ਕਪੂਰਥਲਾ (ਜ. ਬ.)-ਸਕੂਲ ਦੇ ਵਿਦਿਆਰਥੀਆਂ ਨੇ ਸ਼ਬਦ ਗਾਇਨ ਮੁਕਾਬਲੇ ’ਚ ਆਲ ਓਵਰ ਟ੍ਰਾਫੀ ਜਿੱਤ ਕੇ ਸਕੂਲ ਦਾ ਨਾਂ ਰੋਸ਼ਨ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਐੱਮ. ਡੀ. ਐੱਸ. ਡੀ. ਸੀ. ਸੈ. ਸਕੂਲ ਦੇ ਡਾਇਰੈਕਟਰ ਐੱਸ. ਐੱਸ. ਸ਼ੋਰੀ ਨੇ ਦੱਸਿਆ ਕਿ ਬੀਤੇ ਦਿਨੀਂ ਲਾਇਲਪੁਰ ਖਾਲਸਾ ਕਾਲਜ, ਅਰਬਨ ਅਸਟੇਟ ਕਪੂਰਥਲਾ ਵਿਖੇ ਸ਼ਬਦ ਗਾਇਨ ਮੁਕਾਬਲੇ ਕਰਵਾਏ ਗਏ ਸਨ। ਜਿਸ ’ਚ ਕਪੂਰਥਲਾ ਦੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ ਸੀ। ਇਸ ਦੌਰਾਨ ਸਕੂਲ ਦੇ ਵਿਦਿਆਰਥੀ ਖੁਸ਼ਦੀਪ ਸਿੰਘ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਗੁਰਤੇਜ ਸਿੰਘ ਤੇ ਰਾਜਵਿੰਦਰ ਸਿੰਘ ਨੂੰ ਹੌਸਲਾ ਅਫਜ਼ਾਈ ਪੁਰਸਕਾਰ ਮਿਲਿਆ। ਉਨ੍ਹਾਂ ਦੱਸਿਆ ਕਿ ਮੁਕਾਬਲੇ ਦੀ ਆਲ ਓਵਰ ਟ੍ਰਾਫੀ ਵੀ ਸਕੂਲ ਦੇ ਵਿਦਿਆਰਥੀਆਂ ਨੇ ਆਪਣੇ ਨਾਂ ਕੀਤੀ। ਉਨ੍ਹਾਂ ਨੇ ਇਸ ਵੱਡੀ ਸਫਲਤਾ ਦਾ ਸਿਹਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐੱਮ. ਐੱਲ. ਸ਼ਰਮਾ ਤੇ ਮੈਨੇਜਰ ਸੁਦਰਸ਼ਨ ਸ਼ਰਮਾ ਦੇ ਸਿਰ ਬੰਨ੍ਹਿਆ। ਇਸ ਮੌਕੇ ਪ੍ਰਿੰਸੀਪਲ ਰਾਕੇਸ਼ ਮਹਾਜਨ, ਮਾਹੀ ਸ਼ਰਮਾ, ਇਨਕਲਾਬਜੀਤ ਕੌਰ ਆਦਿ ਹਾਜ਼ਰ ਸਨ।
ਪਿੰਡ ਟਿੱਬਾ ਵਿਖੇ ਸਜਾਇਆ ਨਗਰ ਕੀਰਤਨ
NEXT STORY