ਕਪੂਰਥਲਾ (ਧੀਰ)-ਬਲਾਕ ਸੁਲਤਾਨਪੁਰ ਲੋਧੀ ’ਚ ਹੋਣ ਵਾਲਾ ਕਿਸਾਨ ਕਰਜ਼ਾ ਰਾਹਤ ਸਮਾਗਮ ਰੱਦ ਕਰ ਦਿੱਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਸਹਾਇਕ ਰਜਿਸਟਰਾਰ ਸੁਸ਼ੀਲ ਜੋਸ਼ੀ ਨੇ ਦੱਸਿਆ ਕਿ ਸਮਾਗਮ ਸਰਕਾਰੀ ਹੁਕਮਾਂ ’ਤੇ ਰੱਦ ਕੀਤਾ ਗਿਆ ਹੈ। ਹੁਣ ਕਿਸਾਨ ਕਰਜ਼ਾ ਰਾਹਤ ਸਮਾਗਮ ਜਲਦੀ ਹੀ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਸਮਾਗਮ ਦੀਆਂ ਸਭ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਪਰ ਸਰਕਾਰੀ ਹੁਕਮਾਂ ’ਤੇ ਇਸ ਸਮਾਗਮ ਨੂੰ ਰੱਦ ਕੀਤਾ ਗਿਆ ਹੈ, ਜੋ ਜਲਦ ਹੀ ਕਰਵਾਇਆ ਜਾਵੇਗਾ।
ਗੁਰਦੁਆਰਾ ਸ੍ਰੀ ਹੱਟ ਸਾਹਿਬ ਵਿਖੇ ਕਾਰ ਪਾਰਕਿੰਗ ਦੀ ਤੀਸਰੀ ਮੰਜ਼ਿਲ ਦਾ ਲੈਂਟਰ ਪਾਇਆ
NEXT STORY