ਗੁਰਦਾਸਪੁਰ, (ਵਿਨੋਦ)- ਜ਼ਿਲਾ ਗੁਰਦਾਸਪੁਰ ਦੇ ਇਕ ਪਿੰਡ 'ਚ ਇਕ ਵਿਆਹੁਤਾ ਨਾਲ ਉਸ ਦੇ ਜੇਠ ਵੱਲੋਂ ਜਬਰ-ਜ਼ਨਾਹ ਕਰਨ ਤੋਂ ਬਾਅਦ ਉਸ ਦਾ ਚਾਰ ਸਾਲਾ ਲੜਕਾ ਆਪਣੇ ਨਾਲ ਲਿਜਾਣ ਕਾਰਨ ਦੋਸ਼ੀ ਜੇਠ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਪਰ ਦੋਸ਼ੀ ਬੱਚੇ ਸਮੇਤ ਫਰਾਰ ਦੱਸਿਆ ਜਾ ਰਿਹਾ ਹੈ।
ਕੀ ਹੈ ਮਾਮਲਾ?
ਜ਼ਿਲਾ ਪੁਲਸ ਗੁਰਦਾਸਪੁਰ ਦੇ ਇਕ ਪਿੰਡ 'ਚ ਇਕ ਵਿਆਹੁਤਾ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੋਸ਼ ਲਾਇਆ ਕਿ ਬੀਤੇ ਦਿਨ ਉਸ ਦਾ ਪਤੀ ਤੇ ਸੱਸ ਖੇਤਾਂ 'ਚ ਕੰਮ ਕਰਨ ਲਈ ਗਏ ਹੋਏ ਸਨ ਅਤੇ ਉਹ ਘਰ 'ਚ ਆਪਣੇ ਲੜਕੇ ਨਾਲ ਇਕੱਲੀ ਸੀ। ਦੁਪਹਿਰ ਲਗਭਗ 12 ਵਜੇ ਉਸ ਦਾ ਜੇਠ ਅਵਤਾਰ ਉਸ ਦੇ ਘਰ ਆਇਆ ਤੇ ਉਸ ਨਾਲ ਛੇੜਛਾੜ ਕਰਨ ਲੱਗਾ ਤੇ ਉਸ ਨਾਲ ਜਬਰ-ਜ਼ਨਾਹ ਕੀਤਾ। ਜਾਂਦੇ ਹੋਏ ਦੋਸ਼ੀ ਉਸ ਨੂੰ ਧਮਕੀਆਂ ਦੇ ਗਿਆ ਕਿ ਜੇ ਕਿਸੇ ਨੂੰ ਦੱਸਿਆ ਤਾਂ ਉਸ ਦੇ ਲੜਕੇ ਦੀ ਖੈਰ ਨਹੀਂ ਤੇ ਪੀੜਤਾ ਦੇ ਚਾਰ ਸਾਲਾ ਲੜਕੇ ਨੂੰ ਵੀ ਆਪਣੇ ਨਾਲ ਲੈ ਗਿਆ।
ਕੀ ਕਹਿੰਦੇ ਹਨ ਕਲਾਨੌਰ ਪੁਲਸ ਸਟੇਸ਼ਨ ਇੰਚਾਰਜ
ਇਸ ਸਬੰਧੀ ਕਲਾਨੌਰ ਪੁਲਸ ਸਟੇਸ਼ਨ ਇੰਚਾਰਜ ਨਿਰਮਲ ਸਿੰਘ ਨਾਲ ਜਦੋਂ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਸ ਘਟਨਾ ਸਬੰਧੀ ਦੋਸ਼ੀ ਵਿਰੁੱਧ ਪੀੜਤਾ ਦੇ ਬਿਆਨਾਂ ਦੇ ਆਧਾਰ 'ਤੇ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਦੋਸ਼ੀ ਪੁਲਸ ਦੇ ਹੱਥ ਅਜੇ ਨਹੀਂ ਲੱਗਾ ਹੈ।
ਪਟਿਆਲਾ 'ਚ ਬਣਾਈ ਜਾਵੇਗੀ ਸਪੋਰਟਸ ਯੂਨੀਵਰਸਿਟੀ : ਰਾਣਾ ਸੋਢੀ
NEXT STORY