ਗਡ਼੍ਹਦੀਵਾਲਾ, (ਜਤਿੰਦਰ)- ਬੀਤੀ ਦੇਰ ਰਾਤ ਕੁਝ ਵਿਅਕਤੀਆਂ ਨੇ ਸਬ-ਤਹਿਸੀਲ ਕੰਪਲੈਕਸ ਗਡ਼੍ਹਦੀਵਾਲਾ ਦੇ ਚੌਕੀਦਾਰ ਨੂੰ ਗੋਲੀ ਮਾਰ ਕੇ ਗੰਭੀਰ ਰੂਪ ਵਿਚ ਜ਼ਖਮੀ ਕਰ ਦਿੱਤਾ। ਘਟਨਾ ਦਾ ਕਾਰਨ ਪੁਰਾਣੀ ਰੰਜਿਸ਼ ਸੀ। ਪੁਲਸ ਵੱਲੋਂ ਇਸ ਸਬੰਧੀ 15 ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
ਇਸ ਸਬੰਧੀ ਸੋਮ ਰਾਜ ਪੁੱਤਰ ਧਰਮਪਾਲ ਵਾਸੀ ਮੁਹੱਲਾ ਵਾਲਮੀਕਿ ਵਾਰਡ ਨੰਬਰ-8 ਗਡ਼੍ਹਦੀਵਾਲਾ ਨੇ ਪੁਲਸ ਨੂੰ ਦਿੱਤੇ ਆਪਣੇ ਬਿਆਨਾਂ ਵਿਚ ਦੱਸਿਆ ਕਿ ਬੀਤੀ ਰਾਤ ਲਗਭਗ 11.15 ਵਜੇ ਉਹ ਘਰੋਂ ਸਬ-ਤਹਿਸੀਲ ’ਚ ਚੌਕੀਦਾਰਾ ਕਰਨ ਲਈ ਪੈਦਲ ਜਾ ਰਿਹਾ ਸੀ ਤਾਂ ਇਸ ਦੌਰਾਨ ਬਿੰਦਰ ਪਾਲ ਉਰਫ ਬਿੱਲਾ ਪੁੱਤਰ ਪੰਨਾ ਲਾਲ, ਸੁਰਿੰਦਰ ਪਾਲ ਪੁੱਤਰ ਪੰਨਾ ਲਾਲ, ਸ਼ੇਖਰ ਪੁੱਤਰ ਬਿੰਦਰ ਪਾਲ, ਰਵੀ ਪੁੱਤਰ ਸੁਰਿੰਦਰ ਪਾਲ, ਸੁਦਾਮਾ ਪੁੱਤਰ ਸੁਰਿੰਦਰ ਪਾਲ, ਪ੍ਰਿੰਸ ਪੁੱਤਰ ਪ੍ਰਦੀਪ, ਲਵ ਪੁੱਤਰ ਅਮਰਜੀਤ ਸਿੰਘ, ਅਮਰ ਸਿੰਘ ਪੁੱਤਰ ਬਿਸ਼ਨ ਦਾਸ, ਡਿੰਪੀ ਪੁੱਤਰ ਬਿੰਦਰ ਪਾਲ ਅਤੇ ਅਮਰਜੀਤ ਉਰਫ ਨਿੱਕੂ ਪੁੱਤਰ ਚਮਨ ਲਾਲ ਵਾਸੀ ਗਡ਼੍ਹਦੀਵਾਲਾ ਅਤੇ 4-5 ਹੋਰ ਅਣਪਛਾਤੇ ਵਿਅਕਤੀਆਂ ਨੇ ਉਸ ਨੂੰ ਘੇਰਾ ਪਾ ਲਿਆ।
ਹਮਲਾਵਰਾਂ ਵਿਚ ਸ਼ਾਮਲ ਸ਼ੇਖਰ ਨੇ ਉਸ ਨੂੰ ਮਾਰ ਦੇਣ ਦੀ ਨੀਅਤ ਨਾਲ ਪਿਸਤੌਲ ਨਾਲ ਫਾਇਰ ਕੀਤਾ, ਜੋ ਉਸ ਦੀ ਸੱਜੀ ਬਾਂਹ ’ਤੇ ਲੱਗਾ। ਦੋਸ਼ੀਆਂ ਵੱਲੋਂ 2 ਫਾਇਰ ਹੋਰ ਕੀਤੇ ਗਏ। ਉਸ ਨੇ ਮੌਕੇ ਤੋਂ ਭੱਜ ਕੇ ਆਪਣੀ ਜਾਨ ਬਚਾਈ। ਰੌਲਾ ਪੈਣ ’ਤੇ ਹਮਲਾਵਰ ਹਥਿਆਰਾਂ ਸਮੇਤ ਮੌਕੇ ਤੋਂ ਭੱਜ ਗਏ। ਜ਼ਖਮੀ ਸੋਮ ਰਾਜ ਨੂੰ ਪਹਿਲਾਂ ਸੀ. ਐੱਚ. ਸੀ. ਭੂੰਗਾ ਵਿਖੇ ਦਾਖਲ ਕਰਵਾਇਆ ਗਿਆ, ਜਿਸ ਤੋਂ ਬਾਅਦ ਉਸ ਨੂੰ ਸਿਵਲ ਹਸਪਤਾਲ ਹੁਸ਼ਿਆਰਪੁਰ ਰੈਫਰ ਕਰ ਦਿੱਤਾ ਗਿਆ। ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਵਿਦੇਸ਼ ਭੇਜਣ ਦੇ ਨਾਂ ’ਤੇ ਠੱਗੀ ਮਾਰਨ ਵਾਲੇ 4 ਏਜੰਟਾਂ ਵਿਰੁੱਧ ਕੇਸ ਦਰਜ
NEXT STORY