ਸਮਰਾਲਾ (ਗਰਗ, ਬੰਗੜ) - ਅੱਜ ਦੁਪਹਿਰ ਨਜ਼ਦੀਕੀ ਪਿੰਡ ਸਿਹਾਲਾ ਦੇ ਭੱਠੇ 'ਤੇ ਵਸਦੇ ਪ੍ਰਵਾਸੀ ਮਜ਼ਦੂਰ ਨੇ ਆਪਣੇ ਪੰਜ ਸਾਲਾ ਪੁੱਤਰ ਤੇ 7 ਸਾਲਾ ਧੀ ਨੂੰ ਜ਼ਹਿਰ ਪਿਆ ਕੇ ਬਾਅਦ ਵਿਚ ਆਤਮਹੱਤਿਆ ਕਰਨ ਲਈ ਖੁਦ ਵੀ ਜ਼ਹਿਰ ਨਿਗਲ ਲਈ, ਜਿਸ ਤੋਂ ਬਾਅਦ ਤਿੰਨਾਂ ਨੂੰ ਸਮਰਾਲਾ ਦੇ ਇਕ ਨਿੱਜੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ, ਜਿੱਥੇ ਪੁੱਤਰ ਦੀ ਹਾਲਤ ਗੰਭੀਰ ਦੇਖਦਿਆਂ ਉਸ ਨੂੰ ਚੰਡੀਗੜ੍ਹ ਪੀ. ਜੀ. ਆਈ.'ਚ ਰੈਫ਼ਰ ਕਰ ਦਿੱਤਾ ਗਿਆ। ਹਸਪਤਾਲ ਵਿਚ ਗੱਲਬਾਤ ਦੌਰਾਨ ਪੀੜਤ ਮਜ਼ਦੂਰ ਨੇ ਦੋਸ਼ ਲਾਇਆ ਕਿ ਉਹ ਆਪਣੇ ਘਰ ਯੂ. ਪੀ. ਜਾਣ ਲਈ ਭੱਠਾ ਮਾਲਕ ਤੋਂ ਲਗਾਤਾਰ ਪੈਸੇ ਮੰਗ ਰਿਹਾ ਸੀ ਪਰ ਮੈਨੂੰ ਪੈਸੇ ਨਹੀਂ ਮਿਲੇ, ਜਿਸ ਕਾਰਨ ਦੁਖੀ ਹੋ ਕੇ ਮੈਂ ਆਪਣੇ ਬੱਚਿਆਂ ਨੂੰ ਜ਼ਹਿਰ ਦੇ ਕੇ ਆਪ ਵੀ ਜ਼ਹਿਰ ਪੀ ਲਈ। ਬਿਆਨ ਲੈਣ ਲਈ ਪੁੱਜੇ ਪੁਲਸ ਚੌਕੀ ਹੇਡੋਂ ਦੇ ਇੰਚਾਰਜ ਜਸਵਿੰਦਰ ਸਿੰਘ ਨੇ ਦੱਸਿਆ ਕਿ ਮੁਢਲੀ ਜਾਂਚ ਦੌਰਾਨ ਕੁਝ ਵੀ ਸਪੱਸ਼ਟ ਨਹੀਂ ਹੋ ਰਿਹਾ ਤੇ ਜਲਦੀ ਹੀ ਮਾਮਲੇ ਦੀ ਜਾਂਚ ਮੁਕੰਮਲ ਕਰ ਕੇ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪੀੜਤਾਂ ਵਿਚ ਪ੍ਰੇਮ ਕੁਮਾਰ ਉਰਫ਼ ਬੇਗ਼ਮਪਾਲ ਪੁੱਤਰ ਬੀਰ ਸਿੰਘ ਪਿੰਡ ਕਾਦਰਗੜ੍ਹ ਜ਼ਿਲਾ ਸ਼ਾਂਜਲੀ, ਯੂ. ਪੀ. ਤੇ ਉਸਦਾ ਪੁੱਤਰ ਕੀਨਾ (5) ਤੇ ਬੇਟੀ ਈਸ਼ਾ (7) ਦੇ ਨਾਂ ਸ਼ਾਮਿਲ ਹਨ। ਕੀਨਾ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਪੀ. ਜੀ. ਆਈ. 'ਚ ਰੈਫਰ ਕਰ ਦਿੱਤਾ ਗਿਆ ਹੈ, ਜਦਕਿ ਬਾਕੀ ਦੋਵਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।
ਵਿਧਾਨ ਸਭਾ ਚੋਣ ਲੜ ਚੁੱਕੇ ਉਮੀਦਵਾਰ 'ਤੇ ਧੋਖਾਦੇਹੀ ਦਾ ਪਰਚਾ ਦਰਜ
NEXT STORY