ਕਪੂਰਥਲਾ (ਮੱਲ੍ਹੀ)-ਖੈਡ਼ਾ ਇੰਟਰਨੈਸ਼ਨਲ ਪਬਲਿਕ ਸਕੂਲ ’ਚ ਅੱਜ ਵਿਸਾਖੀ ਦੇ ਤਿਉਹਾਰ ਨੂੰ ਸਮਰਪਿਤ ਪ੍ਰਭਾਵਸ਼ਾਲੀ ਮਾਗਮ ਦਾ ਆਯੋਜਨ ਕੀਤਾ ਗਿਆ ਤੇ ਅਕਾਦਮਿਕ ਸੈਸ਼ਨ 2018-19 ਦੌਰਾਨ ਵਿਦਿਅਕ, ਖੇਡਾਂ, ਧਾਰਮਿਕ ਤੇ ਸੱਭਿਆਚਾਰਕ ਖੇਤਰ ਦੀਆਂ ਪ੍ਰਤੀਯੋਗਤਾਵਾਂ ’ਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਪ੍ਰਿੰਸੀਪਲ ਮੈਡਮ ਮੰਜੂ ਸ਼ਰਮਾ ਦੀ ਦੇਖ-ਰੇਖ ਹੇਠ ਆਯੋਜਿਤ ਉਕਤ ਵਿਰਾਸਤੀ ਤੇ ਇਨਾਮ ਵੰਡ ਸਮਾਗਮ ਦੀ ਪ੍ਰਧਾਨਗੀ ਸਕੂਲ ਮੈਨੇਜਮੈਂਟ ਦੇ ਡਾਇਰੈਕਟਰ ਗੁਰਬਖਸ਼ ਸਿੰਘ ਖੈਡ਼ਾ ਤੇ ਅਮਰੀਕ ਸਿੰਘ ਖੈਡ਼ਾ ਨੇ ਕੀਤੀ। ਵਿਰਸੇ ਦੇ ਤਿਉਹਾਰ ਵਿਸਾਖੀ ਨੂੰ ਸਮਰਪਿਤ ਸਮਾਗਮ ’ਚ ਸਕੂਲ ਦੇ ਚਾਰਾਂ ਹਾਊਸਾਂ ਨੇ ਆਪੋ ਆਪਣੀ ਸੱਭਿਆਚਾਰਕ ਰੰਗਾ-ਰੰਗ ਵੰਨਗੀਆਂ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ। ਹਾਊਸ ਵਾਈਜ਼ ਵਿਦਿਆਰਥੀਆਂ ਦਾ ਲੋਕ ਗੀਤ ਮੁਕਾਬਲਾ ਵੀ ਕਰਵਾਇਆ ਗਿਆ, ਜਿਸ ’ਚ ਈਸਟ ਹਾਊਸ (ਜੱਗਾ ਜੰਮਿਆ ਤਾਂ ਮਿਲਣ ਵਧਾਈਆਂ) ਪਹਿਲੇ ਸਥਾਨ ’ਤੇ ਰਿਹਾ, ਜਦਕਿ ਵੈਸਟ ਹਾਊਸ (ਮਧਾਣੀਆਂ) ਦੂਸਰੇ ਸਥਾਨ ’ਤੇ ਅਤੇ ਇਸੇ ਤਰ੍ਹਾਂ ਨੌਰਥ ਹਾਊਸ (ਵੇਲਣਾ) ਤੀਸਰੇ ਸਥਾਨ ’ਤੇ ਰਿਹਾ। ਪ੍ਰੋਗਰਾਮ ਮੌਕੇ ਸਕੂਲ ਦੀਆਂ ਵਿਦਿਆਰਥਣਾਂ ਨੇ ਗਿੱਧਾ ਤੇ ਵਿਦਿਆਰਥੀਆਂ ਨੇ ਭੰਗਡ਼ੇ ਦੀ ਸਫਲ ਪੇਸ਼ਕਾਰੀ ਕਰਕੇ ਹਾਜਰੀਨ ਦਾ ਮਨ ਮੋਹ ਲਿਆ। ਪ੍ਰਿੰਸੀਪਲ ਮੰਜੂ ਸ਼ਰਮਾ ਨੇ ਸਕੂਲ ਦੀ ਸਾਲਾਨਾ ਰਿਪੋਰਟ ਪੇਸ਼ ਕਰਦਿਆ ਜਿਥੇ ਪ੍ਰਧਾਨਗੀ ਮੰਡਲ ’ਚ ਸੁਸ਼ੋਭਿਤ ਖੈਡ਼ਾ ਬ੍ਰਦਰਜ਼ ਨੂੰ ਜੀ ਆਇਆ ਕਿਹਾ ਉਥੇ ਉਨ੍ਹਾਂ ਵਿਸਾਖੀ ਤਿਉਹਾਰ ਦੀ ਮਹੱਤਤਾ ਬਾਰੇ ਵੀ ਵਿਸਥਾਰ ’ਚ ਦੱਸਿਆ। ਪ੍ਰਧਾਨਗੀ ਮੰਡਲ ’ਚ ਸ਼ਾਮਿਲ ਖੈਡ਼ਾ ਬ੍ਰਦਰਜ ਨੇ ਸਾਂਝੇ ਤੌਰ ’ਤੇ ਵੱਖ ਵੱਖ ਖੇਤਰ ’ਚ ਮੰਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ। ਸਮਾਗਮ ਨੂੰ ਸਫਲ ਬਣਾਉਣ ਲਈ ਮੈਡਮ ਮੰਜਲੀ ਸ਼ਰਮਾ, ਰਵੀ ਕਪੂਰ, ਸੁਦੇਸ਼ ਕੁਮਾਰੀ, ਸੁਮਨ ਸ਼ਰਮਾ, ਕਰਨਜੀਤ ਸਿੰਘ, ਰਾਜਨਦੀਪ ਕੌਰ, ਜਗਜੀਤ ਸਿੰਘ ਜੱਗੀ ਆਦਿ ਨੇ ਅਹਿਮ ਯੋਗਦਾਨ ਪਾਇਆ।
ਹਰ ਵਿਅਕਤੀ ਗਿਆਨ ਹਾਸਲ ਕਰ ਕੇ ਹੀ ਗਿਆਨੀ ਬਣਦੈ : ਪ੍ਰਿੰ. ਰਵਿੰਦਰ
NEXT STORY