ਹੁਸ਼ਿਆਰਪੁਰ, (ਅਮਰਿੰਦਰ)- ਸੈਂਟਰਲ ਜੇਲ 'ਚ ਕੈਦੀਆਂ ਅਤੇ ਹਵਾਲਾਤੀਆਂ ਕੋਲੋਂ ਮੋਬਾਇਲ ਫੋਨ ਮਿਲਣ ਦਾ ਸਿਲਸਿਲਾ ਰੁਕਣ ਦਾ ਨਾਂ ਹੀ ਨਹੀਂ ਲੈ ਰਿਹਾ। ਇਸੇ ਕੜੀ ਅਧੀਨ ਅਦਾਲਤ ਵਿਚ ਪੇਸ਼ੀ ਭੁਗਤ ਕੇ ਪਰਤ ਰਹੇ ਹਵਾਲਾਤੀ ਦੇ ਬਰਤਨ ਵਿਚੋਂ ਜੇਲ ਅਧਿਕਾਰੀਆਂ ਨੇ ਮੋਬਾਇਲ ਫੋਨ, ਚਾਰਜਰ ਅਤੇ ਹੋਰ ਸਾਮਾਨ ਬਰਾਮਦ ਕੀਤਾ। ਜੇਲ ਪ੍ਰਬੰਧਕ ਦੀ ਸ਼ਿਕਾਇਤ 'ਤੇ ਥਾਣਾ ਸਿਟੀ ਪੁਲਸ ਨੇ ਹਵਾਲਾਤੀ ਖਿਲਾਫ਼ ਇਕ ਹੋਰ ਕੇਸ ਦਰਜ ਕਰ ਲਿਆ ਹੈ।
ਥਾਣਾ ਸਿਟੀ ਨੂੰ ਦਿੱਤੀ ਸ਼ਿਕਾਇਤ 'ਚ ਜੇਲ ਸੁਪਰਡੈਂਟ ਅਵਤਾਰ ਸਿੰਘ ਨੇ ਦੱਸਿਆ ਕਿ ਮਨਵੀਰ ਸਿੰਘ ਉਰਫ਼ ਬੀਰੂ ਪੁੱਤਰ ਰਵਿੰਦਰ ਸਿੰਘ ਵਾਸੀ ਭੱਠੇ ਖਿਲਾਫ਼ ਥਾਣਾ ਸਦਰ 'ਚ 13 ਅਕਤੂਬਰ 2017 ਨੂੰ ਆਈ.ਪੀ. ਸੀ. ਦੀ ਧਾਰਾ 397 ਅਧੀਨ ਮਾਮਲਾ ਦਰਜ ਕੀਤਾ ਗਿਆ ਸੀ।
ਉਨ੍ਹਾਂ ਦੱਸਿਆ ਕਿ ਦੋਸ਼ੀ ਦੇ ਹੱਥ 'ਚ ਫੜੇ ਸਾਗ ਵਾਲੇ ਡੋਲੂ ਨੂੰ ਦੇਖ ਕੇ ਸ਼ੱਕ ਹੋਣ 'ਤੇ ਉਸ ਦੀ ਜਾਂਚ ਕੀਤੀ ਗਈ ਤਾਂ ਦੇਖਿਆ ਕਿ ਬਰਤਨ 'ਚ ਇਕ ਵੱਖ
ਪਲੇਟ ਲੱਗੀ ਹੋਈ ਸੀ। ਜਦੋਂ ਪਲੇਟ ਹਟਾਈ ਤਾਂ ਅੰਦਰੋਂ 1 ਮੋਬਾਇਲ ਫੋਨ, 2 ਚਾਰਜਰ ਅਤੇ 4 ਹੈੱਡਫੋਨ ਤੋਂ ਇਲਾਵਾ ਤੰਬਾਕੂ ਬਰਾਮਦ ਹੋਇਆ।
12ਵੀਂ ਦੀ ਫਿਜ਼ਿਕਸ ਪ੍ਰੀਖਿਆ, ਵਿਦਿਆਰਥੀਆਂ ਕਿਹਾ, ਓਹ ਮਾਈ ਗਾਡ, ਪੇਪਰ ਟਫ ਸੀ
NEXT STORY