ਜਲੰਧਰ, (ਖੁਰਾਨਾ)— ਪੰਜਾਬ ਸਰਕਾਰ ਨੇ ਜਲੰਧਰ ਨਗਰ ਨਿਗਮ ਦੇ ਛੇਵੇਂ ਮੇਅਰ ਦਾ ਸਹੁੰ ਚੁੱਕ ਸਮਾਰੋਹ 25 ਜਨਵਰੀ ਨੂੰ ਨਗਰ ਨਿਗਮ ਦੇ ਟਾਊਨ ਹਾਲ 'ਚ ਰੱਖਿਆ ਹੈ। ਇਸ ਬੈਠਕ 'ਚ ਹੁਣੇ ਜਿਹੇ ਚੁਣੇ ਗਏ 80 ਕੌਂਸਲਰਾਂ ਨੂੰ ਵੀ ਸਹੁੰ ਦਿਵਾਈ ਜਾਵੇਗੀ ਅਤੇ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੀ ਚੋਣ ਵੀ ਹੋਵੇਗੀ। ਇਸ ਸਮਾਰੋਹ 'ਚ ਜਲੰਧਰ ਨਾਲ ਸੰਬੰਧਤ 5-6 ਵਿਧਾਇਕ ਪਹੁੰਚ ਸਕਦੇ ਹਨ ਅਤੇ ਮੇਅਰ ਦੀ ਚੋਣ ਹੋਣ ਦੇ ਕਾਰਨ ਸੀਨੀਅਰ ਕਾਂਗਰਸੀ ਵੀ ਸਮਾਰੋਹ 'ਚ ਆ ਸਕਦੇ ਹਨ।
ਇਸ ਵਾਰ ਨਵੇਂ ਕੌਂਸਲਰ ਹਾਊਸ 'ਚ 44 ਔਰਤਾਂ ਜਿੱਤ ਕੇ ਆਈਆਂ ਹਨ। ਇਸ ਹਿਸਾਬ ਨਾਲ ਉਨ੍ਹਾਂ ਨਾਲ ਲਗਭਗ 40 ਦੀ ਗਿਣਤੀ 'ਚ ਉਨ੍ਹਾਂ ਦੇ ਪਤੀ ਤੇ ਹੋਰ ਪਰਿਵਾਰ ਵਾਲੇ ਆਉਣਗੇ। ਕੁਲ ਮਿਲਾ ਕੇ ਸਿਆਸੀ ਲੋਕਾਂ ਦੀ ਗਿਣਤੀ ਹੀ 125 ਨੂੰ ਪਾਰ ਕਰ ਜਾਏਗੀ। ਨਗਰ ਨਿਗਮ ਦੇ ਸਾਰੇ ਵੱਡੇ ਅਧਿਕਾਰੀਆਂ ਦਾ ਬੈਠਕ 'ਚ ਹੋਣਾ ਜ਼ਰੂਰੀ ਹੈ ਅਤੇ ਪੂਰਾ ਮੀਡੀਆ ਵੀ ਇਸ ਸਮਾਰੋਹ ਦੀ ਕਵਰੇਜ ਕਰਨ ਮੀਟਿੰਗ ਸਥਾਨ 'ਚ ਮੌਜੂਦ ਰਹੇਗਾ।
ਇਸ ਹਿਸਾਬ ਨਾਲ ਨਗਰ ਨਿਗਮ ਦਾ ਟਾਊਨ ਹਾਲ ਕਾਫੀ ਛੋਟਾ ਦਿਖਾਈ ਦੇ ਰਿਹਾ ਹੈ ਇਸ ਲਈ ਮੰਨਿਆ ਜਾ ਰਿਹਾ ਹੈ ਕਿ ਨਵੇਂ ਮੇਅਰ ਦੀ ਚੋਣ ਕਾਫੀ ਭੀੜ-ਭੜੱਕੇ ਵਾਲੇ ਮਾਹੌਲ ਵਿਚਾਲੇ ਹੋਵੇਗੀ। ਨਿਗਮ ਪ੍ਰਸ਼ਾਸਨ ਲਈ ਰਾਹਤ ਦੀ ਗੱਲ ਸਿਰਫ ਇੰਨੀ ਹੈ ਕਿ ਬੈਠਕ ਜ਼ਿਆਦਾ ਲੰਬੀ ਨਹੀਂ ਚੱਲੇਗੀ ਅਤੇ ਨਾ ਹੀ ਵਿਕਾਸ ਜਾਂ ਸ਼ਹਿਰ ਦੇ ਹੋਰ ਮੁੱਦਿਆਂ 'ਤੇ ਕੋਈ ਚਰਚਾ ਹੋਵੇਗੀ। ਉਂਝ ਨਿਗਮ ਦੇ ਕਮਿਸ਼ਨਰ ਕਹਿੰਦੇ ਹਨ ਕਿ ਨਵਾਂ ਕੌਂਸਲਰ ਹਾਊਸ ਨਵੇਂ ਮੀਟਿੰਗ ਹਾਲ ਬਾਰੇ ਫੈਸਲਾ ਲਵੇਗਾ। ਉਨ੍ਹਾਂ ਦਾ ਵੀ ਮੰਨਣਾ ਹੈ ਕਿ ਟਾਊਨ ਹਾਲ ਹੁਣ ਕੌਂਸਲਰ ਹਾਊਸ ਦੀ ਬੈਠਕ ਲਈ ਢੁਕਵਾਂ ਨਹੀਂ ਰਿਹਾ। ਹੁਣ ਇਹ ਦੇਖਣ ਵਾਲੀ ਗੱਲ ਹੋਵੇਗੀ ਕਿ ਕੌਂਸਲਰ ਹਾਊਸ ਲਈ ਨਵਾਂ ਬੈਠਕ ਸਥਾਨ ਬਣਾਇਆ ਜਾਂਦਾ ਹੈ ਜਾਂ ਟਾਊਨ ਹਾਲ ਨੂੰ ਵੀ ਵੱਡਾ ਕੀਤਾ ਜਾਂਦਾ ਹੈ।
ਚੋਰਾਂ ਨੇ ਪ੍ਰਵਾਸੀਆਂ ਦੀਆਂ ਕੋਠੀਆਂ ਨੂੰ ਬਣਾਇਆ ਨਿਸ਼ਾਨਾ
NEXT STORY