮ! 11 ਜ਼ਿਲ੍ਹਿਆਂ 'ਚ ਮੀਂਹ ਤੇ ਹਨ੍ਹੇਰੀ-ਤੂਫ਼ਾਨ ਦਾ Alert, IMD ਨੇ ਕੀਤੀ ਭਵਿੱਖਬਾਣੀ
ਕਾਜਲ ਕਪੂਰ ਨੇ ਦੋਸ਼ ਲਾਇਆ ਕਿ 22 ਫਰਵਰੀ 2026 ਨੂੰ ਪਤੀ ਅਤੇ ਸਹੁਰੇ ਧਿਰ ਦੇ ਲੋਕਾਂ ਨੇ ਉਸ ਨੂੰ ਉਸ ਦੀ 4 ਮਹੀਨਿਆਂ ਦੀ ਧੀ ਸਮੇਤ ਪੇਕੇ ਛੱਡ ਦਿੱਤਾ ਅਤੇ ਉਸ ਦਾ ਇਸਤਰੀ ਧਨ ਆਪਣੇ ਕੋਲ ਰੱਖ ਲਿਆ। ਬਾਅਦ ਵਿਚ ਪਰਿਵਾਰ ਵੱਲੋਂ ਸਮਝੌਤੇ ਦੀ ਕੋਸ਼ਿਸ਼ ਕੀਤੀ ਗਈ ਪਰ ਸਹੁਰਾ ਧਿਰ ਉਸ ਨੂੰ ਵਾਪਸ ਰੱਖਣ ਲਈ ਤਿਆਰ ਨਹੀਂ ਹੋਇਆ।
ਇਹ ਵੀ ਪੜ੍ਹੋ: ਸ਼ਨੀਵਾਰ ਬਿਜਲੀ ਰਹੇਗੀ ਬੰਦ! ਪੰਜਾਬ 'ਚ ਇਨ੍ਹਾਂ ਇਲਾਕਿਆਂ 'ਚ ਲੱਗੇਗਾ ਲੰਬਾ Power Cut
ਪੁਲਸ ਜਾਂਚ ਵਿਚ ਵੀ ਕਈ ਅਹਿਮ ਤੱਥ ਸਾਹਮਣੇ ਆਏ ਹਨ। ਜਾਂਚ ਰਿਪੋਰਟ ਅਨੁਸਾਰ ਲੜਕੀ ਧਿਰ ਨੇ ਆਪਣੀ ਸਮਰੱਥਾ ਤੋਂ ਵੱਧ ਖਰਚ ਕਰ ਕੇ ਵਿਆਹ ਕੀਤਾ ਸੀ ਅਤੇ ਲੜਕੇ ਧਿਰ ਦੀਆਂ ਮੰਗਾਂ ਅਨੁਸਾਰ ਦਾਜ ਦਿੱਤਾ ਗਿਆ ਸੀ। ਪੁਲਸ ਨੂੰ ਬੈਂਕ ਖਾਤਿਆਂ ਦੀ ਸਟੇਟਮੈਂਟ ਅਤੇ ਹੋਰ ਦਸਤਾਵੇਜ਼ ਵੀ ਸੌਂਪੇ ਗਏ ਹਨ, ਜਿਨ੍ਹਾਂ ਵਿਚ ਸ਼ਿਕਾਇਤਕਰਤਾ ਦੀ ਤਨਖਾਹ ਅਤੇ ਨਿੱਜੀ ਬੱਚਤ ਦੀ ਰਕਮ ਲਈ ਜਾਣ ਦੇ ਸਬੂਤ ਦਿੱਤੇ ਗਏ ਹਨ। ਜਾਂਚ ਵਿਚ ਇਹ ਵੀ ਪਾਇਆ ਗਿਆ ਕਿ ਕਾਜਲ ਕਪੂਰ ਦਾ ਇਸਤਰੀ ਧਨ ਵੀ ਸਹੁਰਾ ਧਿਰ ਦੇ ਕਬਜ਼ੇ ਵਿਚ ਹੈ। ਮਹਿਲਾ ਥਾਣਾ ਪੁਲਸ ਨੇ ਰਿਸ਼ਭ ਆਹੂਜਾ ਅਤੇ ਉਸ ਦੇ ਪਿਤਾ ਸੁਰਿੰਦਰ ਕੁਮਾਰ ਆਹੂਜਾ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਜਲੰਧਰ 'ਚ ਚੋਰਾਂ ਦੇ ਬੁਲੰਦ ਹੌਂਸਲੇ! ਫੁੱਟਬਾਲ ਚੌਕ ਨੇੜੇ 10 ਸਕਿੰਟਾਂ 'ਚ ਦਿੱਤਾ ਵੱਡੀ ਵਾਰਦਾਤ ਨੂੰ ਅੰਜਾਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਪੰਜਾਬ 'ਚ ਖ਼ੂਨੀ ਵਾਰਦਾਤ; ਦੁਬਾਰਾ ਸਬਜ਼ੀ ਮੰਗਣ ’ਤੇ ਪ੍ਰਵਾਸੀ ਮਜ਼ਦੂਰ ਨੇ ਸਾਥੀ ਦਾ ਕੀਤਾ ਕਤਲ
NEXT STORY