ਕਪੂਰਥਲਾ (ਹਰਜੋਤ)-ਨਿਊ ਸਤਨਾਮਪੁਰਾ ਇਲਾਕੇ ’ਚ ਇਕ ਪ੍ਰਵਾਸੀ ਭਾਰਤੀ ਦੀ ਕੋਠੀ ’ਚੋਂ ਚੋਰ ਤਾਲੇ ਭੰਨ ਕੇ 1 ਲੱਖ ਰੁਪਏ ਤੋਂ ਵੱਧ ਦਾ ਸਾਮਾਨ ਲੈ ਗਏ, ਜਿਸ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ ਹੈ। ਜਾਣਕਾਰੀ ਮੁਤਾਬਕ ਕੋਠੀ ਦੀ ਦੇਖਭਾਲ ਸੁਖਵਿੰਦਰ ਸਿੰਘ ਪੁੱਤਰ ਕਿਸ਼ਨ ਸਿੰਘ ਵਾਸੀ ਧਨੀਪਿੰਡ ਕਰਦੇ ਹਨ ਉਨ੍ਹਾਂ ਜਦੋਂ ਕੋਠੀ ਆ ਕੇ ਦੇਖੀ ਤਾਂ ਉਸ ਦੇ ਤਾਲੇ ਟੁੱਟੇ ਪਏ ਸਨ ਅਤੇ ਅੰਦਰ ਕਮਰਿਆਂ ’ਚ ਲੱਗੀਆਂ 3 ਐੱਲ. ਸੀ. ਡੀ., ਕੋਠੀ ਦੀਆਂ ਸਾਰੀਆਂ ਟੂਟੀਆਂ ਤੇ ਇਕ ਇਨਵਰਟਰ ਦੀ ਬੈਟਰੀ ਗਾਇਬ ਸੀ। ਚੋਰ ਘਰ ਦੇ ਮੁੱਖ ਦਰਵਾਜ਼ੇ ਦਾ ਤਾਲਾ ਭੰਨ ਕੇ ਅੰਦਰ ਦਾਖ਼ਲ ਹੋਏ। ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ ਹੈ ਤੇ ਪੁਲਸ ਨੇ ਮੌਕੇ ’ਤੇ ਪੁੱਜ ਕੇ ਘਟਨਾ ਸਥਾਨ ਦਾ ਜਾਇਜ਼ਾ ਲਿਆ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਦੇਸ਼ ਵਿਰੋਧੀ ਅਨਸਰਾਂ ਖਿਲਾਫ ਹੋਵੇ ਸਖਤ ਤੋਂ ਸਖਤ ਕਾਰਵਾਈ : ਕਮਲਪ੍ਰੀਤ
NEXT STORY