ਮੁੱਲਾਂਪੁਰ ਦਾਖਾ (ਕਾਲੀਆ) : 6 ਬੱਚਿਆਂ ਦੇ ਪਿਓ ਨੇ ਬੀਤੇ ਦਿਨ ਮੁੱਲਾਂਪੁਰ ਪ੍ਰਾਈਵੇਟ ਹਸਪਤਾਲ ਦੇ ਬਾਹਰ ਹੀ ਦਮ ਤੋੜ ਦਿੱਤਾ, ਜਦੋਂ ਕਿ ਮਰੀਜ਼ ਦੇ ਵਾਰਸ ਡਾਕਟਰ ਨੂੰ ਚੈੱਕ ਕਰਨ ਦਾ ਵਾਸਤਾ ਪਾਉਂਦੇ ਰਹੇ। ਜਾਣਕਾਰੀ ਮੁਤਾਬਕ ਬੀਤੀ ਸ਼ਾਮ ਨੂੰ ਚਰਨਜੀਤ ਸਿੰਘ ਪੁੱਤਰ ਚੰਨੂ ਵਾਸੀ ਇੰਦਰ ਕਾਲੋਨੀ ਨੂੰ ਘਬਰਾਹਟ ਮਹਿਸੂਸ ਹੋਈ ਤਾਂ ਉਸ ਦੇ ਪਰਿਵਾਰਕ ਮੈਂਬਰ ਜਗਰਾਓਂ ਰੋਡ 'ਤੇ ਸਥਿਤ ਇਕ ਪ੍ਰਾਈਵੇਟ ਹਸਪਤਾਲ ਦੇ ਬਾਹਰ ਮਰੀਜ਼ ਨੂੰ ਲੈ ਕੇ ਪੁੱਜੇ ਤਾਂ ਹਸਪਤਾਲ ਅੰਦਰੋਂ ਨਰਸਾਂ ਬਾਹਰ ਆਈਆਂ ਅਤੇ ਕਿਹਾ ਕਿ ਅਸੀਂ ਡਾਕਟਰ ਸਾਹਿਬ ਨੂੰ ਬਾਹਰ ਭੇਜਦੇ ਹਾਂ।
ਇਸ ਨੂੰ ਹਸਪਤਾਲ ਦੇ ਬਾਹਰ ਹੀ ਰੱਖੋ। ਕਾਫੀ ਦੇਰ ਉਡੀਕ ਕਰਨ ਤੋਂ ਬਾਅਦ ਜਦੋਂ ਵਾਰਸਾਂ ਨੇ ਰੌਲਾ ਪਾਇਆ ਕਿ ਮਰੀਜ਼ ਦੇ ਬਹੁਤ ਦਰਦ ਹੋ ਰਿਹਾ ਹੈ ਤਾਂ ਨਰਸਾਂ ਨੇ ਇਹ ਕਹਿ ਦਿੱਤਾ ਕਿ ਇਸ ਨੂੰ ਕਿਸੇ ਹੋਰ ਹਸਪਤਾਲ ਲੈ ਜਾਓ। ਡਾਕਟਰ ਸਾਹਿਬ ਨਹੀਂ ਹਨ, ਜਦੋਂ ਤੱਕ ਉਹ ਦੂਜੇ ਹਸਪਤਾਲ 'ਚ ਪੁੱਜੇ ਤਾਂ ਮਰੀਜ਼ ਨੇ ਦਮ ਤੋੜ ਦਿੱਤਾ। ਮਰੀਜ਼ ਦੇ ਵਾਰਸਾਂ ਨੇ ਦੋਸ਼ ਲਾਉਂਦਿਆਂ ਕਿਹਾ ਹੈ ਕਿ ਜੇਕਰ ਡਾਕਟਰ ਮਰੀਜ਼ ਨੂੰ ਚੈੱਕ ਕਰ ਲੈਂਦਾ ਤਾਂ ਉਸ ਦੀ ਜਾਨ ਬਚ ਸਕਦੀ ਸੀ ਪਰ ਕੋਰੋਨਾ ਬੀਮਾਰੀ ਕਾਰਨ ਮਰੀਜ਼ ਨੂੰ ਪ੍ਰਾਈਵੇਟ ਹਸਪਤਾਲ ਦੇ ਡਾਕਟਰ ਚੈੱਕ ਕਰਨ ਤੋਂ ਵੀ ਕੰਨੀ ਕਤਰਾ ਰਹੇ ਹਨ, ਜਿਸ ਕਰਕੇ ਮਰੀਜ਼ਾਂ ਨੂੰ ਜਾਨ ਤੋਂ ਹੱਥ ਧੋਣੇ ਪੈ ਰਹੇ ਹਨ।
ਕੋਰੋਨਾ ਵਾਇਰਸ : ਰੈੱਡ ਜ਼ੋਨ 'ਤੇ ਜਲੰਧਰ, ਇਨ੍ਹਾਂ ਇਲਾਕਿਆਂ 'ਚ ਸਭ ਤੋਂ ਵੱਧ ਖਤਰਾ
NEXT STORY