ਘਨੌਰ (ਕੁਲਦੀਪ, ਹਰਵਿੰਦਰ) - ਨਰਵਾਣਾ ਬ੍ਰਾਂਚ ਨਹਿਰ ਦੇ ਪੁਲ ਤੋਂ ਥੋੜ੍ਹੀ ਦੂਰੀ 'ਤੇ ਸਾਈਫਨ ਕੋਲ ਗਿਆਨ ਚੰਦ ਪਿੰਡ ਅਲੌਦੀਪੁਰ ਵਾਸੀ ਇਕ ਵਿਅਕਤੀ ਨੇ ਆਪਣੀ ਜੀਵਨ-ਲੀਲਾ ਖਤਮ ਕਰਨ ਲਈ ਨਹਿਰ ਵਿਚ ਛਾਲ ਮਾਰ ਦਿੱਤੀ। ਮੌਕੇ 'ਤੇ ਗਸ਼ਤ ਕਰ ਰਹੇ ਥਾਣਾ ਘਨੌਰ ਦੇ ਟਰੈਫਿਕ ਇੰਚਾਰਜ ਸੁਖਦੇਵ ਸਿੰਘ ਤੇ ਹੌਲਦਾਰ ਕੁਲਵਿੰਦਰ ਸਿੰਘ ਉਸ ਕੋਲ ਪਹੁੰਚੇ। ਇਸ ਦੌਰਾਨ ਨੇਵੀ ਫੌਜੀ ਮਨਵੀਰ ਸਿੰਘ ਨੇ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਨਹਿਰ ਵਿਚ ਛਾਲ ਮਾਰ ਕੇ ਉਕਤ ਵਿਅਕਤੀ ਨੂੰ ਬਚਾਅ ਲਿਆ। ਗਿਆਨ ਚੰਦ ਨੇ ਗੱਲ ਕਰਨ 'ਤੇ ਕਿਹਾ ਕਿ ਮੈਂ ਬਹੁਤ ਗਰੀਬੀ ਨਾਲ ਦਿਨ ਲੰਘਾ ਰਿਹਾ ਹਾਂ। ਕਰਜ਼ੇ ਕਾਰਨ ਉਹ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿੰਦਾ ਹੈ। ਇਸ ਲਈ ਆਪਣੀ ਜ਼ਿੰਦਗੀ ਤੋਂ ਪ੍ਰੇਸ਼ਾਨ ਹੋ ਕੇ ਇਹ ਕਦਮ ਚੁੱਕਿਆ।
ਸਰਕਾਰੀ ਸਕੂਲਾਂ 'ਚ ਕਿਤਾਬਾਂ ਤੋਂ ਬਿਨਾਂ ਪੜ੍ਹ ਰਹੇ ਨੇ ਵਿਦਿਆਰਥੀ
NEXT STORY