ਗਿੱਦੜਬਾਹਾ, (ਸੰਧਿਆ)- ਸ਼ਹਿਰ ਦੀਆਂ ਸਾਰੀਆਂ ਸੜਕਾਂ ਦੀ ਹਾਲਤ ਖਸਤਾ ਹੋ ਚੁੱਕੀ ਹੈ। ਲੰਬੀ ਰੋਡ ਨੂੰ ਜਾਣ ਵਾਲੀ ਸੜਕ ਜੋ ਸ਼ੀਤਲਾ ਮਾਤਾ ਮੰਦਰ ਤੋਂ ਲੈ ਕੇ ਲੰਬੀ ਰੇਲਵੇ ਫਾਟਕ ਤੱਕ ਹੈ, ਦੀ ਹਾਲਤ ਇੰਨੀ ਨਾਜ਼ੁਕ ਹੈ ਕਿ ਇਥੇ ਵੱਡੇ-ਵੱਡੇ ਖੱਡੇ ਹਾਦਸਿਆਂ ਨੂੰ ਸੱਦਾ ਦਿੰਦੇ ਹਨ। ਮਾਤਾ ਸ਼ੀਤਲਾ ਦੇਵੀ ਦੇ ਮੰਦਰ ਕੋਲ ਕਰੀਬ 20 ਫੁੱਟ ਸੜਕ ਟੁੱਟੀ ਹੋਣ ਕਾਰਨ ਵਾਹਨ ਚਾਲਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸੜਕਾਂ 'ਤੇ ਲੰਬੇ ਚੌੜੇ ਬਣੇ ਖੱਡੇ ਪੈਦਲ ਚੱਲਣ ਵਾਲਿਆਂ ਲਈ ਮੁਸੀਬਤ ਬਣੇ ਹੋਏ ਹਨ।
ਸਬਜ਼ੀ ਮੰਡੀ ਸਾਹਮਣੇ ਟੁੱਟੀ ਸੜਕ ਵਿਚ ਜਦੋਂ ਪਾਣੀ ਖੜ੍ਹਾ ਹੋ ਜਾਂਦਾ ਹੈ ਤਾਂ ਵਾਹਨ ਚਾਲਕਾਂ ਨੂੰ ਖੱਡਿਆਂ ਦਾ ਪਤਾ ਹੀ ਨਹੀਂ ਲੱਗਦਾ, ਜਿਸ ਕਾਰਨ ਵਾਹਨ ਚਾਲਕ ਖੱਡਿਆਂ 'ਚ ਡਿੱਗ ਕੇ ਸੱਟਾਂ ਲਗਵਾ ਬੈਠਦੇ ਹਨ। ਧੀਰ ਮਾਰਕੀਟ, ਰੋਸ਼ਨ ਮਾਰਕੀਟ, ਘੰਟਾ ਘਰ ਵਾਲੀ ਸੜਕ ਆਦਿ 'ਤੇ ਬਣੇ ਖੱਡੇ ਹਾਦਸਿਆਂ ਨੂੰ ਸੱਦਾ ਦਿੰਦੇ ਜਾਪਦੇ ਹਨ।
ਮੁਲਾਜ਼ਮ ਜਥੇਬੰਦੀਆਂ ਲਾਇਆ ਧਰਨਾ
NEXT STORY