ਕਪੂਰਥਲਾ (ਧੀਰ)-ਸੀ. ਆਰ. ਪੀ. ਐੱਫ. ਦੇ 42 ਜਵਾਨਾਂ ਦੀ ਸ਼ਹੀਦੀ ਨੇ ਪੂਰੇ ਦੇਸ਼ ਨੂੰ ਝਿੰਜੋਡ਼ ਕੇ ਰੱਖ ਦਿੱਤਾ ਹੈ, ਜਿਸ ਦੇ ਰੋਸ ਵਜੋਂ ਅੱਜ ਬਲਾਕ ਸੰਮਤੀ ਮੈਂਬਰ ਸੁਰਜੀਤ ਸਿੰਘ ਸੱਦੂਵਾਲ ਦੀ ਅਗਵਾਈ ਹੇਠ ਵੱਡੀ ਗਿਣਤੀ ’ਚ ਕਾਂਗਰਸੀ ਆਗੂਆਂ ਨੇ ਪਿੰਡ ਫਰੀਦ ਸਰਾਏ ਵਿਖੇ ਪਾਕਿਸਤਾਨ ਤੇ ਮੋਦੀ ਸਰਕਾਰ ਦੇ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਮੋਦੀ ਸਰਕਾਰ ਦੇ ਪ੍ਰਤੀ ਰੋਸ ਜ਼ਾਹਿਰ ਕਰਦਿਆਂ 2 ਮਿੰਟ ਦਾ ਮੋਨ ਰੱਖ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਵੀ ਦਿੱਤੀ। ਗੱਲਬਾਤ ਕਰਦਿਆਂ ਬਲਾਕ ਸੰਮਤੀ ਮੈਂਬਰ ਸੁਰਜੀਤ ਸੱਦੂਵਾਲ ਨੇ ਕਿਹਾ ਕਿ ਸ੍ਰੀਨਗਰ ਦੇ ਪੁਲਵਾਮਾ ’ਚ ਜੋ ਇਹ ਘਿਣੌਨੀ ਕਰਤੂਤ ਕਰਕੇ ਪਾਕਿਸਤਾਨ ਦੀ ਕਥਿਤ ਸ਼ਹਿ ’ਤੇ ਇਹ ਹਮਲਾ ਕੀਤਾ ਹੈ, ਉਸ ਨਾਲ ਪੂਰੀ ਮਾਨਵਤਾ ਦੀ ਰੂਹ ਕੰਬ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਹ ਹਮਲਾ ਮੋਦੀ ਸਰਕਾਰ ਦੀ ਨਾਲਾਇਕੀ ਦਾ ਪ੍ਰਤੀਕ ਹੈ, ਜੋ ਮੋਦੀ ਸਾਹਿਬ ਕੇਂਦਰ ’ਚ ਸਰਕਾਰ ਬਣਾਉਣ ਸਮੇਂ 56 ਇੰਚ ਦੀ ਚੌਡ਼ੀ ਛਾਤੀ ਕਰ ਕੇ ਵਿਖਾਉਂਦੇ ਸਨ ਕਿ ਜੇ ਪਾਕਿਸਤਾਨ ਸਾਡੇ ਜਵਾਨਾਂ ਦਾ 1 ਸਿਰ ਕਲਮ ਕਰਨਗੇ ਤਾਂ ਮੈਂ ਉਸਦੇ 10 ਸਿਰ ਕਲਮ ਕਰਾਂਗਾ ਦੀ ਬਹਾਦਰੀ ਹੁਣ ਕਿਥੇ ਗਾਇਬ ਹੋ ਗਈ ਹੈ। ਰੋਜ਼ਾਨਾ ਫੌਜ ਦੇ ਜਵਾਨਾਂ ’ਤੇ ਹਮਲੇ ਹੋ ਰਹੇ ਹਨ ਤਾਂ ਮੋਦੀ ਸਾਹਿਬ ਸਿਰਫ ਚੁੱਪੀ ਧਾਰ ਕੇ ਜਵਾਨਾਂ ਦੀ ਸ਼ਹਾਦਤ ’ਤੇ ਆਪਣੀ ਰਾਜਨੀਤੀ ਦੀਆਂ ਰੋਟੀਆਂ ਸੇਕ ਰਹੇ ਹਨ। ਉਨ੍ਹਾਂ ਕਿਹਾ ਕਿ ਹੁਣ ਤਕ ਤੇ ਸਭ ਤੋਂ ਵੱਡੇ ਅੱਤਵਾਦੀਆਂ ਦੇ ਹਮਲੇ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਮੋਦੀ ਸਰਕਾਰ ਸੁਰੱਖਿਆ ਦੇ ਮਾਮਲੇ ’ਚ ਫੇਲ ਸਾਬਿਤ ਹੋਈ ਹੈ। ਪਿੰਡ ਫਰੀਦ ਸਰਾਏ ਦੇ ਸਰਪੰਚ ਲਖਵੀਰ ਸਿੰਘ ਨੇ ਵੀ ਮੋਦੀ ਸਰਕਾਰ ’ਤੇ ਜ਼ਬਰਦਸਤ ਹਮਲੇ ਬੋਲਦਿਆਂ ਕਿਹਾ ਮੋਦੀ ਸਰਕਾਰ ਸਾਡੇ ਜਵਾਨਾਂ ’ਤੇ ਹੋ ਰਹੇ ਹਮਲਿਆਂ ਨੂੰ ਰੋਕਣ ਤੋਂ ਫੇਲ ਸਾਬਿਤ ਹੋਈ ਹੈ। ਉਕਤ ਕਾਂਗਰਸੀ ਆਗੂਆਂ ਨੇ ਮੰਗ ਕੀਤੀ ਕਿ ਇਕ ਤਾਂ ਜੰਮੂ ਕਸ਼ਮੀਰ ’ਚ ਸ਼ਹੀਦ ਹੋਏ ਸੀ. ਆਰ. ਪੀ. ਐੱਫ. ਦੇ ਜਵਾਨਾਂ ਦੇ ਪਰਵਾਰਿਕ ਮੈਂਬਰਾਂ ਨੂੰ ਘੱਟ ਤੋਂ ਘੱਟ 5 ਕਰੋਡ਼ ਰੁਪਏ, ਪਰਿਵਾਰ ਦੇ ਇਕ ਮੈਂਬਰ ਨੂੰ ਨੌਕਰੀ ਤੇ ਹੋਰ ਸਾਰੀਆਂ ਸੁਵਿਧਾਵਾਂ ਦਿੱਤੀਆਂ ਜਾਣ। ਇਸ ਮੌਕੇ ਸਰਪੰਚ ਲਖਵੀਰ ਸਿੰਘ, ਗੁਰਪਾਲ ਸਿੰਘ, ਸੋਨੂੰ ਸੱਦੂਵਾਲ ਮੈਂਬਰ ਪੰਚਾਇਤ, ਮੇਜਰ ਸਿੰਘ ਸੰਧੂ, ਸੁਖਦੇਵ ਸਿੰਘ ਸੋਹਲ, ਗੁਰਨਾਮ ਸਿੰਘ ਲਾਡੀ, ਗੁਰਨਾਮ ਸਿੰਘ ਟੇਲਰ ਮਾਸਟਰ, ਮਨਪ੍ਰੀਤ ਸਿੰਘ, ਸੂਰਤੀ ਰਾਮ, ਬਲਵੰਤ ਸਿੰਘ, ਹਰਪ੍ਰੀਤ ਸਿੰਘ, ਗਿਆਨ ਸਿੰਘ, ਮਾਤਾ ਦੇਬੋ, ਸੀਮਾ, ਦਲਬੀਰ ਕੌਰ, ਮਾਤਾ ਜੀਤੋ, ਸ਼ਿੰਦੋ ਆਦਿ ਵੀ ਹਾਜ਼ਰ ਸਨ।
ਨਸ਼ੇ ਦੀਆਂ ਸ਼ਿਕਾਰ ਔਰਤਾਂ ਲਈ ਵਿਆਪਕ ਮਾਡਲ ਬਣਾਉਣ ਲਈ ਕਪੂਰਥਲਾ ’ਚ ਪਾਇਲਟ ਪ੍ਰਾਜੈਕਟ ਦੀ ਸ਼ੁਰੂਆਤ
NEXT STORY