ਫ਼ਾਜ਼ਿਲਕਾ ( ਸੁਨੀਲ ਨਾਗਪਾਲ ) - ਭਾਰਤ-ਪਾਕਿ ਕੌਮਾਂਤਰੀ ਸਰਹੱਦ ਦੇ ਫ਼ਾਜ਼ਿਲਕਾ ਸੈਕਟਰ 'ਚ ਤਾਇਨਾਤ 181 ਬਟਾਲੀਅਨ ਦੇ ਜਵਾਨਾਂ ਨੂੰ ਅੱਜ ਕਰੰਟ ਲੱਗ ਜਾਣ ਦੀ ਸੂਚਨਾ ਮਿਲੀ ਹੈ। ਅਚਾਨਕ ਪਏ ਇਸ ਕਰੰਟ ਕਾਰਨ 1 ਜਵਾਨ ਦੀ ਮੌਕੇ ’ਤੇ ਮੌਤ ਹੋ ਗਈ, ਜਦਕਿ 3 ਹੋਰ ਜਵਾਨ ਗੰਭੀਰ ਤੌਰ ’ਤੇ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਜਾਣਕਾਰੀ ਮੁਤਾਬਕ ਉਕਤ ਸਾਰੇ ਜਵਾਨ ਸਰਹੱਦ ਦੇ ਨੇੜੇ ਲੱਗੀ ਕੰਡਿਆਲੀ ਤਾਰ ਕੋਲ ਫਲੱਡ ਲਾਈਟਾਂ ਨੂੰ ਠੀਕ ਕਰਨ ਦਾ ਕੰਮ ਕਰ ਰਹੇ ਸਨ। ਇਸ ਦੌਰਾਨ ਖੇਤ 'ਚ ਜਾਂਦੀ ਬਿਜਲੀ ਦੀ ਇਕ ਤਾਰ ਤੋਂ ਉਨ੍ਹਾਂ ਨੂੰ ਕਰੰਟ ਪੈ ਗਿਆ।
ਘਟਨ ਦਾ ਪਤਾ ਲੱਗਣ ’ਤੇ ਜਵਾਨਾਂ ਨੂੰ ਫ਼ਾਜ਼ਿਲਕਾ ਦੇ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਇਕ ਜਵਾਨ ਨੂੰ ਮ੍ਰਿਤਕ ਕਰਾਰ ਕਰ ਦਿੱਤਾ।
ਸਾਲ 2019 ਜ਼ਿਲਾ ਬਰਨਾਲਾ ਪੁਲਸ ਲਈ ਰਿਹਾ ਉਪਲੱਬਧੀਆਂ ਭਰਿਆ
NEXT STORY