ਮਾਛੀਵਾੜਾ ਸਾਹਿਬ (ਟੱਕਰ,ਸਚਦੇਵਾ)- ਨੇੜ੍ਹਲੇ ਪਿੰਡ ਸਹਿਜੋ ਮਾਜਰਾ ਦੇ ਕਿਸਾਨ ਬਲਜਿੰਦਰ ਸਿੰਘ ਨੇ ਕੱਲ ਸਰਹਿੰਦ ਨਹਿਰ ਦੇ ਪਵਾਤ ਪੁਲ ਤੋਂ ਛਾਲ ਮਾਰ ਲਈ। ਪਿੰਡ ਦੇ ਸਾਬਕਾ ਸਰਪੰਚ ਸਰਵਣ ਸਿੰਘ ਦੇ ਸਪੁੱਤਰ ਬਲਜਿੰਦਰ ਸਿੰਘ ਨੇ ਕੱਲ ਬਾਅਦ ਦੁਪਹਿਰ ਪਿੰਡ ਦੇ ਨੇੜ੍ਹੇ ਹੀ ਵਗਦੀ ਸਰਹਿੰਦ ਨਹਿਰ 'ਤੇ ਪੁੱਜਾ ਅਤੇ ਪਵਾਤ ਪੁਲ ਦੀ ਦੀਵਾਰ ਤੋਂ ਖੜ ਕੇ ਉਸ ਨੇ ਛਾਲ ਮਾਰ ਦਿੱਤੀ। ਉਸ ਸਮੇਂ ਨਹਿਰ ਵਿਚ ਨਹਾ ਰਹੇ ਕੁੱਝ ਲੋਕਾਂ ਨੇ ਰੌਲਾ ਵੀ ਪਾਇਆ ਅਤੇ ਉਸਨੂੰ ਬਚਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਉਹ ਰੁੜ ਗਿਆ। ਪਰਿਵਾਰਕ ਮੈਂਬਰਾਂ ਅਨੁਸਾਰ ਬਲਜਿੰਦਰ ਸਿੰਘ ਪਿਛਲੇ 3 ਸਾਲ ਤੋਂ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿੰਦਾ ਸੀ ਜਿਸ ਦਾ ਇਲਾਜ ਵੀ ਚੱਲ ਰਿਹਾ ਸੀ। ਕਿੱਤੇ ਵਜੋਂ ਕਿਸਾਨ ਬਲਜਿੰਦਰ ਸਿੰਘ ਕਾਫ਼ੀ ਖੁਸ਼ਹਾਲ ਸੀ ਅਤੇ ਉਸਦੀ ਇੱਕ ਕੋਲਡ ਸਟੋਰ ਵਿਚ ਹਿੱਸੇਦਾਰੀ ਵੀ ਸੀ ਪਰ ਅਚਾਨਕ ਉਸ ਵਲੋਂ ਆਤਮ-ਹੱਤਿਆ ਵਰਗਾ ਕਦਮ ਉਠਾਉਣ 'ਤੇ ਪਰਿਵਾਰਕ ਮੈਂਬਰ ਵੀ ਸਦਮੇ ਵਿਚ ਹਨ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਮੁਖੀ ਇੰਸਪੈਕਟਰ ਰਮਨਇੰਦਰਜੀਤ ਸਿੰਘ ਵੀ ਮੌਕੇ 'ਤੇ ਪੁੱਜੇ ਅਤੇ ਪਰਿਵਾਰਕ ਮੈਂਬਰਾਂ ਤੇ ਪੁਲਿਸ ਵਲੋਂ ਨਹਿਰ ਵਿਚ ਬਲਜਿੰਦਰ ਸਿੰਘ ਦੀ ਤਲਾਸ਼ ਕੀਤੀ ਜਾ ਰਹੀ ਹੈ।
ਜ਼ਮੈਟੋ ਖਿਲਾਫ ਰਾਈਡਰਾਂ ਨੇ ਕੀਤੀ ਦੋ ਦਿਨ ਦੀ ਹੜਤਾਲ
NEXT STORY