ਜਲਾਲਾਬਾਦ (ਸੇਤੀਆ, ਸੁਮਿਤ. ਨਾਗਪਾਲ) - ਬੀਤੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ 'ਤੇ ਲਗਾਤਾਰ ਵਾਇਰਲ ਹੋ ਰਹੀ ਬੱਚੇ ਚੁੱਕਣ ਵਾਲੀ ਵੀਡੀਓ ਦਾ ਸੱਚ ਅੱਜ ਸਾਹਮਣੇ ਆ ਗਿਆ ਹੈ, ਜਿਸ ਦੇ ਇਕ ਦੋਸ਼ੀ ਨੂੰ ਪੁਲਸ ਨੇ ਕਾਬੂ ਕਰ ਲਿਆ ਹੈ। ਫਾਜ਼ਿਲਕਾ ਦੀ ਪੁਲਸ ਨੇ ਨੌਜਵਾਨਾਂ ਨੂੰ ਬੰਦਕ ਬਣਾ ਕੇ ਕੁੱਟਮਾਰ ਕਰਨ ਅਤੇ ਬੱਚੇ ਅਗਵਾਹ ਕਰਨ ਦੀ ਝੂਠੀ ਵੀਡੀਓ ਬਣਾ ਕੇ ਵਾਇਰਲ ਕਰਨ ਦੇ ਦੋਸ਼ 'ਚ 6 ਲੋਕਾਂ ਖਿਲਾਫ ਧਾਰਾ-379ਬੀ, 342, 354, 506, 25, 27/5, 4/59 ਅਸਲਾ ਐਕਟ ਅਧੀਨ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰ ਦਿੱਤਾ ਹੈ। ਨਾਮਜ਼ਦ ਦੋਸ਼ੀਆਂ 'ਚ ਗੁਰਜੀਤ ਸਿੰਘ ਉਰਫ ਜੀਤੂ ਪੁੱਤਰ ਟਹਿਲ ਸਿੰਘ, ਚਰਨਜੀਤ ਸਿੰਘ ਉਰਫ ਚੰਨਾ ਪੁੱਤਰ ਟਹਿਲ, ਪ੍ਰਗਟ ਸਿੰਘ ਪੁੱਤਰ ਦਿਆਲ ਸਿੰਘ, ਗੁਰਜੀਤ ਸਿੰਘ ਪੁੱਤਰ ਬਲਵਿੰਦਰ ਸਿੰਘ, ਸੁਰਜੀਤ ਸਿੰਘ ਉਰਫ ਦੋਧੀ ਪੁੱਤਰ ਦਿਆਲ ਸਿੰਘ, ਨਿਸ਼ਾਨ ਸਿੰਘ ਪੁੱਤਰ ਨਾਮਾਲੂਮ ਢਾਣੀ ਸੰਤ ਖੀਵਾਪੁਰ ਦਾਖਲੀ ਝੋਕ ਡਿੱਪੂਲਾਣਾ ਸ਼ਾਮਲ ਹਨ।
ਪੁਲਸ ਨੂੰ ਕੀਤੀ ਸ਼ਿਕਾਇਤ 'ਚ ਪੀੜਤ ਵਿੱਕੀ ਪੁੱਤਰ ਜੋਗਿੰਦਰ ਸਿੰਘ ਨੇ ਦੱਸਿਆ ਕਿ 29 ਜੁਲਾਈ ਨੂੰ ਉਹ ਆਪਣੀ ਮੰਗੇਤਰ ਨਾਲ ਮੋਟਰਸਾਈਕਲ 'ਤੇ ਸਵਾਰ ਹੋ ਕੇ ਡੱਬਵਾਲੀ ਮਲਕੋ ਜਾ ਰਿਹਾ ਸੀ ਕਿ ਰਸਤੇ 'ਚ ਕੁਝ ਵਿਅਕਤੀਆਂ ਨੇ ਉਸ ਨੂੰ ਰੋਕ ਲਿਆ। ਉਨ੍ਹਾਂ ਨੇ ਉਸ ਦੀ ਕੁੱਟਮਾਰ ਕਰਨ ਮਗਰੋਂ ਉਸ ਦੀ ਮੰਗੇਤਰ ਨਾਲ ਗਲਤ ਹਰਕਤਾਂ ਕੀਤੀਆਂ। ਉਸ ਨੂੰ ਬਚਾਉਣ ਲਈ ਜਦੋਂ ਉਸ ਦੇ ਦੋਸਤ ਉਸ ਕੋਲ ਆਏ ਤਾਂ ਉਨ੍ਹਾਂ ਨੇ ਉਨ੍ਹਾਂ ਨੂੰ ਵੀ ਫੜ ਲਿਆ ਅਤੇ ਰਿਵਾਲਵਰ ਦਾ ਡਰ ਦਿਖਾ ਕੇ ਬੱਚੇ ਚੁੱਕਣ ਦੀ ਝੂਠੀ ਵੀਡੀਓ ਬਣਾਈ। ਵੀਡੀਓ 'ਚ ਇਹ ਵੀ ਦਿਖਾਇਆ ਕਿ ਉਨ੍ਹਾਂ ਨੇ 1-1 ਲੱਖ ਰੁਪਏ 'ਚ ਬੱਚਿਆਂ ਨੂੰ ਦਿੱਲੀ ਵੇਚਿਆ ਹੈ।
ਮਾਮਲੇ ਦੀ ਜਾਂਚ ਕਰ ਰਹੇ ਫਾਜ਼ਿਲਕਾ ਦੇ ਡੀ.ਐੱਸ.ਪੀ. ਜਗਦੀਸ਼ ਕੁਮਾਰ ਨੇ ਦੱਸਿਆ ਕਿ ਇਲਾਕੇ 'ਚ ਬੱਚੇ ਦੇ ਅਗਵਾ ਹੋਣ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਅਤੇ ਵਾਇਰਲ ਹੋਈ ਇਹ ਵੀਡੀਓ ਝੂਠੀ ਹੈ। ਉਨ੍ਹਾਂ ਵਿੱਕੀ ਨਾਮਕ ਨੌਜਵਾਨ ਦੇ ਬਿਆਨ ਦੇ ਆਧਾਰ 'ਤੇ 6 ਲੋਕਾਂ ਖਿਲਾਫ ਮਾਮਲਾ ਦਰਜ ਕਰ ਦਿੱਤਾ ਗਿਆ ਹੈ, ਜਿਨ੍ਹਾਂ 'ਚੋਂ ਚਰਨਜੀਤ ਸਿੰਘ ਉਰਫ ਚੰਨਾ ਪੁੱਤਰ ਟਹਿਲ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਸੂਬਿਆਂ ਦੇ ਸਹਿਕਾਰਤਾ ਮੰਤਰੀਆਂ ਦਾ ਕੌਮੀ ਮੰਚ ਸਮੇਂ ਦੀ ਲੋੜ : ਰੰਧਾਵਾ
NEXT STORY