ਜਲੰਧਰ (ਸੋਨੂੰ)— ਸਮੇਂ 'ਤੇ ਤਨਖਾਹ ਨਾ ਮਿਲਣ ਕਰਕੇ ਜਲੰਧਰ ਨਗਰ-ਨਿਗਮ ਦੇ ਕਰਮਚਾਰੀ ਅੱਜ ਹੜਤਾਲ 'ਤੇ ਹਨ। ਸਫਾਈ ਮਜ਼ਦੂਰ ਫੈਜਰੇਸ਼ਨ ਦੇ ਪ੍ਰਧਾਨ ਚੰਦਨ ਗਰੇਵਾਲ ਅਤੇ ਨਿਗਮ ਮੁਲਾਜ਼ਮ ਯੂਨੀਅਨ ਨੇਤਾ ਰਾਜਨ ਗੁਪਤਾ ਨੇ ਦੱਸਿਆ ਕਿ ਪਿਛਲੇ ਕਈ ਮਹੀਨਿਆਂ ਤੋਂ ਉਨ੍ਹਾਂ ਨੂੰ ਸਮੇਂ 'ਤੇ ਤਨਖਾਹ ਨਹੀਂ ਜਾ ਰਹੀ ਹੈ, ਜਿਸ ਕਰਕੇ ਉਨ੍ਹਾਂ ਦੇ ਘਰਾਂ ਦੀ ਆਰਥਿਕ ਹਾਲਤ ਖਰਾਬ ਹੋ ਗਈ ਹੈ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਨੂੰ ਤਨਖਾਹ 7 ਤੋਂ 10 ਤਰੀਕ ਦੇ ਵਿੱਚਕਾਰ ਦੇ ਦਿੱਤੀ ਜਾਣੀ ਚਾਹੀਦੀ ਹੈ। ਪਿਛਲੇ ਮਹੀਨੇ ਦੀ ਤਨਖਾਹ ਵੀ ਅਜੇ ਤੱਕ ਜਾਰੀ ਨਹੀਂ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਤੱਕ ਤਨਖਾਹ ਜਾਰੀ ਨਹੀਂ ਹੁੰਦੀ, ਹੜਤਾਲ ਜਾਰੀ ਰਹੇਗੀ।
ਸੈਂਟਰਲ ਜੇਲ ਦੀ ਬੈਰਕ ਨੂੰ ਬਣਾ ਦਿੱਤਾ ਹਸਪਤਾਲ, ਨਾ ਕੋਈ ਸੁਵਿਧਾ ਨਾ ਇਲਾਜ
NEXT STORY