ਕਪੂਰਥਲਾ (ਸੋਮ)–ਅਨੇਕਾਂ ਧਾਰਮਿਕ ਸਿੰਗਲ ਟਰੈਕਾਂ ਨਾਲ ਚਰਚਾ ’ਚ ਆਏ ਗਾਇਕ ਦਿਲਜਾਨ ਦੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ ਜਨਮ ਦਿਹਾੜੇ ਮੌਕੇ ਪੇਸ਼ਕਾਰ ਰਾਕੇਸ਼ ਮਹਿਤੋ (ਇਟਲੀ) ਤੇ ਕੰਪਨੀ ਆਨ ਰਿਕਾਰਡਜ਼ ਵੱਲੋਂ ਰਿਲੀਜ਼ ਕੀਤੇ ਸ਼ਬਦ ‘ਤੇਰੀ ਕਿਰਪਾ’ ਦੇ ਵੀਡੀਓ ਨੂੰ ਯੂ-ਟਿਊਬ ’ਤੇ ਸੰਗਤਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਜਾਣਕਾਰੀ ਦਿੰਦਿਆਂ ਗੀਤਕਾਰ ਓਮੀ ਕਾਲੇ ਸੰਘਿਆਂ ਵਾਲੇ ਨੇ ਦੱਸਿਆ ਕਿ ਇਸ ਸਿੰਗਲ ਟਰੈਕ ਦਾ ਸੰਗੀਤ ਮਿਊਜ਼ਿਕ ਵੱਲੋਂ ਤਿਆਰ ਕੀਤਾ ਗਿਆ ਹੈ ਜਿਸ ਨੂੰ ਕਲਮਬੱਧ ਕੀਤਾ ਹੈ ਖੁਦ ਮੇਰੇ ਵੱਲੋਂ ਅਤੇ ਇਸਦਾ ਵੀਡੀਓ ਅੈੱਨ. ਬੀ. ਸਾਬ੍ਹ ਵੱਲੋਂ ਸ਼ੂਟ ਕੀਤਾ ਗਿਆ ਹੈ ਜੋ ਕਿ ਚੈਨਲ ਜੈ ਭੀਮ ’ਤੇ ਚੱਲ ਰਿਹਾ ਹੈ।
ਸ਼ਾਹਦਿਲ ਸਲੀਮ ਦੇ ਧਾਰਮਿਕ ਸਿੰਗਲ ਟਰੈਕ ‘ਮੌਜਾਂ’ ਨੂੰ ਯੂ-ਟਿਊਬ ’ਤੇ ਦਰਸ਼ਕਾਂ ਵੱਲੋਂ ਮਿਲਿਆ ਭਰਵਾਂ ਹੁੰਗਾਰਾ : ਮੱਖਣ ਲੁਹਾਰ
NEXT STORY