ਨੌਸ਼ਹਿਰਾ ਪੰਨੂੰਆ (ਬਲਦੇਵ) : ਇਥੋਂ ਨੇੜਲੇ ਪਿੰਡ 'ਚ ਇਕ ਮੰਦਬੁੱਧੀ ਲੜਕੀ ਨਾਲ ਜਬਰ- ਜ਼ਨਾਹ ਦਾ ਮਾਮਲਾ ਸਾਹਮਣੇ ਆਇਆ ਹੈ। ਲੜਕੀ ਦੀ ਭਰਜਾਈ ਦੇ ਬਿਆਨਾਂ ਦੇ ਆਧਾਰ 'ਤੇ ਥਾਣਾ ਸਰਹਾਲੀ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਉਪਰੋਕਤ ਲੜਕੀ ਨਾਲ ਦੋਸ਼ੀ ਬਲਵਿੰਦਰ ਸਿੰਘ ਉਰਫ ਨੰਦਾ ਜੋ ਕਿ ਸਬ ਸਟੇਸ਼ਨ, ਪਾਵਰਕਾਮ ਨੌਸ਼ਹਿਰਾ ਪੰਨੂੰਆ ਵਿਖੇ ਬਤੌਰ ਸਹਾਇਕ ਲਾਈਨਮੈਨ ਡਿਊਟੀ ਕਰਦਾ ਹੈ, ਵੱਲੋਂ 6-7 ਮਹੀਨੇ ਪਹਿਲਾਂ ਬਲਾਤਕਾਰ ਕੀਤਾ ਗਿਆ ਸੀ। ਲੜਕੀ 6 ਮਹੀਨੇ ਦੀ ਗਰਭਵਤੀ ਪਾਈ ਗਈ। ਮੁਲਜ਼ਮ ਬਲਵਿੰਦਰ ਸਿੰਘ ਪੁੱਤਰ ਨਿਰੰਜਣ ਵਾਸੀ, ਪਿੰਡ ਢੋਟੀਆਂ ਵੱਲੋਂ ਡਿਊਟੀ ਦੌਰਾਨ ਲੜਕੀ ਨਾਲ ਛੇੜਛਾੜ ਕੀਤੀ ਗਈ ਸੀ। ਜਿਸ ਦਾ ਰਾਜ਼ੀਨਾਮਾ ਪਿੰਡ ਵਾਸੀਆਂ ਤੇ ਬੋਰਡ ਦੇ ਮੁਲਾਜ਼ਮਾਂ ਵੱਲੋਂ ਮੁਆਫੀ ਮੰਗਵਾ ਕੇ ਮਾਮਲਾ ਰਫਾ- ਦਫਾ ਕਰ ਦਿੱਤਾ ਗਿਆ ਸੀ। ਥਾਣਾ ਸਰਹਾਲੀ ਵਿਖੇ ਮਾਮਲਾ ਦਰਜ ਕਰਕੇ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।
ਭਗਵੰਤ ਮਾਨ ਨੇ ਹੀ ਡੋਬੀ ਸੀ ਪੀਪੀਪੀ: ਖਹਿਰਾ
NEXT STORY