ਜਲੰਧਰ (ਵਰੁਣ)–ਮਾਈ ਹੀਰਾਂ ਗੇਟ ਵਿਚ 10 ਦਿਨਾਂ ਅੰਦਰ 6ਵੀਂ ਦੁਕਾਨ ਦੇ ਤਾਲੇ ਟੁੱਟਣ ਨਾਲ ਦੁਕਾਨਦਾਰ ਗੁੱਸੇ ਵਿਚ ਹਨ। ਇਸ ਵਾਰ ਚੋਰਾਂ ਨੇ ਮਾਈ ਹੀਰਾਂ ਗੇਟ ਦੀ ਦੁਕਾਨ ਕਿਰਨ ਬੁੱਕ ਡਿਪੂ ਦੇ ਤਾਲੇ ਤੋੜ ਕੇ ਹਜ਼ਾਰਾਂ ਦੀ ਨਕਦੀ ’ਤੇ ਹੱਥ ਸਾਫ਼ ਕਰ ਲਿਆ। ਚੋਰ ਬਿਨਾਂ ਮਾਸਕ ਦੇ ਸਨ। ਚੋਰਾਂ ਨੇ ਇਹ ਵਾਰਦਾਤ ਸਿਰਫ਼ 3 ਮਿੰਟਾਂ ਵਿਚ ਕੀਤੀ। ਬੀਤੇ ਦਿਨ ਸਵੇਰੇ ਜਦੋਂ ਮਾਰਕੀਟ ਦੀਆਂ ਦੁਕਾਨਾਂ ਖੁੱਲ੍ਹਣੀਆਂ ਸ਼ੁਰੂ ਹੋਈਆਂ ਤਾਂ ਫਿਰ ਜਾ ਕੇ ਦੁਕਾਨ ਦੇ ਮਾਲਕ ਨੂੰ ਸੂਚਨਾ ਮਿਲੀ, ਜਿਸ ਦੇ ਬਾਅਦ ਭਾਜਪਾ ਆਗੂ ਕੇ. ਡੀ. ਭੰਡਾਰੀ ਮੌਕੇ ’ਤੇ ਪਹੁੰਚੇ। ਪੁਲਸ ਦੇ ਧਿਆਨ ਵਿਚ ਲਿਆਉਣ ਦੇ ਬਾਅਦ ਏ. ਸੀ. ਪੀ. ਉੱਤਰੀ ਕਰਨੈਲ ਸਿੰਘ ਅਤੇ ਥਾਣਾ ਨੰਬਰ 3 ਦੇ ਇੰਚਾਰਜ ਜਗਦੀਸ਼ ਲਾਲ ਵੀ ਮੌਕੇ ’ਤੇ ਪਹੁੰਚ ਗਏ ਅਤੇ ਜਾਂਚ ਸ਼ੁਰੂ ਕਰ ਦਿੱਤੀ।
ਜਾਣਕਾਰੀ ਦਿੰਦੇ ਕਿਰਨ ਬੁੱਕ ਡਿਪੂ ਦੇ ਮਾਲਕ ਸਾਹਿਲ ਆਨੰਦ ਨੇ ਦੱਸਿਆ ਕਿ ਮੰਗਲਵਾਰ ਸਵੇਰੇ ਜਿਉਂ ਹੀ ਹੋਰ ਦੁਕਾਨਦਾਰਾਂ ਤੋਂ ਉਨ੍ਹਾਂ ਨੂੰ ਸੂਚਨਾ ਮਿਲੀ ਤਾਂ ਉਹ ਤੁਰੰਤ ਮੌਕੇ ’ਤੇ ਪਹੁੰਚੇ। ਉਨ੍ਹਾਂ ਵੇਖਿਆ ਕਿ ਸ਼ਟਰ ਸੱਬਲ ਨਾਲ ਚੁੱਕਿਆ ਹੋਇਆ ਸੀ। ਸਾਹਿਲ ਨੇ ਕਿਹਾ ਕਿ ਉਹ ਆਪਣੇ ਭਰਾ ਨਾਲ ਅੰਦਰ ਪਹੁੰਚਿਆ ਤਾਂ ਗੱਲਾ ਵੀ ਟੁੱਟਾ ਹੋਇਆ ਸੀ, ਜਿਸ ਵਿਚੋਂ ਲਗਭਗ 35 ਤੋਂ 40 ਹਜ਼ਾਰ ਰੁਪਏ ਗਾਇਬ ਸਨ। ਉਨ੍ਹਾਂ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਛਾਣੀ ਤਾਂ ਪਤਾ ਲੱਗਾ ਕਿ ਤੜਕੇ 3.53 ਵਜੇ ਇਕ ਚੋਰ ਦੁਕਾਨ ਦਾ ਸ਼ਟਰ ਉਖਾੜ ਕੇ ਅੰਦਰ ਦਾਖਲ ਹੋਇਆ। ਉਸ ਨੇ ਅੰਦਰ ਖੜ੍ਹੇ ਸਾਥੀ ਨਾਲ ਗੱਲ ਕੀਤੀ ਅਤੇ ਫਿਰ ਗੱਲੇ ਵੱਲ ਗਿਆ। ਗੱਲੇ ਵਿਚੋਂ ਕੈਸ਼ ਕੱਢਣ ਦੇ ਬਾਅਦ ਉਸ ਨੇ ਹੋਰ ਦਰਾਜ ਵੀ ਛਾਣੇ ਪਰ ਕੁਝ ਨਹੀਂ ਮਿਲਿਆ, ਜਿਸ ਦੇ ਬਾਅਦ ਮੁਲਜ਼ਮ 3.57 ਵਜੇ ਦੁਕਾਨ ਵਿਚੋਂ ਫ਼ਰਾਰ ਹੋ ਗਏ।

ਇਹ ਵੀ ਪੜ੍ਹੋ: IED ਧਮਾਕੇ ਦੇ ਮਾਮਲੇ 'ਚ ਵੱਡੀ ਅਪਡੇਟ! 6 ਮੈਂਬਰ ਹੈਂਡ ਗ੍ਰੇਨੇਡ ਤੇ ਪਿਸਤੌਲ ਸਣੇ ਗ੍ਰਿਫ਼ਤਾਰ, ISI ਨਾਲ ਜੁੜੇ ਤਾਰ
ਜਿਵੇਂ ਹੀ ਮਾਮਲਾ ਭਾਜਪਾ ਦੇ ਸੀਨੀਅਰ ਆਗੂ ਕੇ. ਡੀ. ਭੰਡਾਰੀ ਤਕ ਪਹੁੰਚਿਆ ਤਾਂ ਉਹ ਤੁਰੰਤ ਮੌਕੇ ’ਤੇ ਪਹੁੰਚੇ। ਉਨ੍ਹਾਂ ਪੁਲਸ ਦੇ ਉੱਚ ਅਧਿਕਾਰੀਆਂ ਦੇ ਧਿਆਨ ਵਿਚ ਮਾਮਲਾ ਲਿਆਂਦਾ, ਜਿਸ ਦੇ ਬਾਅਦ ਏ. ਸੀ. ਪੀ. ਕਰਨੈਲ ਸਿੰਘ ਅਤੇ ਥਾਣਾ ਨੰਬਰ 3 ਦੇ ਇੰਚਾਰਜ ਜਗਦੀਸ਼ ਲਾਲ ਮੌਕੇ ’ਤੇ ਪਹੁੰਚ ਗਏ। ਪੁਲਸ ਨੇ ਸੀ. ਸੀ. ਟੀ. ਵੀ. ਫੁਟੇਜ ਆਪਣੇ ਕਬਜ਼ੇ ਵਿਚ ਲੈ ਲਈ ਹੈ।
ਪਹਿਲਾਂ ਮੱਥਾ ਟੇਕਿਆ ਅਤੇ ਫਿਰ ਪੇਚਕਸ ਨਾਲ ਤੋੜਿਆ ਗੱਲਾ
ਕਿਰਨ ਬੁੱਕ ਡਿੱਪੂ ਵਿਚ ਦਾਖਲ ਹੋਏ ਚੋਰ ਨੇ ਵਾਰਦਾਤ ਕਰਨ ਤੋਂ ਪਹਿਲਾਂ ਗੱਲੇ ਨੂੰ ਮੱਥਾ ਟੇਕਿਆ। ਦਰਅਸਲ ਚੋਰ ਜਿਵੇਂ ਹੀ ਦੁਕਾਨ ਵਿਚ ਦਾਖਲ ਹੋਇਆ ਤਾਂ ਕਾਊਂਟਰ ਨੂੰ ਕ੍ਰਾਸ ਕਰ ਕੇ ਉਹ ਗੱਲੇ ਵੱਲ ਆਇਆ। ਜਿਸ ਤਰ੍ਹਾਂ ਉਹ ਦੁਕਾਨ ਵਿਚ ਘੁੰਮ ਰਿਹਾ ਸੀ, ਉਸ ਤੋਂ ਸਾਫ ਹੈ ਕਿ ਉਹ ਦੁਕਾਨ ਬਾਰੇ ਕਾਫੀ ਕੁਝ ਜਾਣਦਾ ਸੀ ਅਤੇ ਗੱਲਾ ਕਿੱਥੇ ਪਿਆ ਹੈ, ਇਸ ਬਾਰੇ ਵੀ ਉਸ ਨੂੰ ਜਾਣਕਾਰੀ ਸੀ। ਹੱਥ ਵਿਚ ਪੇਚਕਸ ਫੜੀ ਚੋਰ ਜਿਵੇਂ ਹੀ ਗੱਲੇ ਤਕ ਪਹੁੰਚਿਆ ਤਾਂ ਉਸ ਨੇ ਪਹਿਲਾਂ ਮੱਥਾ ਟੇਕਿਆ ਅਤੇ ਫਿਰ ਪੇਚਕਸ ਨਾਲ ਗੱਲਾ ਤੋੜ ਕੇ ਕੈਸ਼ ਕੱਢ ਲਿਆ।

ਇਹ ਵੀ ਪੜ੍ਹੋ: ਪਰਵਿੰਦਰ ਝੋਟਾ ਨੂੰ ਮਿਲੇ ਸ਼ਹੀਦ ਦਾ ਦਰਜਾ, 'ਪੰਜਾਬ ਬੰਦ' ਦਾ ਕਾਂਗਰਸ ਕਰੇਗੀ ਪੂਰਨ ਸਮਰਥਨ: ਰਾਜਾ ਵੜਿੰਗ
ਮਾਈ ਹੀਰਾਂ ਗੇਟ ਸ਼ਹਿਰ ਦਾ ਦਿਲ ਪਰ ਪੈਟਰੋਲਿੰਗ ਜ਼ੀਰੋ : ਕੇ. ਡੀ. ਭੰਡਾਰੀ
ਭਾਜਪਾ ਦੇ ਸੀਨੀਅਰ ਆਗੂ ਕੇ. ਡੀ. ਭਡਾਰੀ ਨੇ ਕਿਹਾ ਕਿ ਮਾਈ ਹੀਰਾਂ ਗੇਟ ਮਾਰਕੀਟ ਸ਼ਹਿਰ ਦਾ ਦਿਲ ਮੰਨੀ ਜਾਂਦੀ ਹੈ ਪਰ ਇਥੇ ਪੈਟਰੋਲਿੰਗ ਜ਼ੀਰੋ ਹੈ। ਉਨ੍ਹਾਂ ਕਿਹਾ ਕਿ ਪੁਲਸ ਦੀ ਸੁਰੱਖਿਆ ਤਾਂ ਦੂਰ ਪਿਛਲੇ 2 ਮਹੀਨਿਆਂ ਤੋਂ ਮਾਈ ਹੀਰਾਂ ਗੇਟ ਵਿਚ ਸਟਰੀਟ ਲਾਈਟਾਂ ਖਰਾਬ ਹਨ, ਜਿਸ ਦਾ ਸਿੱਧਾ ਫਾਇਦਾ ਚੋਰ-ਲੁਟੇਰੇ ਉਠਾ ਰਹੇ ਹਨ।
ਇਹ ਵੀ ਪੜ੍ਹੋ: ਜਲੰਧਰ ਦੇ ਮਸ਼ਹੂਰ ਇੰਸਟਾਗ੍ਰਾਮ ਇਨਫਲੂਐਂਸਰ ਬਾਬੇ ਨਾਲ ਹੋ ਗਿਆ ਵੱਡਾ ਕਾਂਡ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪਰਵਿੰਦਰ ਝੋਟਾ ਕਤਲ ਮਾਮਲੇ 'ਚ ਵੱਡੀ ਕਾਰਵਾਈ, ਅਸ਼ਵਨੀ ਦੀ ਦੁਕਾਨ ਤੇ ਘਰ 'ਤੇ ਚੱਲਿਆ ਬੁਲਡੋਜ਼ਰ
NEXT STORY