ਫਿਰੋਜ਼ਪੁਰ (ਮਲਹੋਤਰਾ) : ਆਪਣੇ ਪਿਤਾ ਤੇ ਭਰਾ ਨਾਲ ਟਾਟਾ ਏਸ ਟੈਂਪੂ ਵਿਚ ਸਬਜੀ ਵੇਚਣ ਆਏ ਲੜਕੇ ਦੀ ਸੜਕ ਦੁਰਘਟਨਾ ਵਿਚ ਮੌਤ ਹੋ ਗਈ। ਹਾਦਸਾ ਐਤਵਾਰ ਸਵੇਰੇ ਛਾਉਣੀ ਮੇਨ ਚੌਕ ਨੇੜੇ ਵਾਪਰਿਆ। ਥਾਣਾ ਛਾਉਣੀ ਦੇ ਮੁਖੀ ਨਵੀਨ ਕੁਮਾਰ ਨੇ ਦੱਸਿਆ ਕਿ ਪਟੇਲ ਨਗਰ ਵਾਸੀ ਜਸਵਿੰਦਰ ਸਿੰਘ ਆਪਣੇ ਦੋ ਲੜਕਿਆਂ ਨਾਲ ਟਾਟਾ ਏਸ 'ਤੇ ਸਬਜੀ ਵੇਚਣ ਛਾਉਣੀ ਆਇਆ ਸੀ। ਉਸਦਾ ਛੋਟਾ ਮੁੰਡਾ ਜੋਬਨ 13 ਟੈਂਪੂ ਦੇ ਪਿੱਛੇ ਬੈਠਾ ਸੀ, ਰਕੇਸ਼ ਪਾਇਲਟ ਚੌਕ ਕੋਲ ਪਿੱਛੋਂ ਆ ਰਹੀ।
ਇਸ ਦੌਰਾਨ ਕੰਬਾਇਨ ਨੇ ਉਨ੍ਹਾਂ ਦੀ ਗੱਡੀ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਜੋਬਨ ਥੱਲੇ ਡਿੱਗ ਪਿਆ ਤੇ ਕੰਬਾਈਨ ਦਾ ਟਾਇਰ ਉਸ ਤੇ ਚੜ੍ਹਣ ਕਾਰਨ ਮੌਕੇ 'ਤੇ ਹੀ ਉਸ ਦੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਕੰਬਾਇਨ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਥਾਣਾ ਮੁਖੀ ਨੇ ਦੱਸਿਆ ਕਿ ਕੰਬਾਇਨ ਨੂੰ ਕਬਜ਼ੇ ਵਿਚ ਲੈ ਲਿਆ ਗਿਆ ਹੈ ਤੇ ਮ੍ਰਿਤਕ ਜੋਬਨ ਦੇ ਪਰਿਵਾਰ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ ਤੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।
ਬੱਚੀ ਲੈਣ ਤੋਂ ਪਿਤਾ ਨੇ ਕੀਤਾ ਇਨਕਾਰ, ਡੀ. ਐੱਨ. ਏ. ਰਿਪੋਰਟ 'ਚ ਖੁੱਲ੍ਹੀ ਪਤਨੀ ਦੀ ਪੋਲ
NEXT STORY