ਲੁਧਿਆਣਾ (ਪਾਲੀ)-ਮਨੁੱਖਤਾ ਅਤੇ ਪਸ਼ੂ ਪੰਛੀਆਂ ਦੀ ਜ਼ਿੰਦਗੀ ਲਈ ਹਵਾ ਅਤੇ ਪਾਣੀ ਦੀ ਸਵੱਛਤਾ ਬਹੁਤ ਜ਼ਰੂਰੀ ਹੈ। ਇਸ ਦਾ ਵਰਨਣ ਗੁਰਬਾਣੀ ਵਿਚ ਦਰਜ ਹੈ। ਦੁਨੀਆ ਵਿਚ ਜਿਥੇ ਵੀ ਵੱਸੋਂ ਹੈ, ਉਥੇ ਪਾਣੀ ਦੀ ਹੋਂਦ ਹੈ। ਦਰਿਆ ਸਾਡੀ ਧਰਤੀ ਦਾ ਸ਼ਿੰਗਾਰ ਹਨ ਪਰ ਅਸੀਂ ਪ੍ਰਮੇਸ਼ਵਰ ਵੱਲੋਂ ਦਿੱਤੀ ਗਈ ਵੱਡੀ ਦਾਤ ਪਾਣੀ ਅਤੇ ਹਵਾ ਨੂੰ ਖੁਦ ਹੀ ਗੰਦਲਾ ਕਰ ਰਹੇ ਹਾਂ। ਇਹ ਪ੍ਰਗਟਾਵਾ ਵਾਤਾਵਰਣ ਪ੍ਰੇਮੀ ਮਹਾਪੁਰਸ਼ ਬਾਬਾ ਬਲਬੀਰ ਸਿੰਘ ਸੀਚੇਵਾਲ ਨੇ ਇਤਿਹਾਸਕ ਗੁਰਦੁਆਰਾ ਗਊਘਾਟ ਪਾਤਸ਼ਾਹੀ ਵਿਚ ਇਕੱਤਰ ਹੋਈਆਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਕੀਤਾ।ਇਸ ਮੌਕੇ ਸੰਤ ਬਾਬਾ ਸੁਖਜੀਤ ਸਿੰਘ, ਨਗਰ ਨਿਗਮ ਦੇ ਐੱਸ. ਸੀ. ਪ੍ਰਦੀਪ, ਪ੍ਰਦੂਸ਼ਣ ਬੋਰਡ ਦੇ ਅਧਿਕਾਰੀ ਰਾਗੂ ਵੋਹਰਾ ਤੇ ਮਨਜੀਤ ਸਿੰਘ ਟੋਨੀ ਆਦਿ ਹਾਜ਼ਰ ਸਨ।
‘ਬੇਟੀ ਬਚਾਓ, ਬੇਟੀ ਪਡ਼੍ਹਾਓ’ ਮੁਹਿੰਮ ਅਧੀਨ ਕਰਵਾਇਆ ਸਮਾਗਮ
NEXT STORY