ਕਪੂਰਥਲਾ (ਜ.ਬ.)-ਲੈਫਟੀਨੇਟ ਇੰਜੀਨੀਅਰ (ਰਿਟਾਇਰਡ) ਸਵ. ਗੁਰਦੀਪ ਸਿੰਘ ਜੋ ਪਿਛਲੇ ਦਿਨੀਂ ਆਪਣੀ ਸੰਸਾਰਿਕ ਯਾਤਰਾ ਪੂਰੀ ਕਰ ਕੇ ਅਕਾਲ ਚਲਾਣਾ ਕਰ ਗਏ ਸਨ, ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਤੇ ਅੰਤਿਮ ਅਰਦਾਸ ਮੌਕੇ ਗੁਰਦੁਆਰਾ ਸਾਹਿਬ, ਅਰਬਨ ਅਸਟੇਟ, ਕਪੂਰਥਲਾ ਵਿਖੇ ਸ਼ਹਿਰ ਦੀਆਂ ਧਾਰਮਕ, ਰਾਜਨੀਤਿਕ ਤੇ ਸਮਾਜ ਸੇਵੀ ਸ਼ਖਸੀਅਤਾਂ ਨੇ ਹਾਜ਼ਰੀ ਭਰੀ। ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਭਾਈ ਹਰਜੋਤ ਸਿੰਘ (ਹਜ਼ੂਰੀ ਰਾਗੀ ਸਟੇਟ ਗੁਰਦੁਆਰਾ ਸਾਹਿਬ) ਦੇ ਜਥਿਆਂ ਨੇ ਵੈਰਾਗਮਈ ਕੀਰਤਨ ਰਾਹੀਂ ਸੰਗਤਾਂ ਨੂੰ ਜੀਵਨ ਦੀ ਨਾਸ਼ਵਾਨਤਾ ਬਾਬਤ ਸਮਝਾਇਆ। ਸ਼ਰਧਾਂਜਲੀ ਭੇਂਟ ਕਰਦਿਆਂ ਪਰਮਜੀਤ ਸਿੰਘ ਦੁਆਬਾ, ਪ੍ਰੋ. ਸੂਬਾ ਸਿੰਘ ਠੱਟਾ ਤੇ ਪ੍ਰਿੰ. ਦਲਜੀਤ ਸਿੰਘ ਖਹਿਰਾ ਨੇ ਕਿਹਾ ਕਿ ਗੁਰਦੀਪ ਸਿੰਘ ਜਿੱਥੇ ਅਨੁਸ਼ਾਸਨਿਕ ਤੇ ਨਿਆਂ ਪਸੰਦ ਇਨਸਾਨ ਸਨ, ਉੱਥੇ ਉਹ ਆਪਣੇ ਫਰਜ਼ਾਂ ਤੇ ਦੇਸ਼ ਪ੍ਰਤੀ ਸਮਰਪਿਤ ਭਾਵਨਾਵਾਂ ਨੂੰ ਪਹਿਲ ਦਿੰਦੇ ਸਨ। ਇਸ ਮੌਕੇ ਹਾਜ਼ਰ ਸ਼ਖਸੀਅਤਾਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਮੌਕੇ ਸਵ. ਗੁਰਦੀਪ ਸਿੰਘ ਦੀ ਪਤਨੀ ਹਰਬੰਸ ਕੌਰ, ਪੁੱਤਰ ਪ੍ਰਸ਼ੋਤਮ ਸਿੰਘ ਖਿੰਡਾ, ਨੂੰਹ ਨਰਿੰਦਰ ਕੌਰ ਖਿੰਡਾ, ਪੋਤਰਾ ਚਰਨਪ੍ਰੀਤ ਸਿੰਘ, ਪੋਤਰੀ ਸ਼ਰਨਪ੍ਰੀਤ ਕੌਰ, ਦਾਮਾਦ ਸਤਨਾਮ ਸਿੰਘ ਨੰਢਾ, ਪੁੱਤਰੀ ਕਮਲਜੀਤ ਕੌਰ, ਦਾਮਾਦ ਜਸਵਿੰਦਰ ਸਿੰਘ ਜੰਮੂ, ਪੁੱਤਰੀ ਰਾਜਵਿੰਦਰ ਕੌਰ, ਪੁੱਤਰੀ ਸਤਵੰਤ ਕੌਰ, ਜਸਪਾਲ ਸਿੰਘ, ਜੇ. ਜੇ. ਐੱਸ. ਅਰੋਡ਼ਾ ਪ੍ਰਧਾਨ ਬਾਰ ਐਸੋਸੀਏਸ਼ਨ, ਕੈਪਟਨ ਬਲਜੀਤ ਸਿੰਘ ਬਾਜਵਾ ਸਿਆਸੀ ਸਕੱਤਰ ਵਿਧਾਇਕ ਰਾਣਾ ਗੁਰਜੀਤ ਸਿੰਘ, ਲਖਵਿੰਦਰ ਸਿੰਘ ਮੱਲ ਡੀ.ਐੱਸ.ਪੀ, ਐੱਚ.ਐੱਸ. ਬਾਵਾ, ਅਮਰਜੀਤ ਸਿੰਘ, ਭੁਪਿੰਦਰ ਕੁਮਾਰ, ਬਲਵੰਤ ਸਿੰਘ, ਬਹਾਦਰ ਸਿੰਘ, ਅਰਵਿੰਦਰ ਟੀਟੂ, ਡਾ. ਰਣਜੀਤ ਰਾਏ, ਹੀਰਾ ਸਿੰਘ ਮੋਮੀ, ਹਰਜੀਤ ਸਿੰਘ, ਕੇ. ਕੇ. ਅਰੋਡ਼ਾ, ਅਮਰਜੀਤ ਸਿੰਘ ਥਿੰਦ, ਰਜਿੰਦਰ ਸਿੰਘ ਧੰਜਲ ਕੌਂਸਲਰ ਸਮੇਤ ਵੱਖ-ਵੱਖ ਜਥੇਬੰਦੀਆ ਦੇ ਮੈਂਬਰ ਤੇ ਪਰਿਵਾਰਿਕ ਰਿਸ਼ਤੇਦਾਰ ਹਾਜ਼ਰ ਸਨ।
ਧਾਰਮਕ ਬਿਰਤੀ ਦੇ ਮਾਲਕ ਸਨ ਪ੍ਰੀਤਮ ਸਿੰਘ ਝੰਡ ਗੋਪੀਪੁਰ
NEXT STORY