ਨਾਭਾ (ਜੈਨ) : ਹਮੇਸ਼ਾ ਵਿਵਾਦਾਂ ਵਿਚ ਰਹਿਣ ਵਾਲੀ ਸਥਾਨਕ ਨਵੀਂ ਜ਼ਿਲ੍ਹਾ ਜੇਲ੍ਹ ਵਿਚੋਂ ਦੋ ਮੋਬਾਇਲ ਬਰਾਮਦ ਹੋਣ ਨਾਲ ਜੇਲ੍ਹ ਪ੍ਰਸ਼ਾਸਨ ਸਵਾਲਾਂ ਦੇ ਘੇਰੇ ਵਿਚ ਹੈ। ਜੇਲ੍ਹ ਦੀ ਸਭ ਤੋਂ ਵੱਧ ਸੁਰੱਖਿਅਤ ਚੱਕੀ ਨੰ. 14 ਵਿਚ ਬੰਦ ਖਤਰਨਾਕ ਹਵਾਲਾਤੀ ਵਿਵੇਕ ਭਾਰਦਵਾਜ ਪੁੱਤਰ ਰਿਸ਼ੀ ਦੱਤ ਭਾਰਦਵਾਜ ਵਾਸੀ ਪੰਚਕੂਲਾ ਦੀ ਪਖਾਨੇ ਵਾਲੀ ਸੀਟ ਵਿਚੋਂ ਇਕ ਮੋਬਾਈਲ ਰੈਡਮੀ ਕੰਪਨੀ ਸਮੇਤ ਜੀਓ ਕੰਪਨੀ ਦਾ ਸਿਮ ਅਤੇ ਹਵਾਲਾਤੀ ਸਿਕੰਦਰ ਸਿੰਘ ਪੁੱਤਰ ਮਲੂਕ ਸਿੰਘ ਵਾਸੀ ਢੱਡਰੀਆਂ ਥਾਣਾ ਲੌਂਗੋਵਾਲ ਪਾਸੋਂ ਇਕ ਮੋਬਾਇਲ ਸੈਮਸੰਗ ਸਮੇਤ ਬੈਟਰੀ ਤੇ ਸਮੇਤ ਸਿੰਮ ਬਰਾਮਦ ਕੀਤਾ ਗਿਆ ਹੈ।
ਜੇਲ੍ਹ ਦੇ ਸਹਾਇਕ ਸੁਪਰਡੈਂਟ ਜਸਵਿੰਦਰਪਾਲ ਦੀ ਸ਼ਿਕਾਇਤ ਅਨੁਸਾਰ ਥਾਣਾ ਸਦਰ ਪੁਲਸ ਨੇ ਦੋਵਾਂ ਖ਼ਿਲਾਫ ਧਾਰਾ 52 ਏ ਪ੍ਰੀਜ਼ਨ ਐਕਟ ਅਧੀਨ ਮਾਮਲਾ ਦਰਜ ਕਰ ਲਿਆ ਹੈ। ਜੇਲ੍ਹ ਮੰਤਰੀ ਦੀਆਂ ਸਖ਼ਤ ਹਦਾਇਤਾਂ ਦੇ ਬਾਵਜੂਦ ਜੇਲ੍ਹ ਵਿਚੋਂ ਰੋਜ਼ਾਨਾ ਮੋਬਾਇਲ ਬਰਾਮਦ ਹੋ ਰਹੇ ਹਨ, ਜਿਸ ਕਾਰਨ ਸੁਰੱਖਿਆ ਪ੍ਰਣਾਲੀ ਦੀ ਕਾਰਗੁਜ਼ਾਰੀ ’ਤੇ ਸਵਾਲੀਆ ਨਿਸ਼ਾਨ ਲੱਗ ਗਿਆ ਹੈ।
ਪੰਜਾਬ ’ਚ ਨਸ਼ਾ ਸਮੱਗਲਰਾਂ ਨੂੰ ਲੈ ਕੇ ਵੱਡੀ ਕਾਰਵਾਈ, IG ਗਿੱਲ ਨੇ ਕੀਤੇ ਅਹਿਮ ਖ਼ੁਲਾਸੇ
NEXT STORY