ਜਲੰਧਰ (ਮ੍ਰਿਦੁਲ) : ਪ੍ਰਤਾਪਪੁਰਾ ਸਥਿਤ ਐੱਫ. ਐੱਮ. ਜੇ. ਹਾਊਸ ਤੋਂ 6.65 ਕਰੋੜ ਰੁਪਏ ਗਾਇਬ ਕਰਨ ਦੇ ਮਾਮਲੇ ਦੀ ਤਰ੍ਹਾਂ ਦਾ ਇਕ ਹੋਰ ਮਾਮਲਾ ਜਲੰਧਰ ਵਿਚ ਸਾਹਮਣੇ ਆਇਆ ਹੈ। ਇਸ ਵਾਰ ਜਲੰਧਰ ਕਮਿਸ਼ਨਰੇਟ ਪੁਲਸ ਦੇ ਦੋ ਅਧਿਕਾਰੀਆਂ ਨੇ ਮਿਲ ਕੇ ਦਬਾਅ ਵਿਚ ਆ ਕੇ ਵਿਅਕਤੀ ਨੂੰ ਗੈਰ-ਕਾਨੂੰਨੀ ਕਸਟੱਡੀ ਵਿਚ ਚੁੱਕਿਆ ਅਤੇ ਉਸ ਨੂੰ ਬਾਅਦ ਵਿਚ ਟ੍ਰੈਵਲ ਏਜੰਟੀ ਦੇ ਕੇਸ ਵਿਚ ਫਸਾਉਣ ਦੀ ਕੋਸ਼ਿਸ਼ ਕੀਤੀ। ਮਾਮਲੇ ਵਿਚ ਪੇਚ ਉਸ ਸਮੇਂ ਫਸ ਗਿਆ, ਜਦੋਂ ਪੁਲਸ ਨੇ ਪੈਸੇ ਤਾਂ ਲਏ ਤੇ ਪੀੜਤ ਨੂੰ ਨਹੀਂ ਦਿੱਤੇ। ਇਸ ਮਾਮਲੇ ਵਿਚ ਪੀੜਤ ਵਲੋਂ ਇਕ ਪੁਲਸ ਅਧਿਕਾਰੀ ਦੀ ਮਾਰਫਤ ਸਾਰਾ ਕੰਮ ਕਰਵਾਇਆ ਗਿਆ ਹੈ ਅਤੇ ਨਾ ਹੀ ਪੁਲਸ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ ਹੈ, ਜਿਸ 'ਤੇ ਵਿਅਕਤੀ ਨੇ ਵਕੀਲ ਦੀ ਮਾਰਫਤ ਕੋਰਟ ਵਿਚ ਸ਼ਿਕਾਇਤ ਦਿੱਤੀ ਅਤੇ ਕੋਰਟ ਵਲੋਂ ਜਦੋਂ ਸਾਰਾ ਮਾਮਲਾ ਸੀ. ਸੀ. ਟੀ. ਵੀ. ਫੁਟੇਜ ਅਤੇ ਬੈਂਕ ਟਰਾਂਜ਼ੈਕਸ਼ਨ ਦੇ ਆਧਾਰ 'ਤੇ ਕੋਰਟ ਵਲੋਂ ਐੱਸ. ਐੱਸ. ਪੀ. ਵਿਜੀਲੈਂਸ ਨੂੰ ਜਾਂਚ ਦੇ ਆਦੇਸ਼ ਦਿੱਤੇ ਗਏ ਹਨ।
ਮਾਮਲੇ ਦੀ ਜਾਂਚ ਡੀ. ਐੱਸ. ਪੀ. ਵਿਜੀਲੈਂਸ ਨਰਿੰਜਣ ਸਿੰਘ ਕਰ ਰਹੇ ਹਨ। ਇਸ ਸਬੰਧੀ ਵਿਜੀਲੈਂਸ ਨੇ ਕੈਸ਼ ਲੈਣ ਸਬੰਧੀ ਸੀ. ਸੀ.ਟੀ. ਵੀ. ਫੁਟੇਜ ਕਬਜ਼ੇ ਵਿਚ ਲੈ ਲਈ ਹੈ। ਬੁਲੰਦਪੁਰ ਦੇ ਰਹਿਣ ਵਾਲੇ ਪੀੜਤ ਨੇ ਕੋਰਟ ਵਿਚ ਸ਼ਿਕਾਇਤ ਦੇ ਕੇ ਦਾਅਵਾ ਕੀਤਾ ਕਿ ਉਨ੍ਹਾਂ ਇਕ ਕੰਪਨੀ ਦਾ ਕੰਮ ਚਲਾਉਣ ਲਈ 8 ਲੱਖ ਰੁਪਏ ਇਕ ਔਰਤ ਤੋਂ ਉਧਾਰ ਲਏ ਸੀ ਜੋ ਕਿ ਉਸਨੇ ਕੁਝ ਮਹੀਨਿਆਂ ਵਿਚ ਵਾਪਸ ਕਰਨੇ ਸਨ। ਉਨ੍ਹਾਂ ਨੇ ਦੋਸ਼ ਲਾਇਆ ਕਿ ਇਕ ਪੁਲਸ ਅਧਿਕਾਰੀ ਦੇ ਕੋਲ ਔਰਤ ਅਤੇ ਇਕ ਰਿਸ਼ਤੇਦਾਰ ਪਹੁੰਚੇ ਜਿੱਥੇ ਉਨ੍ਹਾਂ ਨੇ ਪੁਲਸ ਨੂੰ ਬਿਨਾਂ ਕੰਪਲੇਂਟ ਦਿੱਤੇ ਦਬਾਅ ਬਣਾਇਆ। ਜਿਸ 'ਤੇ ਪੁਲਸ ਨੇ ਪੀੜਤ ਨੂੰ ਬੁਲਾਇਆ ਅਤੇ ਉਸਨੂੰ ਟ੍ਰੈਵਲ ਏਜੰਟ ਦੇ ਕੇਸ ਵਿਚ ਫਸਾਉਣ ਦੀ ਕੋਸ਼ਿਸ਼ ਕੀਤੀ ਤਾਂ ਕਿ ਉਹ ਪੈਸੇ ਵਾਪਸ ਦੇ ਦੇਵੇ। 11 ਅਪ੍ਰੈਲ ਦੀ ਦੁਪਹਿਰ ਨੂੰ ਉਹ ਅਤੇ ਔਰਤ ਸਮੇਤ ਪੁਲਸ ਅਧਿਕਾਰੀ ਅਤੇ ਦੋ ਹੋਰ ਮੁਲਾਜ਼ਮਾਂ ਦੇ ਨਾਲ ਬੈਂਕ ਪਹੁੰਚੇ ਜਿੱਥੇ ਬੈਂਕ 'ਚੋਂ ਪੈਸੇ ਕਢਵਾ ਕੇ ਪੁਲਸ ਅਧਿਕਾਰੀਆਂ ਨੇ ਉਸ ਤੋਂ ਕੈਸ਼ ਲੈ ਲਿਆ। ਉਨ੍ਹਾਂ ਨੇ ਬੈਂਕ ਦੇ ਬਾਹਰ ਆ ਕੇ ਪੁਲਸ ਅਫਸਰਾਂ ਨੂੰ 10 ਲੱਖ ਰੁਪਏ ਕੈਸ਼ ਦਿੱਤਾ ਸੀ, ਜਿਸ ਤੋਂ ਬਾਅਦ ਉਹ ਚਲੇ ਗਏ।
ਹੁਣ ਦੁਬਾਰਾ 16 ਅਪ੍ਰੈਲ ਸਵੇਰੇ 8.40 ਮਿੰਟ 'ਤੇ ਔਰਤ ਅਤੇ ਉਸਦਾ ਰਿਸ਼ਤੇਦਾਰ ਘਰ ਆਏ। ਦੋਸ਼ ਹੈ ਕਿ ਉਨ੍ਹਾਂ ਨੇ ਘਰ ਵਿਚ ਆ ਕੇ ਉਸ ਨੂੰ ਉਸਦੇ ਹੀ ਘਰ ਦੇ ਕਮਰੇ ਵਿਚ ਬੰਦੀ ਬਣਾ ਲਿਆ ਅਤੇ ਬਾਅਦ ਵਿਚ 1.25 ਮਿੰਟ 'ਤੇ ਤਿੰਨ ਪੁਲਸ ਅਫਸਰ ਆਏ ਅਤੇ ਉਨ੍ਹਾਂ ਨੇ ਘਰ ਦੀ ਤਲਾਸ਼ੀ ਲਈ। ਪੁਲਸ ਉਸਨੂੰ ਬਿਨਾਂ ਕਿਸੇ ਸਰਚ ਵਾਰੰਟ ਅਤੇ ਬਿਨਾਂ ਕਿਸੇ ਸ਼ਿਕਾਇਤ ਦੇ ਆਧਾਰ 'ਤੇ ਸੀ.ਆਈ. ਏ. ਸਟਾਫ ਲੈ ਗਈ। ਪੁਲਸ ਨੇ ਉਨ੍ਹਾਂ ਨੂੰ ਧਮਕੀ ਦਿੱਤੀ ਸੀ ਕਿ ਉਹ ਉਸਨੂੰ ਚਿੱਟੇ ਦੇ ਕੇਸ ਵਿਚ ਫਸਾ ਦੇਣਗੇ। ਪੁਲਸ ਨੇ ਉਸੇ ਸ਼ਾਮ ਸੀ. ਆਈ. ਏ. ਸਟਾਫ ਵਿਚ ਧਮਕਾ ਕੇ ਪੀੜਤ ਦੀ ਪਰਸਨਲ ਚੈੱਕ ਬੁੱਕ ਤੋਂ 9 ਚੈੱਕ ਸਾਈਨ, 500 ਰੁਪਏ ਦੇ ਅਸ਼ਟਾਮ ਅਤੇ ਐਫੀਡੇਵਿਟ ਤੱਕ ਸਾਈਨ ਕਰਵਾ ਲਏ। ਸਾਰੇ ਡਾਕੂਮੈਂਟਸ ਦੇ ਸਾਈਨ ਹੋਣ ਤੋਂ ਬਾਅਦ ਔਰਤ ਅਤੇ ਉਸਦੇ ਰਿਸ਼ਤੇਦਾਰ ਦੇ ਨਾਲ ਆਏ ਕੁਝ ਲੋਕਲ ਪ੍ਰਧਾਨ ਉਸਦੇ ਘਰ ਗਏ ਅਤੇ ਉਥੋਂ ਉਸਦੀ ਕਾਰ ਜਬਰਨ ਲੁੱਟ ਕੇ ਲੈ ਗਏ। ਮਾਮਲੇ ਵਿਚ ਪੇਚ ਉਸ ਸਮੇਂ ਫਸਿਆ ਜਦੋਂ ਪੁਲਸ ਨੇ ਧੱਕੇਸ਼ਾਹੀ ਕਰ ਕੇ ਆਪਣੀ ਪਾਵਰ ਦਾ ਗਲਤ ਇਸਤੇਮਾਲ ਕਰ ਕੇ ਉਸ ਤੋਂ ਪੈਸੇ ਤਾਂ ਲੈ ਲਏ ਪਰ ਅੱਗੇ ਪੁਲਸ ਨੇ ਔਰਤ ਨੂੰ ਨਹੀਂ ਦਿੱਤੇ , ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਵਕੀਲ ਨੂੰ ਅਪ੍ਰੋਚ ਕੀਤਾ। ਵਕੀਲ ਵਲੋਂ ਜਦੋਂ ਕੋਰਟ ਵਿਚ ਐਪਲੀਕੇਸ਼ਨ ਦਿੱਤੀ ਗਈ ਤਾਂ ਕੋਰਟ ਵਲੋਂ ਜਦੋਂ ਸਾਰੇ ਤੱਥ ਜਾਂਚੇ ਗਏ ਤਾਂ ਕੋਰਟ ਵਲੋਂ ਆਦੇਸ਼ ਦਿੱਤੇ ਗਏ ਕਿ ਜਿਸ ਨਿੱਜੀ ਬੈਂਕ ਵਿਚ ਜਿਸ ਦਿਨ ਪੀੜਤ ਦੇ ਨਾਲ ਪੁਲਸ ਅਧਿਕਾਰੀ ਅਤੇ 2 ਮੁਲਾਜ਼ਮ ਗਏ ਸੀ। 11 ਅਪ੍ਰੈਲ ਦੀ ਸੀ. ਸੀ. ਟੀ.ਵੀ. ਫੁਟੇਜ ਆਪਣੇ ਕੋਲ ਰੱਖੇ ਅਤੇ ਇਸਦੇ ਨਾਲ ਐੱਸ. ਐੱਸ. ਪੀ. ਵਿਜੀਲੈਂਸ ਦਲਜਿੰਦਰ ਸਿੰਘ ਢਿੱਲੋਂ ਨੂੰ ਆਦੇਸ਼ ਦਿੱਤੇ ਕਿ ਇਸ ਮਾਮਲੇ ਵਿਚ ਸਾਰੀ ਜਾਂਚ ਰਿਪੋਰਟ 4 ਮਈ ਨੂੰ ਕੋਰਟ ਨੂੰ ਦਿੱਤੀ ਜਾਵੇ ਤਾਂ ਜੋ ਅੱਗੇ ਦੀ ਕਾਰਵਾਈ ਕੀਤੀ ਜਾ ਸਕੇ।
ਕੰਨਾਂ ਤੋਂ ਪਛਾਣ ਕੇ ਪੁਲਸ ਨੇ ਬਰਾਮਦ ਕੀਤੇ ਚੋਰੀ ਹੋਏ ਬੱਕਰੇ, 2 ਚੋਰ ਕਾਬੂ
NEXT STORY