ਜਲੰਧਰ (ਮਹੇਸ਼)—ਕੁੱਕੜ ਪਿੰਡ, ਹਲਕਾ ਜਲੰਧਰ ਕੈਂਟ ਦੇ ਨਵੇਂ ਬਣੇ ਸਰਪੰਚ ਜਗਤਾਰ ਸਿੰਘ ਮੰਗਾ ਨੇ ਕਿਹਾ ਕਿ ਬੀਤੇ ਦਿਨੀਂ ਬਸਪਾ ’ਚ ਸ਼ਾਮਲ ਹੋਣ ਵਾਲੇ ਕੁਲਵਿੰਦਰ ਸਿੰਘ ਕਾਕਾ ਦਾ ਕਾਂਗਰਸ ਨਾਲ ਕੋਈ ਸਬੰਧ ਨਹੀਂ ਰਿਹਾ ਹੈ। ਉਹ ਖੁਦ ਨੂੰ ਬਿਨਾਂ ਕਾਰਨ ਕਾਂਗਰਸੀ ਲਿਖ ਰਹੇ ਹਨ। ਮੰਗਾ ਸਰਪੰਚ ਨੇ ਕਿਹਾ ਕਿ ਕਾਕਾ ਨੇ ਕਈ ਪਾਰਟੀਆਂ ਬਦਲੀਆਂ ਹਨ। ਵਿਧਾਨ ਸਭਾ ਚੋਣਾਂ ਵਿਚ ਉਸ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਦਾ ਖੁੱਲ੍ਹ ਦੇ ਸਮਰਥਨ ਕੀਤਾ ਸੀ ਅਤੇ ਮੰਚਾਂ ’ਤੇ ਕਾਂਗਰਸ ਖਿਲਾਫ ਬੋਲਿਆ ਸੀ। ਉਨ੍ਹਾਂ ਨੇ ਆਪਣੇ ਬਾਰੇ ਕਿਹਾ ਕਿ ਉਹ ਕਾਂਗਰਸੀ ਹਨ ਅਤੇ ਉਨ੍ਹਾਂ ਨੇ ਚੋਣਾਂ ਵਿਚ ਵੀ ਕਾਂਗਰਸੀ ਉਮੀਦਵਾਰ ਪਰਗਟ ਸਿੰਘ ਲਈ ਕੰਮ ਕੀਤਾ ਸੀ। ਉਨ੍ਹਾਂ ਕਿਹਾ ਕਿ ਸਰੰਪਚੀ ਦੀ ਚੋਣ ਹਾਰ ਕੇ ਕਾਕਾ ਨੂੰ ਗਲਤ ਬਿਆਨਬਾਜ਼ੀ ਨਾ ਕਰਦੇ ਹੋਏ ਲੋਕਾਂ ਦੀ ਭਲਾਈ ਲਈ ਕੰਮ ਕਰਨੇ ਚਾਹੀਦੇ ਹਨ। ਹਾਰ ਕਾਰਨ ਕਿਸੇ ਵੀ ਤਰ੍ਹਾਂ ਦੀ ਕੋਈ ਰੰਜਿਸ਼ ਰੱਖਣੀ ਠੀਕ ਨਹੀਂ ਹੈ। ਇਸ ਮੌਕੇ ਰਛਪਾਲ ਸਿੰਘ ਬਾਹੀਆ ਪ੍ਰਧਾਨ ਕੋਆਪ੍ਰੇਟਿਵ ਸੋਸਾਇਟੀ, ਦਰਸ਼ਨ ਲਾਲ, ਕੁੰਦਨ ਲਾਲ, ਰੌਣਕ ਰਾਮ, ਬਿੰਦਰ ਰਾਮ, ਹਰਜਿੰਦਰ ਕੌਰ, ਸੁਨੀਤਾ, ਦਲਵੀਰ ਸਿੰਘ ਬਹੀਆ, ਪਰਮਜੀਤ ਸਿੰਘ, ਰਾਜਵੀਰ, ਰਾਵਿੰਦਰ ਕੌਰ, ਪਿੰਕ ਰਾਜ ਨੰਬਰਦਾਰ, ਗੁਰਦੀਪ ਕੌਰ, ਬਹੀਆ, ਗੁਰਬਖਸ਼, ਕਰਮਜੀਤ ਕੌਰ ਤੇ ਸਾਬਕਾ ਸਰਪੰਚ ਵੀ ਮੌਜੂਦ ਸਨ।
ਸਰਕਾਰੀ ਸਮਾਰਟ ਸਕੂਲ ਵਿਰਕ ਵਿਖੇ ਇਨਾਮ ਵੰਡ ਸਮਾਰੋਹ ਆਯੋਜਿਤ
NEXT STORY