ਕਪੂਰਥਲਾ (ਸ਼ਰਮਾ)-ਬਲਾਕ ਨਡਾਲਾ ਦਫਤਰ ’ਚ ਡੀ.ਸੀ. ਕਪੂਰਥਲਾ ਮੁਹੰਮਦ ਤਈਅਬ ਦੀ ਅਗਵਾਈ ਅਤੇ ਐੱਸ. ਡੀ. ਐੱਮ. ਭੁਲੱਥ ਗੁਰਸਿਮਰਨ ਸਿੰਘ ਢਿਲੋਂ ਦੀ ਨਿਗਰਾਨੀ ਹੇਠ, ਜ਼ਿਲਾ ਪੱਧਰੀ ਮੈਗਾ ਕੈਂਪ ਲਗਾਇਆ ਗਿਆ। ਇਸ ਮੌਕੇ ਵੱਖ-ਵੱਖ ਵਿਭਾਗਾਂ ਨਾਲ ਸਬੰਧਤ ਲੋਕਾਂ ਦੇ ਕੰਮ ਮੌਕੇ ’ਤੇ ਹੀ ਨਿਪਟਾਏ ਗਏ। ਇਸ ਕੈਂਪ ਦਾ ਉਦਘਾਟਨ ਏ. ਡੀ.ਸੀ. ਵਿਕਾਸ ਅਵਤਾਰ ਸਿੰਘ ਭੁੱਲਰ ਨੇ ਅਜਿਹੇ ਕੈਂਪਾਂ ਤੋ ਪੂਰਾ ਲਾਭ ਲੈਣ ਦੀ ਅਪੀਲ ਕੀਤੀ। ਇਸ ਮੌਕੇ ਵੱਖ ਵਿਭਾਗਾਂ ਦੇ ਲਗਾਏ ਕਾਊਂਟਰਾ ’ਤੇ 1396 ਲੋਕਾਂ ਨੂੰ ਮੌਕੇ ’ਤੇ ਲਾਭ ਦਿਤੇ ਗਏ। ਜਿਸ ’ਚ ਖੁਰਾਕ ਸਪਲਾਈ ਵਿਭਾਗ ਵੱਲੋਂ ਆਧਾਰ ਕਾਰਡ ਧਾਰਕ ਲਾਭਪਾਤਰੀਆਂ ਦੇ ਨਵੇਂ 445 ਰਾਸ਼ਨ ਕਾਰਡ ਫਾਰਮ, ਉਜਵਲ ਸਕੀਮ ਤਹਿਤ, ਰਾਸ਼ਨ ਕਾਰਡ ਵਾਲਿਆ ਦੇ 16 ਨਵੇਂ ਗੈਸ ਕੁਨੈਕਸ਼ਨ ਲਈ ਫਾਰਮ ਭਰੇ ਗਏ। ਸਰਕਾਰ ਦੀ ਘਰ-ਘਰ ਰੋਜ਼ਗਾਰ ਯੋਜਨਾ ਤਹਿਤ 19 ਫਾਰਮ ਭਰੇ ਗਏ। ਸੀ. ਡੀ. ਪੀ. ਓ. ਦਫਤਰ ਵਲੋਂ 225 ਨਵੀਆਂ ਪੈਨਸ਼ਨਾਂ ਅਤੇ ਬੱਸ ਪਾਸ ਦੇ ਫਾਰਮ ਭਰੇ ਗਏ। ਇਸ ਮੌਕੇ ਲਗਾਏ ਸਿਹਤ ਜਾਂਚ ਕੈਂਪ ਸਮੇਂ 211 ਮਰੀਜ਼ਾਂ ਦੀ ਜਾਂਚ ਕੀਤੀ। ਸਾਰੇ ਲੋਡ਼ੀਂਦੇ ਟੈਸਟ ਤੇ ਦਵਾਈਆਂ ਫ਼੍ਰੀ ਦਿੱਤੀਆਂ ਗਈਆਂ। ਇਸ ਮੌਕੇ ਮਾਲ ਵਿਭਾਗ ਵਲੋਂ 4 ਇੰਤਕਾਲਾਂ ਦਾ ਮੌਕੇ ’ਤੇ ਨਿਪਟਾਰਾ ਕੀਤਾ ਗਿਆ, ਲੇਬਰ ਵਿਭਾਗ ਵੱਲੋਂ ਮਗਨਰੇਗਾ ਦੇ 60 ਜੌਬ ਕਾਰਡ ਫਾਰਮ ਭਰੇ ਗਏ। ਵਾਟਰ ਸਪਲਾਈ ਤੇ ਸੈਨੀਟੇਂਸ਼ਨ ਵਿਭਾਗ ਵਲੋਂ 3 ਪੀਣ ਵਾਲੇ ਪਾਣੀ ਦੇ ਕੁਨੈਕਸ਼ਨ, 169 ਟਾਇਲਟ ਦੀ ਸਹੂਲਤ ਵਾਲੇ ਫਾਰਮ ਭਰੇ ਗਏ। ਇਸ ਮੌਕੇ ਬੀ. ਡੀ. ਪੀ. ਓ. ਸਤੀਸ਼ ਕੁਮਾਰ, ਤਹਿਸੀਲਦਾਰ ਲਖਵਿੰਦਰ ਸਿੰਘ, ਪਵਨ ਕੁਮਾਰ ਨਾਇਬ ਤਹਿਸੀਲਦਾਰ, ਮਨਿੰਦਰਜੀਤ ਸਿੰਘ ਔਜਲਾ ਮੈਂਬਰ ਜ਼ਿਲਾ ਪੀ੍ਸ਼ਦ, ਸਿਕੰਦਰ ਸਿੰਘ ਵਰਿਆਣਾ, ਸੁੱਖਜਿੰਦਰ ਸਿੰਘ ਸੰਧੂ ਸਰਪੰਚ ਦਾਊਦਪੁਰ, ਬਲਜਿੰਦਰ ਸਿੰਘ ਭੁੱਲਰ, ਸੁੱਖਵਿੰਦਰ ਸਿੰਘ ਸੈਕਟਰੀ, ਰਛਪਾਲ ਸਿੰਘ ਬੱਚਾਜੀਵੀ, ਪ੍ਰੀਤਮ ਸਿੰਘ ਚੀਮਾਂ, ਸਰਪੰਚ ਲਖਵਿੰਦਰ ਸਿੰਘ ਹਮੀਰਾ, ਮਾ. ਬਲਕਾਰ ਸਿੰਘ, ਨੰਬਰਦਾਰ ਜਾਰਜ ਸ਼ੁੱਭ ਕਮਲ, ਸਾਬਕਾ ਕੌਂਸਲਰ ਸੁਖਵਿੰਦਰ ਸਿੰਘ ਬਿੱਲਾ, ਕੌਂਸਲਰ ਕਰਨੈਲ ਸਿੰਘ ਬੇਗੋਵਾਲ, ਜਸਵੀਰ ਸਿੰਘ ਸੈਕਟਰੀ, ਦਲਜੀਤ ਸਿੰਘ ਨਡਾਲਾ, ਤੇਜਾ ਸਿੰਘ ਵੰਝਰਾਵਤ, ਗੁਰਪ੍ਰੀਤ ਸਿੰਘ ਪੱਡਾ, ਸਰਪੰਚ ਸੁਖਜਿੰਦਰ ਸਿੰਘ ਸੰਧੂ, ਬਲਜਿੰਦਰ ਸਿੰਘ ਭੁੱਲਰ, ਮਲਕੀਤ ਸਿੰਘ ਲਾਡੀ, ਅਰੁਣ ਕੁਮਾਰ ਮੁਰਾਰ, ਬਲਵਿੰਦਰ ਸਿੰਘ ਹਮੀਰਾ, ਤੇ ਹੋਰ ਹਾਜ਼ਰ ਸਨ।
ਦੀਪੇਵਾਲ ਦੀ ਪੰਚਾਇਤ ਨੂੰ ਵਿਧਾਇਕ ਨਵਤੇਜ ਚੀਮਾ ਨੇ ਕੀਤਾ ਸਨਮਾਨਤ
NEXT STORY