ਜਲੰਧਰ (ਸਾਹਨੀ)-ਸਥਾਨਕ ਆਪੀ ਚੈਰੀਟਬਲ ਸੰਸਥਾ ਵਲੋਂ ਪਿੰਡ ਭੁਜੋਵਾਲ ਦੇ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਵਿਖੇ ਗੁਰਦੁਆਰਾ ਕਮੇਟੀ ਸੋਨਾਪੁਰ ਦੁਬਈ ਦੇ ਵੱਡਮੁਲੇ ਸਹਿਯੋਗ ਨਾਲ ਅੱਖਾਂ ਦੀ ਜਾਂਚ ਅਤੇ ਆਪ੍ਰੇਸ਼ਨ ਕੈਂਪ ਲਾਇਆ ਗਿਆ, ਜਿਸ ਵਿਚ ਕਰੀਬ 330 ਦੇ ਕਰੀਬ ਮਰੀਜ਼ਾਂ ਦੀ ਜਾਂਚ ਕਰ ਕੇ 30 ਲੋਡ਼ਵੰਦ ਮਰੀਜ਼ਾਂ ਨੂੰ ਆਪ੍ਰੇਸ਼ਨ ਰਾਹੀਂ ਮੁਫਤ ਲੈਂਸ ਪਾਉਣ ਲਈ ਚੁਣਿਆ ਗਿਆ। ਇਸ ਤੋਂ ਪਹਿਲਾਂ ਸਵੇਰੇ ਵਾਹਿਗੁਰੂ ਦੇ ਸ਼ੁਕਰਾਨੇ ਤੋਂ ਬਾਅਦ ਕੈਂਪ ਦਾ ਰਸਮੀ ਉਦਘਾਟਨ ਦਿਆਲ ਸਿੰਘ ਸਿੱਧੂ ਨੇ ਕੀਤਾ। ਉਨ੍ਹਾਂ ਨਾਲ ਇਸ ਮੌਕੇ ਪਿੰਡ ਦੇ ਅਵਤਾਰ ਸਿੰਘ ਭੁੱਜੋਵਾਲ, ਸਰਪੰਚ ਗਰੀਬ ਦਾਸ ਕੁਲਵਿੰਦਰ ਸਿੰਘ, ਹਰਪ੍ਰੀਤ ਸਿੰਘ ਰਾਜਾ ਵੀ ਸ਼ਾਮਲ ਸਨ। ਆਪੀ ਸੰਸਥਾ ਦੀ ਸਕੱਤਰ ਸੁਮਨ ਕਲਹਣ, ਕਰਮਜੀਤ ਸਿੰਘ ਵਲੋੋਂ ਪਤਵੰਤਿਆਂ ਦਾ ਸੁਆਗਤ ਕੀਤਾ ਗਿਆ। ਇਸ ਮੌਕੇ ਸੁਮਨ ਲਤਾ ਕਲਹਣ ਨੇ ਦੱਸਿਆ ਕਿ ਪ੍ਰਵਾਸ ਵਿਚ ਵੱਸੇ ਸਾਡੇ ਪੰਜਾਬੀ ਵੀਰਾਂ ਦੀਆਂ ਇਹ ਵੱਡਮੁਲੀਆਂ ਸੇਵਾਵਾਂ ਤੇ ਸਹਿਯੋਗ ਨਾਲ ਹੀ ਇਹ ਸੰਸਥਾ ਇਲਾਕੇ ਵਿਚ ਮਿਆਰੀ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਵਿਚ ਯਤਨਸ਼ੀਲ ਰਹਿੰਦੀ ਹੈ। ਕੈਂਪ ਦੌਰਾਨ ਡਾਕਟਰ ਐੱਮ. ਪੀ. ਐੱਸ. ਭਾਟੀਆ, ਡਾ. ਆਰਿਫ ਅਤੇ ਉਨ੍ਹਾਂ ਦੀ ਟੀਮ ਵਲੋਂ ਅੱਜ ਕੈਂਪ ਦੌਰਾਨ 330 ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ ਅਤੇ ਜ਼ਰੂਰਤਮੰਦਾਂ ਦੇ ਟੈਸਟ ਅਤੇ ਮੁਫਤ ਦਵਾਈਆਂ ਵੀ ਦਿੱਤੀਆਂ ਗਈਆਂ। ਇਨ੍ਹਾਂ ਵਿਚੋਂ 30 ਮਰੀਜ਼ਾਂ ਦੇ ਅੱਖਾਂ ਦੇ ਆਪ੍ਰੇਸ਼ਨ ਕਰ ਕੇ ਮੁਫਤ ਲੈਂਸ ਵੀ ਪਾਏ ਜਾਣਗੇ। ਇਸ ਮੌਕੇ ਸੋਢੀ ਸਿੰਘ, ਸਰਬਜੀਤ ਕੌਰ, ਰਜੇਸ਼ ਕੁਮਾਰ, ਪ੍ਰਿਤੀ ਅਤੇ ਹਸਪਤਾਲ ਦਾ ਸਟਾਫ ਵੀ ਹਾਜ਼ਰ ਸੀ।
ਰਾਸ਼ਟਰਪਤੀ ਐਵਾਰਡੀ ਪੁਲਸ ਅਫਸਰ ਹਰਮੇਲ ਸਿੰਘ ਚੰਦੀ ਨਹੀਂ ਰਹੇ, ਅੰਤਿਮ ਸੰਸਕਾਰ ਮੌਕੇ ਵੱਡੀ ਗਿਣਤੀ ’ਚ ਪੁੱਜੇ ਲੋਕ
NEXT STORY