ਕਪੂਰਥਲਾ (ਹਰਜੋਤ)-ਕਿਸਾਨ ਮੋਰਚਾ ਦੇ ਨਵ-ਨਿਯੁਕਤ ਮੀਡੀਆ ਕਨਵੀਨਰ ਅਵਤਾਰ ਸਿੰਘ ਮੰਡ ਦਾ ਅੱਜ ਸ਼ਹਿਰ ਵਾਸੀਆਂ ਤੇ ਵਰਕਰਾ ਨੇ ਸੁਆਗਤ ਕੀਤਾ। ਇਸ ਮੌਕੇ ਸਾਬਕਾ ਮੰਤਰੀ ਚੌਧਰੀ ਸਵਰਨਾ ਰਾਮ ਨੇ ਕਿਹਾ ਕਿ ਮੰਡ ਬਹੁਤ ਲੰਬੇ ਸਮੇਂ ਤੋਂ ਪਾਰਟੀ ਦੇ ਕੰਮਾਂ ’ਚ ਲੱਗੇ ਹੋਏ ਹਨ ਅਤੇ ਇਨ੍ਹਾਂ ਨੇ ਪਹਿਲਾ ਵੀ ਵੱਖ-ਵੱਖ ਅਹੁਦਿਆਂ ਤੇ ਆਪਣੀ ਸੇਵਾ ਜ਼ਿੰਮੇਵਾਰੀ ਨਾਲ ਨਿਭਾਈ ਹੈ। ਮੰਡ ਨੇ ਵਰਕਰਾ ਦਾ ਧੰਨਵਾਦ ਕਰਦਿਆ ਕਿਹਾ ਕਿ ਉਹ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕਰਦੇ ਹਨ, ਜਿਨ੍ਹਾਂ ਨੇ ਉਸ ਨੂੰ ਸੇਵਾ ਦਾ ਮੌਕਾ ਦਿੱਤਾ ਹੈ। ਇਸ ਮੌਕੇ ਸੰਜੂ ਚੈਂਲ, ਕੌਂਸਲਰ ਦਵਿੰਦਰ ਸਪਰਾ, ਕੌਂਸਲਰ ਪ੍ਰਦੀਪ ਅਹੂਜਾ, ਸੁਲੱਖਣ ਸਿੰਘ, ਸਾਬਕਾ ਯੁਵਾ ਮੋਰਚਾ ਪ੍ਰਧਾਨ ਬਬਲੂ ਕੰਦੋਲਾ, ਸੁਖਵਿੰਦਰ ਟੈਰੀ, ਗੁਰਜੀਤ ਸਿੰਘ ਵਿਰਦੀ, ਸਨੀ ਬੱਤਾ, ਅਮਿਤ ਸਚਦੇਵਾ, ਕਮਲ ਕਪੂਰ, ਅਮਨਦੀਪ ਸਿੰਘ ਤੇ ਹਰਵਿੰਦਰ ਸਿੰਘ ਸਾਬਕਾ ਸਰਪੰਚ ਸ਼ਾਮਿਲ ਸਨ।
ਬੀਬੀ ਬਲਵੰਤ ਕੌਰ ਕਾਨਵੈਂਟ ਸਕੂਲ ਦਾ ਸਾਲਾਨਾ ਇਨਾਮ ਵੰਡ ਸਮਾਰੋਹ ਯਾਦਗਾਰੀ ਹੋ ਨਿੱਬਡ਼ਿਆ
NEXT STORY