ਜਲੰਧਰ (ਜ. ਬ.)-ਘਰ ਵਿਚ ਦਾਖਲ ਹੋ ਕੇ ਹਮਲਾ ਕਰਨ ਦੇ ਕੇਸ ਵਿਚ ਭਗੌੜੇ ਮੁਲਜ਼ਮ ਨੂੰ ਪੁਲਸ ਨੇ ਗ੍ਰਿਫਤਾਰ ਕੀਤਾ ਹੈ। ਥਾਣਾ ਨੰਬਰ 1 ਦੇ ਇੰਚਾਰਜ ਸੁਖਬੀਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਜਸਵੰਤ ਕੁਮਾਰ ਪੁੱਤਰ ਨਿਭੂ ਰਾਮ ਵਾਸੀ ਵੀਨਸ ਵੈਲੀ ਦੇ ਤੌਰ ’ਤੇ ਹੋਈ ਹੈ। ਥਾਣਾ-1 ਦੀ ਪੁਲਸ ਨੇ ਸਤੰਬਰ 2018 ਵਿਚ ਜਸਵੰਤ ਸਿੰਘ ਦੇ ਖਿਲਾਫ ਘਰ ਵਿਚ ਦਾਖਲ ਹੋ ਕੇ ਹਮਲਾ ਕਰਨ ਦਾ ਕੇਸ ਦਰਜ ਕੀਤਾ ਸੀ। ਕਾਫੀ ਸਮੇਂ ਤੋਂ ਜਸਵੰਤ ਕੁਮਾਰ ਫਰਾਰ ਸੀ।
ਪੁਲਵਾਮਾ ’ਚ ਸ਼ਹੀਦ ਹੋਏ ਜਵਾਨਾਂ ਨੂੰ ਦਿੱਤੀ ਸ਼ਰਧਾਂਜਲੀ
NEXT STORY