ਲੁਧਿਆਣਾ (ਰਾਜਪਾਲ)-ਸ਼੍ਰੀ ਸ਼ਿਵ ਸ਼ਕਤੀ ਮੰਦਰ ਧਮਾਰਥ ਟਰੱਸਟ ਕਿਦਵਈ ਨਗਰ ਦੇ ਪ੍ਰਧਾਨ ਸ਼੍ਰੀ ਸੁਦਰਸ਼ਨ ਗੋਸਾਈਂ ਨੇ ਇਕ ਵਿਸ਼ੇਸ਼ ਮੀਟਿੰਗ ਵਿਚ ਕਿਹਾ ਕਿ ਜ਼ਰੂਰਤਮੰਦ ਔਰਤਾਂ ਨੂੰ ਰਾਸ਼ਨ ਭੇਟ ਕਰਨਾ ਅਤਿ ਉਤਮ ਹੈ। ਉਨ੍ਹਾਂ ਕਿਹਾ ਕਿ ਇਹ ਰਾਸ਼ਨ ਸੇਵਾ ਜਗ ਬਾਣੀ ਗਰੁੱਪ ਦੇ ਮੁੱਖ ਸੰਪਾਦਕ ਸ਼੍ਰੀ ਵਿਜੇ ਚੋਪਡ਼ਾ ਅਤੇ ਸਾਬਕਾ ਸਿਹਤ ਮੰਤਰੀ ਸਤਪਾਲ ਗੋਸਾਈਂ ਦੀ ਪ੍ਰੇਰਣਾ ਨਾਲ ਲਗਾਤਾਰ 17 ਸਾਲਾਂ ਤੋਂ ਚਲਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਾਲ 2019 ਵਿਚ ਵੀ ਇਹ ਰਾਸ਼ਨ ਸੇਵਾ ਜਾਰੀ ਰੱਖੀ ਜਾਵੇਗੀ ਅਤੇ ਹਰ ਮਹੀਨੇ ਦੇ ਚੌਥੇ ਐਤਵਾਰ 135 ਔਰਤਾਂ ਨੂੰ ਰਾਸ਼ਨ ਭੇਟ ਕੀਤਾ ਜਾਵੇਗਾ। ਟਰੱਸਟ ਦੇ ਮਹਾਮੰਤਰੀ ਸੁਭਾਸ਼ ਮਾਟਾ, ਖਜ਼ਾਨਚੀ ਹਰਨਾਰਾਇਣ ਗਰਗ, ਲਕਸ਼ਮੀ ਨਾਰਾਇਣ ਗੋਇਲ, ਚਿਰੰਜੀ ਲਾਲ, ਵਿਨੋਦ ਲਾਲ ਤੇ ਵਿਨੋਦ ਗੋਇਲ ਆਦਿ ਨੇ ਦੱਸਿਆ ਕਿ ਅਗਲਾ ਰਾਸ਼ਨ ਵੰਡ ਸਮਾਰੋਹ 27 ਜਨਵਰੀ ਨੂੰ ਸਵੇਰੇ 11 ਵਜੇ ਸ਼ੁਰੂ ਕੀਤਾ ਜਾਵੇਗਾ।
ਆਲੀਵਾਲ ਵਿਖੇ ਸਿੱਖ ਸ਼ਹੀਦੀ ਯਾਦਗਾਰੀ ਸਮਾਗਮ 26 ਤੋਂ
NEXT STORY