ਰਾਜਪੁਰਾ (ਮਸਤਾਨਾ, ਚਾਵਲਾ, ਹਰਵਿੰਦਰ) - ਥਾਣਾ ਸ਼ੰਭੂ ਦੀ ਪੁਲਸ ਵੱਲੋਂ ਕਾਰ ਸਵਾਰ ਇਕ ਵਿਅਕਤੀ ਨੂੰ 16 ਕਿਲੋ ਗਾਂਜੇ ਸਣੇ ਕਾਬੂ ਕਰ ਕੇ ਉਸ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਅਨੁਸਾਰ ਥਾਣੇਦਾਰ ਸਤਨਾਮ ਸਿੰਘ ਨੇ ਸਮੇਤ ਪੁਲਸ ਫੋਰਸ ਜੀ. ਟੀ. ਰੋਡ 'ਤੇ ਪਿੰਡ ਮਹਿਮਦਪੁਰ ਨੇੜੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਸਾਹਮਣੇ ਤੋਂ ਆ ਰਹੀ ਇਕ ਮਾਰੂਤੀ ਜ਼ੈੱਨ ਕਾਰ ਨੂੰ ਰੋਕ ਕੇ ਤਲਾਸ਼ੀ ਲਈ। ਉਸ ਵਿਚੋਂ 16 ਕਿਲੋ ਗਾਂਜਾ ਬਰਾਮਦ ਹੋਇਆ। ਪੁਲਸ ਨੇ ਕਾਰ ਸਵਾਰ ਦਰਸ਼ਨ ਸਿੰਘ ਵਾਸੀ ਮੋਰਿੰਡਾ ਨੂੰ ਗ੍ਰਿਫ਼ਤਾਰ ਕਰ ਕੇ ਮਾਮਲਾ ਦਰਜ ਕਰ ਲਿਆ ਹੈ।
ਭਾਈ ਗੁਰਬਖਸ਼ ਸਿੰਘ ਦੀਆਂ ਅਸਥੀਆਂ ਲਿਜਾਣ ਮੌਕੇ ਸ਼ੰਭੂ ਬਾਰਡਰ ਪੁਲਸ ਛਾਉਣੀ 'ਚ ਤਬਦੀਲ
NEXT STORY