ਚੰਡੀਗੜ੍ਹ— ਪੰਜਾਬ 'ਚ ਆਯੋਜਿਤ ਹੋਣ ਵਾਲੀਆਂ ਵੱਖ-ਵੱਖ ਕਬੱਡੀ ਪ੍ਰਤੀਯੋਗਿਤਾ 'ਚ ਸੂਬੇ 'ਚ ਸਰਗਰਮ ਗੈਂਗਸਟਰਾਂ ਵਲੋਂ ਪੈਸਾ ਲਾਇਆ ਜਾ ਰਿਹਾ ਹੈ। ਇਹ ਖੁਲਾਸਾ ਵੀਰਵਾਰ ਨੂੰ ਪੰਜਾਬ ਦੇ ਡੀ. ਜੀ. ਪੀ. ਦਿਨਕਰ ਗੁਪਤਾ ਨੂੰ ਮਿਲੇ ਨਾਰਥ ਇੰਡੀਆ ਸਰਕਲ ਕਬੱਡੀ ਫੈਡਰੇਸ਼ਨ ਦੇ ਅਹੁਦੇਦਾਰਾਂ ਨੇ ਕੀਤਾ।
ਫੈਡਰੇਸ਼ਨ ਮੁਤਾਬਕ ਇਨ੍ਹਾਂ ਦਿਨਾਂ 'ਚ ਚਰਚਾ 'ਚ ਆਏ ਗੈਂਗਸਟਰ ਜੱਗੂ ਭਗਵਾਨਪੁਰੀਆ ਨੇ ਜੇਲ 'ਚ ਰਹਿੰਦੇ ਹੋਏ ਹੀ ਪੰਜਾਬ ਦੀ ਇਕ ਅਲਗ ਫੈਡਰੇਸ਼ਨ 'ਮੇਜਰ ਕਬੱਡੀ ਲੀਗ' ਗਠਤ ਕਰ ਲਈ ਹੈ। ਇਸ 'ਚ ਉਨ੍ਹਾਂ ਖਿਡਾਰੀਆਂ ਨੂੰ ਸ਼ਾਮਲ ਕੀਤਾ ਗਿਆ ਹੈ ਜਿਨ੍ਹਾਂ 'ਤੇ ਸੂਬੇ ਦੀਆਂ ਹੋਰਨਾਂ ਕਬੱਡੀ ਫੈਡਰੇਸ਼ਨਾਂ ਨੇ ਪਾਜ਼ਿਟਿਵ ਡੋਪ ਟੈਸਟ ਦੇ ਚਲਦੇ ਪਾਬੰਦੀ ਲਾ ਦਿੱਤੀ ਹੈ। ਇੰਨਾ ਹੀ ਨਹੀਂ ਗੈਂਗਸਟਰ ਅਤੇ ਉਸ ਦੇ ਸਾਥੀਆਂ ਵੱਲੋਂ ਸੂਬੇ ਦੀਆਂ ਕਬੱਡੀ ਫੈਡਰੇਸ਼ਨਾਂ ਨੂੰ ਡਰਾ ਕੇ ਦਬਾਅ ਬਣਾਇਆ ਜਾ ਰਿਹਾ ਹੈ ਕਿ ਉਨ੍ਹਾਂ ਵੱਲੋਂ ਸੁਝਾਏ ਖਿਡਾਰੀਆਂ ਨੂੰ ਕਬੱਡੀ ਮੁਕਾਬਲਿਆਂ 'ਚ ਉਤਾਰਿਆ ਜਾਵੇ। ਇਸ ਦੇ ਪਿੱਛੇ ਭਗਵਾਨਪੁਰੀਆ ਦਾ ਮਕਸਦ ਆਪਣੇ ਗਿਰੋਹ ਦਾ ਦਾਇਰਾ ਵਧਾਉਣਾ ਅਤੇ ਆਪਣੇ ਨਾਲ ਤਾਕਤਵਰ ਅਤੇ ਦਲੇਰ ਲੋਕਾਂ ਨੂੰ ਜੋੜਨਾ ਹੈ।
ਫੈਡਰੇਸ਼ਨ ਨੇ ਡੀ. ਜੀ. ਪੀ. ਤੋਂ ਨਾ ਸਿਰਫ ਕਬੱਡੀ ਮੁਕਾਬਲਿਆਂ 'ਚ ਗੈਂਗਸਟਰਾਂ ਦੀ ਸ਼ਮੂਲੀਅਤ ਦਾ ਖੁਲਾਸ਼ਾ ਕੀਤਾ ਸਗੋਂ ਅਜਿਹੇ ਮੋਬਾਇਲ ਨੰਬਰ ਵੀ ਦਿੱਤੇ ਜਿਨ੍ਹਾਂ ਦਾ ਇਸਤੇਮਲ ਗੈਂਗਸਟਰਾਂ ਵੱਲੋਂ ਕੀਤਾ ਜਾ ਰਿਹਾ ਹੈ। ਫੈਡਰੇਸ਼ਨ ਵੱਲੋਂ ਡੀ. ਜੀ. ਪੀ. ਨੂੰ ਦਿੱਤੀ ਗਈ ਚਿੱਠੀ 'ਚ ਗਿਆ ਗਿਆ ਹੈ ਕਿ 1999 ਤਕ ਪੰਜਾਬ 'ਚ ਤਿੰਨ ਕਬੱਡੀ ਫੈਡਰੇਸ਼ਨ ਸਗਗਰਮ ਸਨ ਅਤੇ ਪ੍ਰਤੀਯੋਗਿਤਾਵਾਂ ਦਾ ਆਯੋਜਨ ਕਰਦੇ ਸਨ। ਸੂਬੇ 'ਚ ਕਬੱਡੀ ਜ਼ਿਆਦਾ ਹਰਮਨ ਪਿਆਰੀ ਹੋਣ ਦੇ ਕਾਰਨ ਵੱਡੇ ਗੈਂਗਸਟਰ ਵੀ ਇਸ ਖੇਡ ਨਾਲ ਜੁੜ ਗਏ ਜਿਸ 'ਚ ਏ. ਦਰਜੇ ਦਾ ਗੈਂਗਸਟਰ ਜੱਗੂ ਭਗਵਾਨਪੁਰੀਆ ਵੀ ਹੈ। ਚਿੱਠੀ 'ਚ ਕਿਹਾ ਗਿਆ ਹੈ ਕਿ ਇਸ ਸਮੇਂ ਭਗਵਾਨਪੁਰੀਆ ਜੇਲ 'ਚ ਬੰਦ ਹੈ ਪਰ ਉਹ ਜੇਲ 'ਚ ਫੋਨ 'ਤੇ ਗਿੱਦੜਬਾਹਾ 'ਚ ਕਬੱਡੀ ਰੈਕੇਟ ਚਲਾ ਰਿਹਾ ਹੈ। ਜ਼ਿਕਰਯੋਗ ਹੈ ਕਿ ਡੋਪ ਟੈਸਟ 'ਚ ਪਾਜ਼ੀਟਿਵ ਪਾਏ ਗਏ ਖਿਡਾਰੀ ਪਾਬੰਦੀ ਲੱਗਣ ਕਾਰਨ ਵਿਦੇਸ਼ਾਂ 'ਚ ਵੱਡੇ ਟੂਰਨਾਮੈਂਟ 'ਚ ਨਹੀਂ ਖੇਡ ਸਕਦੇ। ਇਸ ਕਾਰਨ ਗੈਂਗਸਟਰ ਸਥਾਨਕ ਤੇ ਸੂਬੇ ਪੱਧਰ 'ਤੇ ਇਹ ਗੈਰ ਕਾਨੂੰਨੀ ਕਾਰਾ ਕਰ ਰਹੇ ਹਨ।
ਸਾਊਦੀ ਅਰਬ 'ਚ ਫਸਿਆ ਨੌਜਵਾਨ, ਵੀਡੀਓ ਭੇਜ ਲਗਾਈ ਮਦਦ ਦੀ ਗੁਹਾਰ
NEXT STORY