ਖੰਨਾ (ਸੰਜੇ ਗਰਗ, ਬਿਪਨ) : ਖੰਨਾ ਪੁਲਸ ਨੇ ਮੰਗਲਵਾਰ ਨੂੰ ਬੱਸ 'ਚ ਸਵਾਰ ਇਕ ਵਿਅਕਤੀ ਕੋਲੋਂ 28 ਲੱਖ ਤੋਂ ਜ਼ਿਆਦਾ ਦੀ ਨਕਦੀ ਬਰਾਮਦ ਕੀਤੀ ਹੈ। ਜਾਣਕਾਰੀ ਮੁਤਾਬਕ ਇੰਸਪੈਕਟਰ ਮਨਜੀਤ ਸਿੰਘ ਨੇ ਪੁਲਸ ਪਾਰਟੀ ਸਮੇਤ ਪ੍ਰਿਸਟਾਈਨ ਮਾਲ ਨੇੜੇ ਵਿਸ਼ੇਸ ਨਾਕਾ ਲਾਇਆ ਹੋਇਆ ਸੀ। ਪੁਲਸ ਵਲੋਂ ਚੈਕਿੰਗ ਦੌਰਾਨ ਗੋਬਿੰਦਗੜ੍ਹ ਸਾਈਡ ਤੋਂ ਆ ਰਹੀ ਇਕ ਬੱਸ ਨੂੰ ਰੋਕਿਆ ਗਿਆ ਤਾਂ ਬੱਸ 'ਚ ਸਵਾਰ ਇਕ ਵਿਅਕਤੀ ਕੋਲੋਂ ਪੁਲਸ ਨੇ 28,82,400 ਰੁਪਏ ਦੀ ਨਕਦੀ ਬਰਾਮਦ ਕੀਤੀ। ਉਕਤ ਵਿਅਕਤੀ ਦੀ ਪਛਾਣ ਵਿਜੇ ਕੁਮਾਰ ਵਾਸੀ ਅਮਰ ਨਗਰ, ਗੁਲਾਬ ਦੇਵੀ ਹਸਪਤਾਲ ਰੋਡ, ਜਲੰਧਰ ਦੇ ਤੌਰ 'ਤੇ ਹੋਈ ਹੈ। ਫਿਲਹਾਲ ਇਸ ਮਾਮਲੇ ਦੀ ਵਧੇਰੇ ਜਾਂਚ ਲਈ ਉਕਤ ਵਿਅਕਤੀ ਨੂੰ ਆਮਦਨ ਟੈਕਸ ਵਿਭਾਗ ਦੇ ਹਵਾਲੇ ਕਰ ਦਿੱਤਾ ਗਿਆ ਹੈ।
ਲੁਧਿਆਣਾ 'ਚ 'ਕਮਲ' ਦੀ ਹੋਵੇਗੀ ਸਰਦਾਰੀ, 'ਤੱਕੜੀ ਜਾਵੇਗੀ ਅੰਮ੍ਰਿਤਸਰ!
NEXT STORY