ਅਬੋਹਰ : ਇੱਥੋਂ ਦੇ ਸਰਾਭਾ ਨਗਰ 'ਚ ਸ਼ਨੀਵਾਰ ਦੀ ਰਾਤ ਨੂੰ ਇਕ ਪ੍ਰੇਮੀ ਨੇ ਪਹਿਲਾਂ ਆਪਣੀ ਵਿਆਹੁਤਾ ਪ੍ਰੇਮਿਕਾ ਦਾ ਕਤਲ ਕਰ ਦਿੱਤਾ ਅਤੇ ਫਿਰ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਔਰਤ ਦਾ ਬੇਟਾ ਜਦੋਂ ਕਮਰੇ 'ਚ ਗਿਆ ਅਤੇ ਆਪਣੀ ਮਾਂ ਅਤੇ ਉਸ ਦੇ ਪ੍ਰੇਮੀ ਦੀ ਅਜਿਹੀ ਹਾਲਤ ਮੁੰਡੇ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਜਦੋਂ ਗੁਆਂਢੀਆਂ ਨੇ ਦੋਹਾਂ ਦੀਆਂ ਲਾਸ਼ਾਂ ਦੇਖੀਆਂ ਤਾਂ ਉਹ ਵੀ ਹੱਕੇ-ਬੱਕੇ ਰਹਿ ਗਏ।
ਜਾਣਕਾਰੀ ਮੁਤਾਬਕ ਸਰਾਭਾ ਨਗਰ ਵਾਸੀ ਔਰਤ ਨੀਲਮ ਰਾਣੀ ਦਾ ਪਤੀ ਵੀਰਭੱਦਰ ਉਰਫ ਵਿੱਕੀ ਮਲੇਸ਼ੀਆ 'ਚ ਕੰਮ ਕਰਦਾ ਹੈ ਅਤੇ ਨੀਲਮ ਆਪਣੇ ਦੋ ਪੁੱਤਰਾਂ ਨਾਲ ਇੱਥੇ ਹੀ ਰਹਿੰਦੀ ਸੀ। ਇਸੇ ਦੌਰਾਨ ਨੀਲਮ ਦੀ ਜਾਣ-ਪਛਾਣ ਰਾਜਸਥਾਨ ਦੇ ਪਿੰਡ ਹਿੰਦੂਮਲਕੋਟ ਵਾਸੀ ਜਗਸੀਰ ਸਿੰਘ ਉਰਫ ਬਿੱਟੂ ਪੁੱਤਰ ਵੀਰਪਾਲ ਨਾਲ ਹੋ ਗਈ ਅਤੇ ਦੋਹਾਂ ਵਿਚਕਾਰ ਪ੍ਰੇਮ ਸੰਬੰਧ ਬਣ ਗਏ। ਬਿੱਟੂ ਅਕਸਰ ਹੀ ਨੀਲਮ ਦੇ ਘਰ ਆਉਂਦਾ-ਜਾਂਦਾ ਸੀ।
ਸ਼ਨੀਵਾਰ ਦੀ ਰਾਤ ਨੂੰ ਜਦੋਂ ਬਿੱਟੂ ਨੀਲਮ ਦੇ ਘਰ ਆਇਆ ਤਾਂ ਕਿਸੇ ਗੱਲ ਨੂੰ ਲੈ ਕੇ ਦੋਹਾਂ 'ਚ ਲੜਾਈ ਹੋ ਗਈ, ਜਿਸ ਤੋਂ ਗੁੱਸੇ 'ਚ ਆਏ ਬਿੱਟੂ ਨੇ ਨੀਲਮ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਅਤੇ ਫਿਰ ਖੁਦ ਸ਼ਰਾਬ ਪੀਣ ਤੋਂ ਬਾਅਦ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ। ਐਤਵਾਰ ਦੀ ਸਵੇਰ ਨੂੰ ਮ੍ਰਿਤਕਾ ਦੇ ਪੁੱਤਰ ਨੂੰ ਜਦੋਂ ਇਸ ਬਾਰੇ ਪਤਾ ਲੱਗਿਆ ਤਾਂ ਉਸ ਨੇ ਘਬਰਾ ਕੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਅਤੇ ਇਸ ਦੀ ਜਾਣਕਾਰੀ ਗੁਆਂਢੀਆਂ ਨੂੰ ਦਿੱਤੀ।
ਗੁਆਂਢੀਆਂ ਨੇ ਨੀਲਮ ਦੇ ਰਿਸ਼ਤੇਦਾਰ ਅਤੇ ਪੁਲਸ ਨੂੰ ਇਸ ਬਾਰੇ ਸੂਚਿਤ ਕੀਤਾ। ਸੂਚਨਾ ਮਿਲਦੇ ਹੀ ਪੁਲਸ ਕਪਤਾਨ ਡੀ. ਨਰੇਂਦਰ ਪਾਲ ਸਿੰਘ ਵੜਿੰਗ, ਪੁਲਸ ਉਪ ਕਪਤਾਨ ਗੁਰਭੇਜ ਸਿੰਘ ਸਣੇ ਪੁਲਸ ਪਾਰਟੀ ਮੌਕੇ 'ਤੇ ਪਹੁੰਚੀ ਅਤੇ ਘਟਨਾ ਜਾ ਜਾਇਜ਼ਾ ਲਿਆ। ਪੁਲਸ ਨੇ ਦੋਹਾਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਵਿਚ ਰਖਵਾਇਆ ਅਤੇ ਮ੍ਰਿਤਕਾ ਨੀਲਮ ਦੇ ਨਣਦੋਈਆ ਜੈ ਸਿੰਘ ਦੇ ਬਿਆਨਾਂ 'ਤੇ ਬਿੱਟੂ ਵਿਰੁੱਧ ਹੱਤਿਆ ਦਾ ਮਾਮਲਾ ਦਰਜ ਕਰ ਲਿਆ ਹੈ।
ਪੰਜਾਬ ਦੀ ਸਿਆਸਤ 'ਚ ਭੂਚਾਲ ਲਿਆਉਣ ਵਾਲੀ ਮੈਡਮ ਸਿੱਧੂ ਨੇ ਮੰਨੀ ਪਤੀ ਦੀ ਗੱਲ, ਨਹੀਂ ਦੇਵੇਗੀ ਅਸਤੀਫਾ
NEXT STORY