ਜਲੰਧਰ(ਸੁਧੀਰ)— ਮਿਲਾਪ ਚੌਕ ਦੇ ਕੋਲ ਚੰਡੀਗੜ੍ਹ ਤੋਂ ਆਏ ਇਕ ਵਪਾਰੀ ਨੇ ਬੀਤੇ ਦਿਨ ਆਪਣੀ ਗੱਡੀ ਖੜ੍ਹੀ ਕੀਤੀ ਅਤੇ ਬਾਜ਼ਾਰ 'ਚ ਕਿਸੇ ਕੰਮ ਲਈ ਚਲਾ ਗਿਆ। ਜਦੋਂ ਵਪਾਰੀ ਕੁਝ ਦੇਰ ਬਾਅਦ ਵਾਪਸ ਆ ਕੇ ਦੇਖਿਆ ਤਾਂ ਗੱਡੀ ਦਾ ਲੌਕ ਟੁੱਟਾ ਹੋਇਆ ਸੀ ਅਤੇ ਅੰਦਰੋਂ ਬੈਗ, ਲੈਪਟਾਪ ਅਤੇ ਟੈਬ ਗਾਇਬ ਸੀ। ਚੰਡੀਗੜ੍ਹ ਵਾਸੀ ਦੀਪਕ ਆਨੰਦ ਨੇ ਦੱਸਿਆ ਕਿ ਉਹ ਬਿਜਲੀ ਦੀਆਂ ਤਾਰਾਂ ਦੀ ਸਪਲਾਈ ਦਾ ਕਾਰੋਬਾਰ ਕਰਦਾ ਹੈ ਅਤੇ ਕਾਰੋਬਾਰ ਦੇ ਸਿਲਸਿਲੇ 'ਚ ਉਹ ਬੀਤੇ ਦਿਨ ਇਥੇ ਆਪਣੇ ਦੋਸਤ ਪੰਕਜ ਦੇ ਨਾਲ ਆਇਆ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਕੀਤੀ।
ਘਟਨਾ ਸਥਾਨ ਤੋਂ ਕੁਝ ਦੂਰ ਖੜ੍ਹੀ ਸੀ ਪੀ. ਸੀ. ਆਰ.
ਦੱਸਿਆ ਜਾ ਰਿਹਾ ਹੈ ਕਿ ਘਟਨਾ ਸਥਾਨ ਤੋਂ ਕੁਝ ਦੂਰ ਪੀ. ਸੀ. ਆਰ. ਅਤੇ ਮੁਲਾਜ਼ਮ ਖੜ੍ਹੇ ਸਨ। ਇਸ ਦੇ ਬਾਵਜੂਦ ਸ਼ਾਤਰ ਚੋਰਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ।
ਸੀ. ਸੀ. ਟੀ. ਵੀ. ਖੰਗਲਣ 'ਚ ਜੁਟੀ ਪੁਲਸ: ਘਟਨਾ ਤੋਂ ਬਾਅਦ ਪੁਲਸ ਨੇੜੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਖੰਗਾਲ ਕੇ ਚੋਰਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ 'ਚ ਜੁਟੀ ਹੋਈ ਹੈ।
ਸਰਕਾਰੀ ਅਧਿਆਪਕਾਂ ਦੇ ਖਾਤਿਆਂ 'ਚ ਆਈ ਜਨਵਰੀ ਦੀ ਦੋ ਵਾਰ ਸੈਲਰੀ
NEXT STORY