ਦਸੂਹਾ (ਝਾਵਰ) - ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਬੀ. ਸੀ. ਵਿੰਗ ਪੰਜਾਬ ਦੇ ਪ੍ਰਧਾਨ ਹੀਰਾ ਸਿੰਘ ਗਾਬੜੀਆ ਵੱਲੋਂ ਪੰਜਾਬ ਲੁਬਾਣਾ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਸੁਰਜੀਤ ਸਿੰਘ ਕੈਰੇ ਨੂੰ ਜ਼ਿਲਾ ਹੁਸ਼ਿਆਰਪੁਰ ਬੀ. ਸੀ. ਵਿੰਗ ਸ਼੍ਰੋਮਣੀ ਅਕਾਲੀ ਦਲ ਦਿਹਾਤੀ ਦਾ ਪ੍ਰਧਾਨ ਨਿਯੁਕਤ ਕੀਤਾ ਹੈ। ਸ. ਕੈਰੇ ਜੋ ਸ਼੍ਰੋਮਣੀ ਅਕਾਲੀ ਦਲ ਤੇ ਪ੍ਰਸ਼ਾਸਨਿਕ ਅਦਾਰਿਆਂ ਦੇ ਵੱਖ-ਵੱਖ ਅਹੁਦੇਦਾਰ ਰਹੇ ਹਨ, ਨੇ ਆਪਣੀ ਇਸ ਨਿਯੁਕਤੀ ਸਬੰਧੀ ਕਿਹਾ ਹੈ ਕਿ ਉਹ ਪਾਰਟੀ 'ਚ ਬਤੌਰ ਸਿਪਾਹੀ ਰਹਿ ਕੇ ਪਾਰਟੀ ਦੀ ਬਿਹਤਰੀ ਲਈ ਕੰਮ ਕਰਨਗੇ, ਜਦਕਿ ਉਹ ਸਮਾਜ ਸੇਵਾ ਲਈ ਲੜਕੀਆਂ ਲਈ ਸ਼ਗਨ ਸਕੀਮ ਵਿਸ਼ੇਸ਼ ਤੌਰ 'ਤੇ ਚਲਾ ਰਹੇ ਹਨ। ਉਹ ਪਾਰਟੀ ਵੱਲੋਂ ਦਿੱਤੀ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ ਤੇ ਬੀ.ਸੀ. ਭਾਈਚਾਰੇ ਨੂੰ ਮੁਕੰਮਲ ਤੌਰ 'ਤੇ ਲਾਮਬੰਦ ਕਰ ਕੇ ਹੋਰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰਨਗੇ ਤੇ ਸਦਾ ਪਿਆਰ, ਮੁਹੱਬਤ ਤੇ ਆਪਸੀ ਭਾਈਚਾਰਾ ਰੱਖਣ ਲਈ ਪਹਿਲਾਂ ਦੀ ਤਰ੍ਹਾਂ ਕੋਸ਼ਿਸ਼ ਕਰਦੇ ਰਹਿਣਗੇ। ਉਨ੍ਹਾਂ ਦੀ ਜ਼ਿਲਾ ਬੀ. ਸੀ. ਵਿੰਗ ਦੀ ਨਿਯੁਕਤੀ 'ਤੇ ਸੇਵਾ ਅਧਿਕਾਰ ਦੇ ਕਮਿਸ਼ਨਰ ਲਖਵਿੰਦਰ ਸਿੰਘ ਲੱਖੀ ਗਿਲਜੀਆਂ, ਬੀਬੀ ਜਗੀਰ ਕੌਰ, ਸਰਬਜੋਤ ਸਿੰਘ ਸਾਬੀ ਚੇਅਰਮੈਨ ਜ਼ਿਲਾ ਪ੍ਰੀਸ਼ਦ ਨੇ ਹਾਈਕਮਾਨ ਦਾ ਧੰਨਵਾਦ ਕੀਤਾ ਹੈ।
ਲੱਕੜਾਂ ਵੱਢਣ ਸਮੇਂ ਆਪਸ 'ਚ ਭਿੜੇ ਠੇਕੇਦਾਰ ਦੇ ਕਰਿੰਦੇ, 1 ਦੀ ਮੌਤ
NEXT STORY