ਲੁਧਿਆਣਾ (ਸੁਖਵਿੰਦਰ ਕੌਰ) - ਇਥੋਂ ਦੇ ਸੰਘਣੇ ਇਲਾਕੇ ਜੀ. ਟੀ. ਬੀ. ਮਾਰਕੀਟ ਨੇਡ਼ੇ ਰਿਹਾਇਸ਼ੀ ਘਰਾਂ ’ਚ ਉਸ ਵੇਲੇ ਭਗਦਡ਼ ਮਚ ਗਈ, ਜਦੋਂ ਘਰ ’ਚ ਗਮੀ ਦੇ ਸਮਾਗਮ ਦੌਰਾਨ ਘਰੇਲੂ ਗੈਸ ਸਿਲੰਡਰ ’ਚ ਅਚਾਨਕ ਅੱਗ ਲੱਗ ਗਈ, ਜਿਸ ਕਾਰਨ ਲੋਕਾਂ ’ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਸੀ। ਇਸ ਦੌਰਾਨ ਘਰ ਦੇ ਲੋਕਾਂ ਵਲੋਂ ਹੀ ਅੱਗ ਦੀਆਂ ਲਪਟਾਂ ’ਤੇ ਤੁਰੰਤ ਰੇਤ ਸੁੱਟਣ ਨਾਲ ਅੱਗ ’ਤੇ ਕਾਬੂ ਪਾ ਲਿਆ ਗਿਆ, ਜਿਸ ਕਾਰਨ ਕੋਈ ਵੱਡਾ ਹਾਦਸਾ ਵਾਪਰਣ ਤੋਂ ਬਚਾਅ ਹੋ ਗਿਆ। ਇਸੇ ਦੌਰਾਨ ਖੰਨਾ ਫਾਇਰ ਬ੍ਰਿਗੇਡ ਦਫ਼ਤਰ ਦੇ ਫਾਇਰਮੈਨ ਹਰਜਿੰਦਰ ਸਿੰਘ ਨੇ ਦੱਸਿਆ ਕਿ ਫਾਇਰ ਸਟੇਸ਼ਨ ’ਤੇ ਇਸ ਤਰ੍ਹਾਂ ਦੀ ਕੋਈ ਸੂਚਨਾ ਨਹੀਂ ਮਿਲੀ, ਜੇਕਰ ਸੂਚਨਾ ਮਿਲਦੀ ਤਾਂ ਉਹ ਮੌਕੇ ’ਤੇ ਜ਼ਰੂਰ ਪਹੁੰਚਦੇ।
ਸ਼੍ਰੀ ਸ਼ਿਵ ਸ਼ਕਤੀ ਮੰਦਰ ’ਚ ਰਾਸ਼ਨ ਸੇਵਾ ਜਾਰੀ ਰੱਖੀ ਜਾਵੇਗੀ : ਸੁਦਰਸ਼ਨ ਗੋਸਾਈਂ
NEXT STORY