ਕਪੂਰਥਲਾ (ਧੀਰ)-ਪ੍ਰਮਾਤਮਾ ਨੂੰ ਪਾਉਣ ਲਈ ਸਾਨੂੰ ਸੱਚੇ ਗੁਰੂ ਦੀ ਸ਼ਰਨ ’ਚ ਜਾਣਾ ਚਾਹੀਦਾ ਹੈ ਕਿਉਂਕਿ ਸੱਚਾ ਗੁਰੂ ਹੀ ਸਾਡਾ ਪ੍ਰਮਾਤਮਾ ਨਾਲ ਮਿਲਨ ਕਰਵਾ ਸਕਦਾ ਹੈ। ਇਹ ਸ਼ਬਦ ਸੰਤ ਦਰਸ਼ਨ ਪੁਰੀ ਜੀ ਖੰਨੇ ਵਾਲਿਆਂ ਨੇ ਸ਼੍ਰੀ ਅਦਵੈਤ ਸਵਰੂਪ ਮਿਸ਼ਨ ਸੇਵਾ ਸੋਸਾਇਟੀ ਸੁਲਤਾਨਪੁਰ ਲੋਧੀ ਵੱਲੋਂ ਮੁਹੱਲਾ ਅਰੋਡ਼ਾ ਰਸਤਾ ਵਿਖੇ ਕਰਵਾਏ ਸਤਸੰਗ ਦੌਰਾਨ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਹੇ। ਉਨ੍ਹਾਂ ਕਿਹਾ ਕਿ ਸਾਨੂੰ ਪ੍ਰਮਾਤਮਾ ਦਾ ਸਿਮਰਨ ਜ਼ਰੂਰ ਕਰਨਾ ਚਾਹੀਦਾ ਹੈ ਕਿਉਂਕਿ ਨਾਮ ਸਿਮਰਨ ’ਚ ਹੀ ਸੱਚਾ ਸੁੱਖ ਮਿਲਦਾ ਹੈ। ਉਨ੍ਹਾਂ ਕਿਹਾ ਕਿ ਅੱਜ ਅਸੀਂ ਵਿਸ਼ੇ ਵਿਕਾਰਾਂ ’ਚ ਫਸੇ ਹੋਏ ਹਾਂ ਤੇ ਸਾਨੂੰ ਇਨ੍ਹਾਂ ਤੋਂ ਬਾਹਰ ਨਿਕਲਣ ਦੀ ਲੋਡ਼ ਹੈ। ਇਸ ਮੌਕੇ ਸੰਤ ਨਿਰਦੋਸ਼ਪੁਰੀ ਜੀ ਤੇ ਹੋਰ ਭਜਨ ਗਾਇਕਾਂ ਨੇ ਭਜਨ ਸੁਣਾ ਕੇ ਨਿਹਾਲ ਕੀਤਾ। ਇਸ ਸਮੇਂ ਆਰਤੀ ਉਪਰੰਤ ਸਮਾਗਮ ਦੀ ਸਮਾਪਤੀ ਹੋਈ। ਸਮਾਗਮ ਦੌਰਾਨ ਅਤੁੱਟ ਲੰਗਰ ਵਰਤਾਏ ਗਏ। ਇਸ ਮੌਕੇ ਸੁਭਾਸ਼ ਚੰਦਰ ਗਰੋਵਰ ਮੁੱਖ ਸੇਵਾਦਾਰ, ਵਿਜੈ ਕੁਮਾਰ ਕਪੂਰਥਲਾ, ਭਾਜਪਾ ਆਗੂ ਪਵਨ ਸੇਠੀ, ਜੈਪਾਲ ਧੀਂਗਡ਼ਾ, ਕੇਵਲ ਕ੍ਰਿਸ਼ਨ ਰਾਵਲ, ਬਨਾਰਸੀ ਦਾਸ ਢੀਂਗਡ਼ਾ, ਵਰਿੰਦਰ, ਵਿਜੈ ਕੁਮਾਰ ਡਡਵਿੰਡੀ, ਕੇਵਲ ਕ੍ਰਿਸ਼ਨ, ਹਰਬੰਸ ਲਾਲ ਵਧਵਾ, ਜੈਨ ਪ੍ਰਕਾਸ਼ ਚਾਵਲਾ, ਅਰੁਨ ਪੁਰੀ, ਅਸ਼ੋਕ ਗੁਗਲਾਨੀ, ਜਗਦੀਸ਼ ਪਾਲ, ਹਰੀਸ਼ ਰਾਵਲ, ਮਿਸਟਰ ਸੇਠੀ, ਰਾਜੂ, ਸਤਪਾਲ ਅਰੋਡ਼ਾ, ਰੂਪ ਚੰਦ ਅਰੋਡ਼ਾ, ਸੁਭਾਸ਼ ਠੁਕਰਾਲ, ਅਮਿਤਾਭ ਸੇਠੀ, ਨਰੇਸ਼ ਸੇਠੀ, ਮੁਕੇਸ਼ ਸ਼ਰਮਾ, ਰਮਨ ਸਲਪੋਨਾ, ਅਸ਼ੋਕ ਕੁਮਾਰ, ਅਸ਼ਵਨੀ ਕੁਮਾਰ ਜੱਜ ਤੋਂ ਇਲਾਵਾ ਵੱਡੀ ਗਿਣਤੀ ’ਚ ਬੀਬੀਆਂ ਹਾਜ਼ਰ ਸਨ।
ਤਾਜਪੁਰ ਵਿਖੇ ਕੀਰਤਨ ਦਰਬਾਰ ਤੇ ਅੰਮ੍ਰਿਤ ਸੰਚਾਰ 20 ਤੋਂ
NEXT STORY