ਹੁਸ਼ਿਆਰਪੁਰ (ਅਮਰੀਕ)— ਜ਼ਿਲਾ ਹੁਸ਼ਿਆਰਪੁਰ ਦੇ ਥਾਣਾ ਮਾਹਿਲਪੁਰ 'ਚ ਡਿਊਟੀ 'ਤੇ ਤਾਇਨਾਤ ਮੁਨਸ਼ੀ ਨੂੰ ਸਾਬਕਾ ਫੌਜੀ ਵੱਲੋਂ ਗੋਲੀ ਮਾਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਡਿਊਟੀ ਦੌਰਾਨ ਮੁਨਸ਼ੀ ਅਮਰਜੀਤ ਸਿੰਘ ਨੂੰ ਸੇਵਾ ਮੁਕਤ ਫੌਜੀ ਨੇ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਜਦਕਿ ਇਸ ਦੌਰਾਨ ਇਕ ਹੋਰ ਸਾਥੀ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ।
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਫੌਜੀ ਥਾਣੇ 'ਚ ਅਸਲਾ ਜਮ੍ਹਾ ਕਰਵਾਉਣ ਆਇਆ ਸੀ ਪਰ ਪੁਲਸ ਮੁਲਾਜ਼ਮ ਉਸ ਦਾ ਕੰਮ ਕਰਨ 'ਚ ਟਾਲ-ਮਟੋਲ ਕਰ ਰਹੇ ਸਨ, ਜਿਸ ਤੋਂ ਪਰੇਸ਼ਾਨ ਹੋ ਕੇ ਸਾਬਕਾ ਫੌਜੀ ਨੇ ਗੋਲੀ ਮਾਰ ਕੇ ਮੁਨਸ਼ੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਫਿਲਹਾਲ ਥਾਣਾ ਮਾਹਿਲਪੁਰ ਦੀ ਪੁਲਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।
ਕਰੰਟ ਲੱਗਣ ਨਾਲ ਨੌਜਵਾਨ ਦੀ ਮੌਤ
NEXT STORY