ਖੰਨਾ (ਸੁਨੀਲ)- ਪੁਲਸ ਨੇ ਇਕ ਵਿਅਕਤੀ ਨੂੰ 2000 ਨਸ਼ੇ ਵਾਲੀ ਗੋਲੀਆਂ ਸਮੇਤ ਕਾਬੂ ਕੀਤਾ। ਕਥਿਤ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਸੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ. ਐੱਚ. ਓ. ਮਲੌਦ ਗੁਰਦੀਪ ਸਿੰਘ ਨੇ ਦੱਸਿਆ ਕਿ ਥਾਣੇਦਾਰ ਤਰਸੇਮ ਕੁਮਾਰ, ਗੁਰਜੰਟ ਸਿੰਘ ਨੇ ਹੌਲਦਾਰ ਸੁਰਜੀਤ ਸਿੰਘ, ਗੁਰਮੀਤ ਸਿੰਘ ਤੇ ਕਰਮਜੀਤ ਸਿੰਘ ਨਾਲ ਮਿਲ ਕੇ ਚੈਕਿੰਗ ਦੇ ਦੌਰਾਨ ਬੱਸ ਸਟੈਂਡ ਦੇ ਨਜ਼ਦੀਕ ਮੁਹੰਮਦ ਸੁਬਹਾਨ ਪੁੱਤਰ ਸਲਾਮਦੀਨ ਨਿਵਾਸੀ ਵਾਰਡ ਨੰਬਰ 1 ਮਾਲੇਰਕੋਟਲਾ ਨੂੰ ਕਾਬੂ ਕਰਦੇ ਹੋਏ ਉਸਦੇ ਕਬਜ਼ੇ ’ਚੋਂ 2 ਹਜ਼ਾਰ ਗੋਲੀਆਂ ਬਰਾਮਦ ਕੀਤੀਆਂ। ਇਸ ਸਬੰਧੀ ਆਈ. ਓ. ਨੇ ਮਾਮਲੇ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਕਥਿਤ ਦੋਸ਼ੀ ਨੂੰ ਨਸ਼ੇ ਵਾਲੀ ਗੋਲੀਆਂ ਸਮੇਤ ਕਾਬੂ ਕੀਤਾ ਗਿਆ। ਉਸਦਾ ਨੈੱਟਵਰਕ ਖੰਗਾਲਿਆ ਜਾ ਰਿਹਾ ਹੈ ਤੇ ਪਤਾ ਲਾਇਆ ਜਾ ਰਿਹਾ ਹੈ ਕਿ ਉਸਨੇ ਕਿੱਥੋਂ ਗੋਲੀਆਂ ਖਰੀਦੀਆਂ ਤੇ ਕਿੱਥੇ ਵੇਚਣੀਆਂ ਸਨ।
ਚੋਰੀ ਦੀ ਬਿਜਲੀ ਨਾਲ ਸ਼ਹੀਦਾਂ ਦੀ ਯਾਦ ’ਚ ਡਰਾਮੇ ਦਾ ਮੰਚਨ, ਮਹਿਕਮੇ ਨੇ ਨਹੀਂ ਕੀਤੀ ਕੋਈ ਕਾਰਵਾਈ
NEXT STORY