ਜਲੰਧਰ(ਸ਼ੋਰੀ)- ਤੁਸੀਂ ਭੂਤਾਂ ਵਾਲਾ ਮਸ਼ਹੂਰ ਨਾਟਕ ‘ਆਹਟ’ ਤਾਂ ਦੇਖਿਆ ਹੋਵੇਗਾ, ਜਿਸ ਵਿਚ ’ਚ ਭੂਤਾਂ ਨੂੰ ਦੇਖ ਕੇ ਲੋਕ ਸਹਿਮ ਜਾਂਦੇ ਸਨ, ਉਸ ਨਾਟਕ ਦਾ ਸੀਨ ਇਨ੍ਹੀਂ ਦਿਨੀਂ ਸਿਵਲ ਹਸਪਤਾਲ ਦੇ ਟਰੌਮਾ ਵਾਰਡ ਵਿਚ ਦੇਖਣ ਨੂੰ ਮਿਲ ਰਿਹਾ ਹੈ। ਜਿਥੇ ਇਕ ਮਾਨਸਿਕ ਰੋਗੀ ਨੇ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਇੰਨਾ ਡਰਾ ਦਿੱਤਾ ਕਿ ਉਹ ਛੁੱਟੀ ਲੈ ਕੇ ਘਰ ਚਲੇ ਗਏ। ਜਾਣਕਾਰੀ ਮੁਤਾਬਿਕ ਟਰੌਮਾ ਵਾਰਡ ’ਚ ਕੁਝ ਦਿਨ ਪਹਿਲਾਂ 108 ਦੀ ਐਂਬੂਲੈਂਸ ਇਕ ਵਿਅਕਤੀ ਨੂੰ ਬੇਹੋਸ਼ੀ ਦੀ ਹਾਲਤ 'ਚ ਲਿਆਈ ਤੇ ਦਾਖਲ ਕਰਵਾ ਕੇ ਚਲੀ ਗਈ। ਵਿਅਕਤੀ ਦਾ ਇਲਾਜ ਕਰਨ ਤੋਂ ਬਾਅਦ ਉਸ ਨੂੰ ਟਰੌਮਾ ਵਾਰਡ ਤੋਂ ਮੇਲ ਮੈਡੀਕਲ ਵਾਰਡ ਵਿਚ ਸ਼ਿਫਟ ਕਰ ਦਿੱਤਾ ਗਿਆ। ਵਿਅਕਤੀ ਦੇ ਨਾਲ ਕੋਈ ਜਾਣ-ਪਛਾਣ ਵਾਲਾ ਨਾ ਹੋਣ ਕਾਰਨ ਆਲੇ ਦੁਆਲੇ ਦੇ ਬੈੱਡਾਂ ਦੇ ਮਰੀਜ਼ ਉਸ ਨੂੰ ਕੁਝ ਨਾ ਕੁਝ ਖਾਣ ਨੂੰ ਦਿੰਦੇ ਰਹਿੰਦੇ ਪਰ ਕੁਝ ਦਿਨਾਂ ਤੋਂ ਉਕਤ ਮਾਨਸਿਕ ਰੋਗੀ ਆਪਣੇ ਵਾਰਡ ’ਚੋਂ ਉਠ ਕੇ ਟਰੌਮਾ ਵਾਰਡ ’ਚ ਆ ਕੇ ਮਰੀਜ਼ਾਂ ਦੇ ਬੈੱਡਾਂ ’ਤੇ ਸੌਂ ਰਿਹਾ ਹੈ। ਇਹ ਹੀ ਨਹੀਂ ਬੀਤੇ ਦਿਨ ਉਕਤ ਵਿਅਕਤੀ ਇਕ ਔਰਤ ਉੱਪਰ ਡਿਗਣ ਲੱਗਾ ਸੀ। ਸਟਾਫ ਕਈ ਵਾਰ ਉਸ ਵਿਅਕਤੀ ਨੂੰ ਟਰੌਮਾ ’ਚੋਂ ਬਾਹਰ ਕੱਢ ਕੇ ਬਾਹਰ ਭੇਜਦਾ ਰਿਹਾ ਪਰ ਉਹ ਦੁਬਾਰਾ ਟਰੌਮਾ ’ਚ ਰੌਲਾ ਪਾਉਂਦਾ ਤੇ ਬੈੱਡ ’ਤੇ ਹੀ ਸੌਂ ਜਾਂਦਾ।
‘ਮੈਨੂੰ ਭਾਵੇਂ ਸਸਪੈਂਡ ਕਰ ਦਿਓ, ਮੈਂ ਵਾਧੂ ਚਾਰਜ ਨਹੀਂ ਸੰਭਾਲਾਂਗਾ’
NEXT STORY