ਕਪੂਰਥਲਾ (ਧੀਰ)-ਸ਼ਿਵ ਮੰਦਰ ਚੌਡ਼ਾ ਖੂਹ ਵਲੋਂ ਮਹਾ ਸ਼ਿਵਰਾਤਰੀ ਦੇ ਤਿਉਹਾਰ ਸਬੰਧੀ ਅੱਜ ਇਕ ਵਿਸ਼ੇਸ਼ ਮੀਟਿੰਗ ਪ੍ਰਧਾਨ ਸ਼ਿਵ ਮੰਦਰ ਚੌੌਡ਼ਾ ਖੂਹ ਰਾਕੇਸ਼ ਨੀਟੂ ਦੀ ਪ੍ਰਧਾਨਗੀ ਹੇਠ ਹੋਈ, ਜਿਸ ’ਚ ਸ਼ਿਵਰਾਤਰੀ ਦੀਆਂ ਤਿਆਰੀਆਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਸ਼ਿਵਰਾਤਰੀ ਮੌਕੇ ਰੋਜ਼ਾਨਾ ਪ੍ਰਭਾਤ ਫੇਰੀਆਂ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਨੀਟੂ ਨੇ ਦੱਸਿਆ ਕਿ ਸ਼ਨੀਵਾਰ 16 ਫਰਵਰੀ ਤੋਂ ਸਵੇਰੇ ਰੋਜ਼ਾਨਾ 4 ਵਜੇ ਸ਼ਿਵ ਮੰਦਰ ਚੌਡ਼ਾ ਖੂਹ ਤੋਂ ਪ੍ਰਭਾਤ ਫੇਰੀਆਂ ਸਜਾਈਆਂ ਜਾਣਗੀਆਂ ਜਿਸ ’ਚ ਵੱਖ-ਵੱਖ ਭਜਨ ਮੰਡਲੀਆਂ ਭਗਵਾਨ ਸ਼ੰਕਰ ਦਾ ਗੁਣਗਾਨ ਕਰਦਿਆਂ ਪੂਰੇ ਸ਼ਹਿਰ ਦਾ ਚੱਕਰ ਲਗਾਉਣਗੀਆਂ। ਇਸ ਦੌਰਾਨ ਵੱਖ-ਵੱਖ ਭਗਤਾਂ ਦੇ ਘਰਾਂ ’ਚ ਪ੍ਰਭਾਤ ਫੇਰੀ ਜਾਵੇਗੀ ਤੇ ਸ਼ਿਵ ਮਹਿਮਾ ਦਾ ਗੁਣਗਾਨ ਸੁਣਾਉਣਗੀ, 1 ਮਾਰਚ ਨੂੰ ਸ਼ਿਵ ਮੰਦਰ ਚੌਡ਼ਾ ਖੂਹ ਤੋਂ ਵਿਸ਼ਾਲ ਸ਼ੋਭਾ ਯਾਤਰਾ ਹਿੰਦ ਸਮਾਚਾਰ ਸਮੂਹ ਦੇ ਸੰਪਾਦਕ ਪਦਮਸ਼੍ਰੀ ਵਿਜੇ ਚੋਪਡ਼ਾ ਜੀ ਦੇ ਆਸ਼ੀਰਵਾਦ ਨਾਲ ਸਜਾਈ ਜਾਵੇਗੀ, ਜਿਸ ’ਚ ਵੱਖ-ਵੱਖ ਮਹੰਤ, ਮੰਡਲੇਸ਼ਵਰ, ਸਾਧੂ ਮਹਾਤਮਾ ਤੋਂ ਇਲਾਵਾ ਪਤਵੰਤੇ ਸੱਜਣ ਵੀ ਪਹੁੰਚਣਗੇ। 4 ਮਾਰਚ ਨੂੰ ਸ਼ਿਵਰਾਤਰੀ ਵਾਲੇ ਦਿਨ ਮਹਾਸ਼ਿਵਰਾਤਰੀ ਮੌਕੇ ਵਿਸ਼ਾਲ ਮਹਾ ਪ੍ਰਭਾਤ ਫੇਰੀ ਸਜਾਈ ਜਾਵੇਗੀ ਜੋ ਸ਼ਹਿਰ ਦੇ ਪ੍ਰਸਿੱਧ ਸ਼ਿਵ ਮੰਦਰਾਂ ’ਚ ਜਾਵੇਗੀ। ਉਨ੍ਹਾਂ ਸਮੂਹ ਨਗਰ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਪ੍ਰਭਾਤ ਫੇਰੀ ਮੌਕੇ ਪੁੱਜ ਕੇ ਭਗਵਾਨ ਸ਼ੰਕਰ ਦਾ ਆਸ਼ੀਰਵਾਦ ਪ੍ਰਾਪਤ ਕਰਨ। ਇਸ ਮੌਕੇ ਖਜ਼ਾਨਚੀ ਡਿੰਪਲ ਟੰਡਨ, ਬਾਬਾ ਬਲੌਰੀ ਨਾਥ, ਹੌਬੀ ਜੈਨ, ਅਸ਼ੋਕ ਕਨੌਜੀਆ, ਪੰਡਿਤ ਲਛਮਣ ਪ੍ਰਸ਼ਾਦ, ਗੋਰਾ ਗੁਜਰਾਲ ਆਦਿ ਵੀ ਹਾਜ਼ਰ ਸਨ।
ਮੋਬਾਇਲ ਖੋਹ ਕੇ ਭੱਜਣ ਵਾਲੇ ਕਾਬੂ
NEXT STORY